ਜਰਮਨੀ-ਦੁਨੀਆ 'ਚ ਕਿਵੇਂ-ਕਿਵੇਂ ਦੀ ਮਾਨਸਿਕਤਾ ਦੇ ਲੋਕ ਹੁੰਦੇ ਹਨ, ਇਹ ਦੱਸਣਾ ਕਾਫੀ ਮੁਸ਼ਕਿਲ ਹੈ। ਕਈ ਲੋਕ ਤਾਂ ਆਪਣੀ ਮਾਨਸਿਕਤਾ ਇਸ ਕਦਰ ਗੁਆ ਲੈਂਦੇ ਹਨ ਕਿ ਉਹ ਅਸਲੀਅਤ ਤੋਂ ਬਹੁਤ ਦੂਰ ਚੱਲੇ ਜਾਂਦੇ ਹਨ ਅਤੇ ਕਈ ਸਾਲਾਂ ਤੱਕ ਉਵੇਂ ਜ਼ਿੰਦਗੀ ਜਿਊਂਦੇ ਰਹਿੰਦੇ ਹਨ, ਅਜਿਹਾ ਹੀ ਇਕ ਮਾਮਲਾ ਜਰਮਨੀ ਦਾ ਸਾਹਮਣੇ ਆਇਆ ਹੈ, ਜਿਸ 'ਚ ਇਕ ਲੜਕੀ ਆਪਣੀ ਹੀ ਮਾਂ ਦੇ ਮ੍ਰਿਤਕ ਸਰੀਰ ਨਾਲ ਸੌਂਦੀ ਰਹੀ। ਜਰਮਨੀ ਦੇ ਮਿਊਨਿਚ 'ਚ ਰਹਿਣ ਵਾਲੀ 55 ਸਾਲ ਦੀ ਔਰਤ ਦੀ ਮਾਂ ਦੀ ਮੌਤ ਪੰਜ ਸਾਲ 2009 'ਚ ਹੋ ਗਈ ਸੀ ਪਰ ਉਸਦੇਗਮ ਤੋਂ ਸ਼ਾਇਦ ਉਸਦੀ ਧੀ ਉੱਭਰ ਨਹੀਂ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਮਾਂ ਦੇ ਮਰਨ ਦਾ ਪਤਾ ਗੁਆਂਢੀਆਂ ਨੂੰ ਇੰਨੇ ਸਾਲਾਂ ਤੱਕ ਨਹੀਂ ਲੱਗਾ। ਹਾਲ ਹੀ 'ਚ ਗੁਆਂਢੀਆਂ ਨੇ ਇਸ ਗੱਲ 'ਤੇ ਧਿਆਨ ਦਿੱਤਾ ਕਿ ਇਸ ਔਰਤ ਦੀ ਮਾਂ ਨੂੰ ਕਈ ਸਾਲਾਂ ਤੋਂ ਨਹੀਂ ਦੇਖਿਆ ਗਿਆ। ਪੁੱਛਣ 'ਤੇ ਉਸਦੀ ਉਹ ਕੋਈ ਨਾਲ ਕੋਈ ਬਹਾਨਾ ਬਣਾ ਕੇ ਸੱਚਾਈ ਨੂੰ ਲੁਕਾ ਲੈਂਦੀ।
ਕਈ ਵਾਰ ਗੁਆਂਢੀਆਂ ਨੇ ਇਹ ਵੀ ਕੋਸ਼ਿਸ਼ ਕੀਤੀ ਉਸਦੀ ਮਾਂ ਨੂੰ ਉਸਦੇ ਘਰ ਮਿਲਣ ਜਾਈਏ ਪਰ ਅਜਿਹਾ ਨਹੀਂ ਹੋ ਸਕਿਆ। ਉਹ ਔਰਤ ਕਿਸੇ ਨੂੰ ਘਰ 'ਚ ਦਾਖਲ ਨਹੀਂ ਹੋਣ ਦਿੰਦੀ ਸੀ। ਸ਼ੱਕ ਦੇ ਆਧਾਰ 'ਤੇ ਗੁਆਂਢੀਆਂ ਨੇ ਪੁਲਸ ਨੂੰ ਦੱਸਿਆ। ਕਈ ਸੋਸ਼ਲ ਵਰਕਰ ਇਕ ਦਿਨ ਜ਼ਬਰਦਸਤੀ ਇਸ ਔਰਤ ਦੇ ਘਰ ਦਾਖਲ ਹੋਏ ਤਾਂ ਉਥੋਂ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਦੇਖਿਆ ਕਿ ਉਸ ਔਰਤ ਦੀ ਮਾਂ ਦੀ ਲਾਸ਼ ਬਿਸਤਰੇ 'ਤੇ ਪਈ ਹੈ। ਉਹ ਕਿਸੇ ਮੰਮੀ ਦੀ ਤਰ੍ਹਾਂ ਸੁੱਕ ਚੁੱਕੀ ਸੀ। ਬੇਟੀ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਮਾਂ ਨਾਲ ਬਿਸਤਰੇ 'ਤੇ ਸੋ ਰਹੀ ਹੈ। ਉਸ ਨੂੰ ਆਪਣੀ ਮਾਂ ਨਾਲ ਜੁਦਾ ਨਹੀਂ ਹੋਣਾ ਅਤੇ ਇਸ ਲਈ ਉਹ ਅਜਿਹਾ ਕਰ ਰਹੀ ਹੈ।
ਉਸਦੀ ਇਸ ਅਜੀਬੋ-ਗਰੀਬ ਹਰਕਤ ਨੂੰ ਦੇਖ ਕੇ ਪੁਲਸ ਨੇ ਉਸਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ। ਉਸ 'ਚ ਸਾਈਕੋ ਹੋਣ ਦੇ ਲੱਛਣ ਪਾਏ ਹਨ। ਉਸਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਲਾਸ਼ ਨਾਲ ਗੱਲਾਂ ਵੀ ਕਰਦੀ ਸੀ ਅਤੇ ਖਾਣਾ ਵੀ ਖਾਂਦੀ ਸੀ। ਉਸਦੇ ਲਈ ਉਹ ਕਦੀ ਮਰੀ ਹੀ ਨਹੀਂ।
ਫਲਾਂ ਦੇ ਜ਼ਿਆਦਾ ਸੇਵਨ ਨਾਲ ਹੁੰਦੈ ਡਿਪ੍ਰੈਸ਼ਨ ਦਾ ਖਤਰਾ
NEXT STORY