ਦਮਿਸ਼ਕ-ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਕਿਹਾ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਸੀਰੀਆ 'ਚ ਫੈਲੇ ਅੱਤਵਾਦ ਦੇ ਖਤਰੇ ਨੂੰ ਪਛਾਣਾ ਚਾਹੀਦਾ ਹੈ। ਖਬਰਾਂ ਅਨੁਸਾਰ ਅਸਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਖੇਤਰ ਇਕ ਮਹੱਤਵਪੂਰਨ ਮੋੜ ਤੋਂ ਲੰਘ ਰਿਹਾ ਹੈ। ਸੀਰੀਆਈ ਫੌਜ ਅੱਤਵਾਦੀ ਸੰਗਠਨਾਂ ਖਿਲਾਫ ਲੜਦੀ ਰਹੇਗੀ ਅਤੇ ਰਾਸ਼ਟਰੀ ਸੁਲਾਹ ਕਰਵਾਉਣ ਨੂੰ ਯਤਨ ਕਰੇਗੀ। ਅਸਦ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਸੁਲਾਹ ਹੋ ਸਕਦੀ ਹੈ ਅਤੇ ਦੇਸ਼ 'ਚ ਅੱਤਵਾਦੀਆਂ ਨੂੰ ਧੰਨ ਅਤੇ ਹਥਿਆਰ ਦੇਣ ਵਾਲੀ ਗਤੀਵਿਧੀ 'ਤੇ ਰੋਕ ਲਗਾਈ ਜਾ ਸਕਦੀ ਹੈ।
ਅਸਦ ਨੇ ਸੀਰੀਆ ਖਿਲਾਫ ਲੜਾਈ 'ਚ ਸ਼ਾਮਲ ਗਲਤ ਸੋਚ ਵਾਲੀ ਪਾਰਟੀਆਂ ਦੀ ਨਿੰਦਿਆ ਕੀਤੀ, ਜਿਨ੍ਹਾਂ ਨੇ ਦੇਸ਼ ਨੂੰ ਕਮਜ਼ੋਰ ਕਰਨ ਲਈ ਅੱਤਵਾਦੀ ਸਮੂਹਾਂ ਨੂੰ ਧੰਨ ਅਤੇ ਹਥਿਆਰ ਉਪਲੱਬਧ ਕਰਵਾਉਣ 'ਚ ਸਹਾਇਤਾ ਕੀਤੀ।
ਸਾਰਕ ਸੰਮੇਲਨ 'ਚ ਨਹੀਂ ਹੋਵੇਗੀ ਭਾਰਤ-ਪਾਕਿ ਵਾਰਤਾ
NEXT STORY