Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    5:54:03 AM

  • governors of 6 states changed suddenly

    ਅਚਾਨਕ ਬਦਲ ਗਏ  6 ਸੂਬਿਆਂ 'ਚ ਗਵਰਨਰ, ਰਾਸ਼ਟਰਪਤੀ...

  • final voter list released

    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ...

  • punjab couple hotel

    ਪੰਜਾਬ: 'ਤੁਹਾਡੀ ਧੀ ਹੋਟਲ ਦੇ ਕਮਰਾ ਨੰਬਰ 105 'ਚ...

  • suspended dig harcharan singh bhullar on remand for 8 days  ed will interrogate

    ਮੁਅੱਤਲ DIG ਹਰਚਰਨ ਸਿੰਘ ਭੁੱਲਰ 8 ਦਿਨਾਂ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਹੁਤ ਮਿਹਨਤੀ ਅਤੇ ਸਿਰੜੀ ਸਨ ਮੇਰੇ ਜਨਮਦਾਤਾ

BLOG News Punjabi(ਬਲਾਗ)

ਬਹੁਤ ਮਿਹਨਤੀ ਅਤੇ ਸਿਰੜੀ ਸਨ ਮੇਰੇ ਜਨਮਦਾਤਾ

  • Updated: 10 Mar, 2015 01:12 PM
Blog
article
  • Share
    • Facebook
    • Tumblr
    • Linkedin
    • Twitter
  • Comment

