ਦੁਬਈ - ਸ਼੍ਰੀਲੰਕਾ ਨੂੰ 5-0 ਨਾਲ ਹਰਾਉਣ ਤੋਂ ਬਾਅਦ ਵਿਸ਼ਵ ਚੈਂਪੀਅਨ ਭਾਰਤ ਨੇ ਆਈ. ਸੀ. ਸੀ. ਵਨ ਡੇ ਟੀਮ ਰੈਂਕਿੰਗ ਵਿਚ ਨੰਬਰ ਇਕ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਲੜੀ ਦੇ ਆਗਾਜ਼ ਦੇ ਸਮੇਂ ਭਾਰਤ ਦੇ 113 ਰੇਟਿੰਗ ਅੰਕ ਸਨ ਤੇ ਟੀਮ ਕੋਲ ਹੁਣ 117 ਰੇਟਿੰਗ ਅੰਕ ਹੋ ਗਏ ਹਨ। ਉਹ ਦੱਖਣੀ ਅਫਰੀਕਾ ਤੋਂ 2 ਅੰਕ ਅੱਗੇ ਹੈ।ਦੂਜੇ ਪਾਸੇ ਸ਼੍ਰੀਲੰਕਾ ਚੌਥੇ ਸਥਾਨ 'ਤੇ ਬਰਕਰਾਰ ਹੈ ਪਰ ਉਸਦੇ ਤਿੰਨ ਰੇਟਿੰਗ ਅੰਕ ਘੱਟ ਹੋ ਗਏ ਹਨ। ਹੁਣ ਉਸਦੇ 108 ਰੇਟਿੰਗ ਅੰਕ ਹਨ। ਦੂਜੇ ਪਾਸੇ ਆਸਟਰੇਲੀਆ ਤੇ ਦੱਖਣੀ ਅਫਰੀਕਾ ਦੀ ਲੜੀ 1-1 ਨਾਲ ਬਰਾਬਰ ਹੋਣ ਕਾਰਨ ਦੋਵਾਂ ਕੋਲ ਨੰਬਰ ਵਨ ਰੈਂਕਿੰਗ ਦੁਬਾਰਾ ਪਾਉਣ ਦਾ ਮੌਕਾ ਹੈ। ਇਸ ਲਈ ਹਾਲਾਂਕਿ ਉਨ੍ਹਾਂ ਨੂੰ ਬਾਕੀ ਤਿੰਨ ਮੈਚ ਜਿੱਤਣੇ ਹੀ ਹੋਣਗੇ। ਆਸਟ੍ਰੇਲੀਆ ਜੇਕਰ 4-1 ਨਾਲ ਜਿੱਤਦਾ ਹੈ ਤਾਂ ਭਾਰਤ ਤੋਂ ਅੱਗੇ ਨਿਕਲ ਜਾਵੇਗਾ ਤੇ ਜੇਕਰ ਦੱਖਣੀ ਅਫਰੀਕਾ ਜਿੱਤਦਾ ਹੈ ਤਾਂ ਭਾਰਤ ਤੋਂ ਇਕ ਅੰਕ ਅੱਗੇ ਹੋ ਜਾਵੇਗਾ।
ਮਹਿਲਾ ਕ੍ਰਿਕਟ : ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਮਜ਼ਬੂਤ ਸ਼ੁਰੂਆਤ
NEXT STORY