ਜਦੋਂ ਕਦੇ ਮੇਰੇ ਪਿਤਾ ਜੀ ਕੋਲੋਂ ਉਹਨਾ ਦੇ ਬਚਪਣ ਦੀਆਂ ਗੱਲਾਂ ਸੁਨਣ ਦਾ ਸਬੱਬ ਬਣਦਾ ਤਾਂ ਬਹੁਤ ਹੈਰਾਨੀ ਹੁੰਦੀ । ਕਿ ਕਿੰਨੀ ਗਰੀਬੀ ਦੇਖੀ ਹੈ ਉਨ੍ਹਾ ਨੇ ਆਪਣੇ ਬਚਪਣ ਵਿੱਚ ਪਰ ਸਖਤ ਮਿਹਨਤ ਨਾਲ ਅਤੇ ਤੰਗੀ ਤੁਰਸੀਆਂ 'ਚ ਦਿਨ ਕੱਟਕੇ ਉਹ ਜਿਸ ਮੁਕਾਮ 'ਤੇ ਪਹੁੰਚੇ ਆਮ ਵਿਅਕਤੀ ਦੇ ਵੱਸ ਦਾ ਰੋਗ ਨਹੀ। ਜਦੋ ਕਦੇ ਉਹਨਾ ਦੀ ਛੱਤਰ ਛਾਇਆ 'ਚ ਰਹਿੰਦੇ ਅਸੀਂ ਫਜੂਲ ਖਰਚੀ ਕਰਦੇ ਤਾਂ ਸਾਨੂੰ ਉਹਨਾ ਤੋਂ ਝਿੜਕਾਂ ਪੈਦੀਆਂ। ਗੁੱਸਾ ਤਾਂ ਬਹੁਤ ਆਉਂਦਾ ਪਰ ਉਹਨਾ ਦੀ ਮਜਬੂਰੀ ਵੇਖ ਕੇ ਤਰਸ ਵੀ ਆਉਂਦਾ । ਤਰਸ ਇਸ ਲਈ ਆਉਂਦਾ ਕਿ ਉਹਨਾ ਨੇ ਬਚਪਣ ਵਿੱਚ ਕਿੰਨੀ ਗਰੀਬੀ ਦੇਖੀ ਸੀ ਅਤੇ ਪੈਸੇ ਦੀ ਅਸਲ ਵੁਕਤ ਦਾ ਪਤਾ ਸੀ ਉਹਨਾ ਨੁੰ।
ਮੇਰੇ ਪਹਿਲੇ ਦਾਦੀ ਜੀ ਬਹੁਤ ਛੇਤੀ ਲੰਘ ਗਏ ਸਨ ਅਤੇ ਉਹਨਾ ਦੇ ਕੋਈ ਸੰਤਾਨ ਨਹੀ ਸੀ । ਫਿਰ ਦਾਦਾ ਜੀ ਨੇ ਦੂਸਰਾ ਵਿਆਹ ਕਰਵਾਇਆ ਅਤੇ ਮੇਰੀ ਇਸ ਦਾਦੀ ਜੀ ਦੇ ਪੇਟੋ ਦੋ ਲੜਕੀਆਂ ਤੇ ਦੋ ਲੜਕੇ ਹੋਏ। ਪਰ ਇੱਥੇ ਵੀ ਬਦਕਿਸਮਤੀ ਨੇ ਉਹਨਾ ਦਾ ਪਿੱਛਾ ਨਹੀ ਛੱਡਿਆ । ਮੇਰੇ ਚਾਚਾ ਜੀ ਦੇ ਜਨਮ ਤੋ 24 ਦਿਨ ਬਾਅਦ ਹੀ ਮੇਰੇ ਇਹ ਦਾਦੀ ਜੀ ਵੀ ਰੱਬ ਨੂੰ ਪਿਆਰੇ ਹੋ ਗਏੇ। ਮੇਰੀਆਂ ਦੋਨੇ ਭੂਆ ਵੱਡੀਆਂ ਸਨ। ਇਸ ਹਾਲਾਤ ਵਿੱਚ ਮੇਰੇ ਦਾਦਾ ਜੀ ਲਈ ਪਰਿਵਾਰ ਨੂੰ ਚਲਾਉਣਾ ਬਹੁਤ ਮੁਸਕਿਲ ਸੀ ਪਰ ਦਾਦਾ ਜੀ ਨੇ ਬੱਚਿਆ ਨੂੰ ਪਾਲਣ ਲਈ ਕੋਈ ਹੋਰ ਚਾਰਾ ਸਿਰਫ ਇਸ ਲਈ ਹੀ ਨਹੀ ਕੀਤਾ ਕਿਉਕਿ ਉਹ ਆਪਣੀ ਸੰਤਾਨ ਨੂੰ ਮਤਰੇਈ ਮਾਂ ਦੇ ਰਹਿਮ ਤੇ ਨਹੀ ਸੀ ਛੱਡਣਾ ਚਾਹੁੰਦੇ । ਦਾਦਾ ਜੀ ਦੀ ਇਸ ਕੁਰਬਾਨੀ ਨੇ ਕਰਕੇ ਇਹਨਾ ਚਾਰੇ ਭੈਣ ਭਰਾਵਾਂ ਦਾ ਬਚਪਣ ਬਹੁਤ ਹੀ ਸੰਘਰਸਮਈ ਗੁਜਰਿਆ।
ਪਾਪਾ ਜੀ ਦੱਸਦੇ ਹੁੰਦੇ ਸਨ ਕਿ ਦਾਦਾ ਜੀ ਕੋਲ ਦੋ ਢਾਈ ਕਿਲ੍ਹੇ ਹੀ ਜਮੀਨ ਸੀ ਅਤੇ ਪਿੰਡ ਵਿੱਚ ਛੋਟੀ ਜਿਹੀ ਦੁਕਾਨਦਾਰੀ। ਮੇਰੇ ਦਾਦਾ ਜੀ ਇਕੱਲੇ ਹੀ ਸਨ ਤੇ ਉਹ ਦੇ ਚਾਰ ਭੈਣਾਂ ਸਨ। ਘਰ ਦੀ ਮਾਲਕਣ ਤੋਂ ਬਿਨਾ ਚਾਰ ਭੈਣਾ ਅਤੇ ਆਪਣੇ ਚਾਰ ਬੱਚਿਆਂ ਦੀ ਕਬੀਲਦਾਰੀ ਤੋਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ । ਇਸ ਦੇ ਨਾਲ ਹੀ ਦਾਦਾ ਜੀ ਦਾ ਸਰੀਕਾ ਵੀ ਬਹੁਤਾ ਭਲਾ ਨਹੀ ਸੀ। ਸਰੀਕੇ ਵਿੱਚੋ ਲੱਗਦੀ ਪਾਪਾ ਜੀ ਦੀ ਚਾਚੀ ਆਪਣੀਆਂ ਕੁਚਾਲਾਂ ਚਲਦੀ ਰਹਿੰਦੀ। ਜਿਸ ਤੇ ਮੇਰੇ ਦਾਦਾ ਜੀ ਸਦਾ ਖਬਰਦਾਰ ਰਹਿੰਦੇ । ਮਾਂ ਵਿਹੂਣੇ ਮੇਰੇ ਚਾਚਾ ਜੀ ਨੂੰ ਤਾਂ ਮੇਰੇ ਪਾਪਾ ਜੀ ਦੀਆਂ ਭੂਆਂ ਨੇ ਪਾਲਿਆ ਪਰ ਮੇਰੇ ਪਾਪਾ ਜੀ ਦਾ ਬਚਪਣ ਮਾਂ ਰੂਪੀ ਛੱਤਰੀ ਤੋ ਬਿਨ੍ਹਾ ਹੀ ਗੁਜਰਿਆ। ਪਹਿਲੀਆਂ ਪੰਜ ਚਾਰ ਜਮਾਤਾਂ ਤਾਂ ਉਹਨਾ ਨੇ ਨਾਲ ਦੇ ਪਿੰਡ ਵਾਲੇ ਸਕੂਲ ਤੋ ਹੀ ਪਾਸ ਕੀਤੀਆਂ। ਦੋ ਢਾਈ ਕਿਲੋਮੀਟਰ ਪੈਦਲ ਜਾਂਦੇ। ਫਿਰ ਉਹ ਮੰਡੀ ਡੱਬਵਾਲੀ ਵਿੱਚ ਅਜਾਦੀ ਘੁਲਾਟੀਏ ਗੁਰਦੇਵ ਸਾਂਤ ਦੁਆਰਾ ਖੋਲੇ ਨੈਸਨਲ ਸਕੂਲ ਵਿੱਚ ਦਾਖਿਲ ਹੋ ਗਏ। ਰੋਂ ਸੱਤ ਅੱਠ ਕਿਲੋਮੀਟਰ ਦਾ ਪੈਦਲ ਸਫਰ ਕਰਕੇ ਪੜਣ ਜਾਣਾ ਤੇ ਸ਼ਾਮ ਨੂੰ ਦੁਕਾਨ ਵਾਸਤੇ ਸੋਦਾ ਲਿਆਉਣਾ ਉਹਨਾ ਦਾ ਨਿੱਤ ਦਾ ਕੰਮ ਸੀ। ਸਕੂਲ ਦੀ ਸਖਤੀ ਕਰਕੇ ਦੋ ਤਿੰਨ ਵਾਰ ਉਹਨਾ ਦਾ ਸਕੂਲੋ ਨਾਮ ਕੱਟਿਆ ਗਿਆ ਪਰ ਉਹਨਾ ਦੀ ਸਖਤ ਮਿਹਨਤ ਅਤੇ ਹੱਠ ਹੀ ਸੀ ਕਿ ਉਹ ਦੱਸਵੀ ਜਮਾਤ ਪਾਸ ਕਰ ਗਏ । ਉਸ ਸਮੇ ਪਿੰਡ ਵਿੱਚ ਰਹਿ ਕੇ ਦੱਸਵੀ ਪਾਸ ਕਰਨਾ ਬਹੁਤ ਵੱਡੀ ਗੱਲ ਸੀ। ਪਾਪਾ ਜੀ ਦੱਸਦੇ ਹੁੰਦੇ ਸਨ ਕਿ ਘਰੇ ਬਹੁਤ ਹੀ ਜੱਦੋਜਹਿਦ ਕਰਕੇ ਉਹਨਾ ਨੇ ਇੱਕ ਪੁਰਾਨਾ ਸਾਈਕਲ ਖਰੀਦਿਆ।ਆਪਣੇ ਵਿਆਹ ਤੋ ਬਾਦ ਕਾਫੀ ਸਮੇ ਤੱਕ ਉਹ ਉਸੇ ਸਾਈਕਲ ਦੀ ਸਵਾਰੀ ਕਰਦੇ ਰਹੇ।
ਮੇਰੇ ਜਨਮਦਾਤਾ ਮੇਰੇ ਪਾਪਾ ਜੀ ਘਰ ਦੀਆਂ ਜਿੰਮੇਵਾਰੀਆਂ ਦੇ ਨਾਲ ਨਾਲ ਪੜ੍ਹਦੇ ਰਹੇ ਅਤੇ ਉਹਨਾ ਨੇ ਬਿਨਾ ਕਿਸੇ ਕੋਚਿੰਗ ਤੋ ਪ੍ਰਭਾਕਰ ਤੇ ਗਿਆਨੀ ਪਾਸ ਕੀਤੀ ਅਤੇ ਫਿਰ ਕੁਝ ਸਮਾਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਵੀ ਕੀਤੀ। ਫਿਰ ਉਹ ਪੰਜਾਬ ਵਿੱਚ ਮਾਲ ਵਿਭਾਗ ਵਿੱਚ ਚਲੇ ਗਏ ਇੱਥੇ ਉਹ ਫਿਰੋਜਪੁਰ, ਜਲਾਲਾਬਾਦ ਤੇ ਮੁਕਤਸਰ ਵਿਖੇ ਮਕਾਨਾ ਦੁਕਾਨਾ ਨੂੰ ਲੱਗਣ ਵਾਲੇ ਟੈਕਸ ਲਗਾਉਣ ਦਾ ਕੰਮ ਕਰਦੇ । ਪੰਜਾਬ ਹਰਿਆਣੇ ਦੀ ਵੰਡ ਤੋ ਬਾਅਦ ਉਹ ਹਰਿਆਣਾ ਵਿੱਚ ਬਤੋਰ ਮਾਲ ਪਟਵਾਰੀ ਨਿਯੁਕਤ ਹੋ ਗਏ। ਹਿਸਾਰ ਜਿਲ੍ਹੇ ਦੇ ਸੇਖੂਪੁਰ ਦੜੋਲੀ ਤੋ ਬਾਅਦ ਉਹ ਫਤੇਹਾਬਾਦ ਨੇੜੇ ਹਾਂਸਪੁਰ ਤੇ ਬੀਰਾਂਬੱਦੀ ਪਿੰਡਾਂ ਵਿੱਚ ਰਹੇ। ਬੀਰਾਂਬੱਦੀ ਵਾਲੇ ਸਰਦਾਰ ਸੁਰਮੁਖ ਸਿੰਘ ਗਿੱਲ ਨਾਲ ਉਹਨਾ ਦੀ ਪਰਵਾਰਿਕ ਸਾਂਝ ਰਹੀ। 1975 ਚ ਸਿਰਸਾ ਜਿਲ੍ਹਾ ਬਨਣ ਤੇ ਉਹ ਮਸੀਤਾਂ ਮੋਜਗ੍ਹੜ ਅਲੀਕਾਂ ਰਹੇ ਤੇ ਮਸੀਤਾਂ ਆਲੇ ਲੰਬਰਦਾਰ ਕਰਨੈਲ ਸਿੰਘ ਸੀੜਾ ਨਾਲ ਭਾਈਚਾਰਾ ਬਨਾਇਆ। ਉਹ ਜਿਥੇ ਵੀ ਰਹੇ ਆਪਣੀ ਕਾਬਲੀਅਤ ਦਾ ਸਬੂਤ ਦਿੰਦੇ ਰਹੇ। ਸਾਂਵਤਖੇੜਾ ਤੇ ਦੀਵਾਨਖੇੜੇ ਦੀ ਨੋਕਰੀ ਦੋਰਾਨ ਉਹਨਾ ਨੇ ਸਰਦਾਰ ਹਾਕਮ ਸਿੰਘ ਨੂੰ ਆਪਣਾ ਦੋਸਤ ਬਣਾਇਆ।ਪਟਵਾਰੀ ਤੋ ਤਰੱਕੀ ਕਰਕੇ ਉਹ ਕਾਨੂਨਗੋ ਬਣੇ ਤੇ ਫਿਰ 1996 ਵਿੱਚ ਉਹ ਨਾਇਬ ਤਹਿਸੀਲਦਾਰ ਜਿਹੇ ਉੱਚ ਅਹੁਦੇ ਤੇ ਪਹੁੰਚੇ।ਨਾਇਬ ਤਹਿਸੀਲਦਾਰੀ ਜਿਹੀ ਗਜਟਿਡ ਪੋਸਟ ਤੇ ਪਹੰਚਣ ਦੇ ਬਾਵਜੂਦ ਉਹਨਾ ਨੇ ਮਿਹਨਤ ਤੇ ਹਲੀਮੀ ਦਾ ਖਹਿੜਾ ਨਹੀ ਛੱਡਿਆ।ਗਰੀਬੀ ਦੀ ਦਲਦਲ ਤੋ ਨਿਕਲ ਕੇ ਸਾਈਕਲ ਤੋ ਹੁੰਦੇ ਹੋਏ ਕਾਰ ਤੱਕ ਪਹੁੰਚੇ ਪਰ ਹਮੇਸ਼ਾ ਜ਼ਮੀਨੀ ਹਕੀਕਤ ਦੇ ਨਾਲ ਜੁੜੇ ਰਹੇ । ਗਰੀਬ ਦੀ ਆਹ ਤੋ ਹਮੇਸਾ ਡਰਦੇ ਰਹਿੰਦੇ । ਇਕ ਵਾਰੀ ਮੈ ਆਪਣੀ ਪੈਂਟ ਲਈ ਥੋੜ੍ਹੀ ਜਿਹੀ ਮਹਿੰਗੀ ਬੈਲਟ ਖਰੀਦਣ ਦੀ ਮੰਗ ਕੀਤੀ ਪਹਿਲਾ ਤਾਂ ਉਹ ਗੁੱਸੇ ਹੋਏ ਫਿਰ ਦੁਕਾਨਦਾਰ ਨੂੰ ਕਹਿਣ ਲੱਗੇ ਦੇਦੇ ਭਾਈ ਜੋ ਮੰਗਦਾ ਹੈ । ਮੈ ਤਾਂ ਇੱਕ ਗਰੀਬ ਦੁਕਾਨਦਾਰ ਦਾ ਮੁੰਡਾ ਹਾਂ ਇਹ ਤਾਂ ਫਿਰ ਵੀ ਪਟਵਾਰੀ ਦਾ ਮੁੰਡਾ ਹੈ । ਕਈ ਵਾਰੀ ਜਦੋ ਉਹ ਮੌਕਾ ਦੇਖਣ ਲਈ ਖੇਤਾਂ ਵਿੱਚ ਜਾਂਦੇ ਤਾਂ ਅਕਸਰ ਹੀ ਗਰੀਬ ਕਿਸਾਨਾਂ ਨਾਲ ਬੈਠ ਕੇ ਰੋਟੀ ਖਾਂਦੇ ਤੇ ਜੇ ਕੋਈ ਉਚੇਚ ਕਰਨ ਦੀ ਕੋਸ਼ਿਸ਼ ਕਰਦਾ ਤਾਂ ਰੋਕ ਦਿੰਦੇ ਤੇ ਕਹਿੰਦੇ ਭਾਈ ਕੀ ਹੋ ਗਿਆ ਹੁਣ ਮੈ ਤਹਿਸੀਲਦਾਰ ਬਣ ਗਿਆ ਮੈਂ ਵੀ ਤਾਂ ਤੁਹਾਡੇ ਆਲੇ ਕੰਮ ਕਰਦਾ ਰਿਹਾ ਹਾਂ । ਸੇਵਾ ਮੁਕਤੀ ਤੋ ਬਾਅਦ ਉਹ ਨੇ ਆਪਣਾ ਬਹੁਤਾ ਸਮਾਂ ਸਮਾਜ ਸੇਵਾ ਦੇ ਲੇਖੇ ਲਾਇਆ। ਅਖਰੀਲੇ ਸਮੇ ਤੱਕ ਸਹੁਰਿਆਂ ਵਲੋਂ ਦੁਖੀ ਲੜਕੀਆਂ ਦੇ ਮੁੜ ਵਸੇਬੇ ਦੇ ਯਤਨ ਕਰਦੇ ਰਹੇ ਤੇ ਉਹਨਾ ਵਲੋ ਵਸਾਈਆਂ ਅੱਜ ਵੀ ਆਪਣੇ ਆਪਣੇ ਘਰੇ ਖੁਸੀ ਵੱਸਦੀਆਂ ਹਨ।ਲੋਕਾਂ ਨੂੰ ਮਕਾਨ ਬਣਾਕੇ ਦੇਣ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਵੀ ਜਿੰਦਗੀ ਜੀਣ ਲਈ ਪ੍ਰੇਰਿਤ ਕਰਦੇ ਰਹੇ। ਮੇਰੇ ਜਨਮਦਾਤਾ ਦਾ ਮਿਹਨਤੀ ਲੱਗਣਸੀਲ ਤੇ ਸਿਰੜੀ ਹੋਣਾ ਹੀ ਉਹਨਾ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੀ ਪੋੜੀ ਬਣਿਆ।


ਰਮੇਸ਼ ਸੇਠੀ ਬਾਦਲ

  • ਮਿਹਨਤੀ
  • ਜਨਮਦਾਤਾ
  • janamdata
  • father

ਮੇਰੇ ਬਚਪਣ ਦਾ ਬੇਲੀ ਅਤੇ ਉਸ ਦੀਆਂ ਯਾਦਾਂ

NEXT STORY

Stories You May Like

  • smit machchhar  indian pilot  aircraft  safe landing  passengers
    ''ਮੇਰੇ ਲਈ ਇਹੀ ਬਹੁਤ ਐ..!'', 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਨੇ ਦਿੱਤਾ ਪਹਿਲਾ ਬਿਆਨ
  • anti depressant
    ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
  • even opponents can learn a lot from narendra modi
    ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
  • ashok singhal
    ਰਾਸ਼ਟਰ ਨਿਰਮਾਣ ਲਈ ਸਮਰਪਿਤ ਸਨ ਅਸ਼ੋਕ ਸਿੰਘਲ
  • tumhein bhi humse   to release tomorrow
    ਫਿਲਮ 'ਤੁਮ ਮੇਰੇ ਹੋ' ਦਾ ਨਵਾਂ ਗਾਣਾ 'ਤੁਮਹੇਂ ਵੀ ਹਮਸੇ' ਕੱਲ੍ਹ ਹੋਵੇਗਾ ਰਿਲੀਜ਼
  • navratri  bhajans  chintpurni
    ਨਵਰਾਤਿਆਂ ਮੌਕੇ ਰਾਹੁਲ ਅਰੋੜਾ ਦਾ ਨਵਾਂ ਧਾਰਮਿਕ ਭਜਨ 'ਮੇਰੇ ਨਾਲ ਹੈ ਚਿੰਤਾਪੁਰਨੀ' ਹੋਵੇਗਾ ਰਿਲੀਜ਼
  • paris olympics bronze a satisfying moment  coach craig fulton
    ਪੈਰਿਸ ਓਲੰਪਿਕ ਦਾ ਕਾਂਸੀ ਮੇਰੇ ਕਾਰਜਕਾਲ ਦਾ ਸਭ ਤੋਂ ਸੰਤੋਸ਼ਜਨਕ ਪਲ : ਕੋਚ ਕ੍ਰੇਗ ਫੁਲਟੋਨ
  • putin praised narendra modi ideas
    ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਹੱਲ ਲਈ "ਬਹੁਤ ਵਧੀਆ ਵਿਚਾਰ" : ਪੁਤਿਨ
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
  • punjab weather imd yellow alert
    ਪੰਜਾਬ 'ਚ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 16 ਅਕਤੂਬਰ ਤੱਕ ਵੱਡੀ...
  • big scandal happened with jalandhar s famous instagram influencer baba
    ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ
  • jalandhar police in spotlight  private boys stopping vehicles at checkpoints
    ਫਿਰ ਚਰਚਾ 'ਚ ਜਲੰਧਰ ਪੁਲਸ, ਨਾਕੇਬੰਦੀ 'ਤੇ ਪ੍ਰਾਈਵੇਟ ਨੌਜਵਾਨ ਰੋਕ ਰਹੇ ਵਾਹਨ
  • special instructions issued by cp satinder singh jalandhar
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...
Trending
Ek Nazar
bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

mp vikramjit singh sahney thanks diljit dosanjh for rescheduling delhi concert

'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...

jaya bachchan acting marriage amitabh bachchan

ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ipsa punjabi school

ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ

fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

mercury drops to 6 degrees in gurdaspur  cold winds bring relief

ਗੁਰਦਾਸਪੁਰ 'ਚ ਕਿਤੇ ਬਾਰਿਸ਼ ਤੇ ਕਿਤੇ ਪਏ ਗੜ੍ਹੇ, 6 ਡਿਗਰੀ ਤੱਕ ਡਿੱਗਿਆ ਪਾਰਾ

indians rescued from ship

ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ

un chief condemns

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • depression
      ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
    • even opponents can learn a lot from narendra modi
      ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
    • sanitation workers
      ਸਫ਼ਾਈ ਮੁਲਾਜ਼ਮਾਂ ਦੀ ਸੁਰੱਖਿਆ, ਕਲਿਆਣ ਲਈ ਠੋਸ ਸੁਧਾਰ
    • anti depressant
      ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
    • protest disorder and the police difficult duty
      ਵਿਰੋਧ, ਅਵਿਵਸਥਾ ਅਤੇ ਪੁਲਸ ਦਾ ਮੁਸ਼ਕਲ ਫਰਜ਼!
    • opposition in uttar pradesh pinning hopes on a miracle
      ਉੱਤਰ ਪ੍ਰਦੇਸ਼ ’ਚ ਚਮਤਕਾਰ ਦੇ ਭਰੋਸੇ ਵਿਰੋਧੀ ਧਿਰ
    • pm modi
      25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ
    • rising incidents of fire in buses are proving fatal for passengers
      ‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!
    • india
      ਤੁਹਾਨੂੰ ਕੌਣ ਚਾਹੀਦੈ, ਦੇਸ਼ਭਗਤ ਜਾਂ ਦੇਸ਼ਧ੍ਰੋਹੀ
    • sc st act
      ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਨਿਆਂ ਅਤੇ ਸੁਰੱਖਿਆ ਨੂੰ ਮਜ਼ਬੂਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +