ਅੰਡੇਮਾਨ, ਨਿਕੋਬਾਰ ਜਾਂ ਕਾਲੇ ਪਾਣੀ ਦਾ ਜ਼ਿਕਰ ਹਰ ਪੰਜਾਬੀ ਬਚਪਨ ਤੋਂ ਹੀ ਸੁਣਦਾ ਰਿਹਾ ਹੈ ਇਥੋਂ ਤੱਕ ਕਿ ਬਹੁਤ ਸਾਰੇ ਲੋਕ ਗੀਤਾਂ ਅਤੇ ਕਹਾਣੀਆਂ ਵਿਚ ਕਾਲੇ ਪਾਣੀ ਦਾ ਜਿਕਰ ਆÀੁਂਦਾ ਰਿਹਾ ਹੈ। ਇੰਨਾਂ ਟਾਪੂਆਂ ਦਾ ਦੇਸ਼ ਦੀ ਸੁਤੰਤਰਤਾ ਦੀ ਲੜਾਈ ਨਾਲ ਵੀ ਸਬੰਧ ਰਿਹਾ ਹੈ ਕਿਉਂ ਜੋ ਵਡੀ ਗਿਣਤੀ ਵਿਚ ਸੁਤੰਤਰਤਾ ਸੈਨਾਨੀਆਂ ਨੂੰ ਸਜ਼ਾ ਕੱਟਣ ਲਈ ਇਥੇ ਬਣੀ ਸੈਲੂਲਰ ਜੇਲ ਵਿਚ ਭੇਜਿਆ ਜਾਦਾਂ ਰਿਹਾ ਹੈ। ਉਸ ਤਰ੍ਹਾਂ ਵੀ ਬੜੇ ਗੰਭੀਰ ਅਪਰਾਧੀਆਂ ਨੂੰ ਇਸ ਜੇਲ ਵਿਚ ਅਤੇ ਕਾਲੇ ਪਾਣੀ ਦੇ ਟਾਪੂਆਂ ਤੇ ਸਜ਼ਾ ਲਈ ਭੇਜਿਆ ਜਾਂਦਾ ਰਿਹਾ ਹੈ ਅਤੇ ਉਹਨਾਂ ਵਿਚੋਂ ਕੁਝ ਉਥੇ ਹੀ ਵੱਸ ਗਏ ਉਹਨਾਂ ਵਿਚੋਂ ਸਭ ਤੋ ਜ਼ਿਆਦਾ ਗਿਣਤੀ ਬੰਗਾਲੀਆਂ ਦੀ ਸੀ ਅਤੇ ਦੂਸਰੇ ਨੰਬਰ 'ਤੇ ਪੰਜਾਬੀ ਕੈਦੀ ਸਨ। ਬਹੁਤ ਲੋਕਾਂ ਵਿਚ ਇਹ ਪ੍ਰਭਾਵ ਵੀ ਹੈ ਕਿ ਇਥਂੋ ਦੀ ਜ਼ਿਆਦਾ ਆਬਾਦੀ ਪੰਜਾਬੀ ਹੈ ਜਦੋਂ ਕਿ ਇਥੋਂ ਦੀ 5 ਲੱਖ ਦੀ ਆਬਾਦੀ ਵਿਚ ਪੰਜਾਬੀ ਸਿਰਫ 1 ਫੀਸਦੀ ਜਾਂ 5000 ਦੇ ਕਰੀਬ ਹੀ ਹਨ ਪਰ ਫਿਰ ਵੀ ਇੰਨਾ ਟਾਪੂਆਂ ਦਾ ਪੰਜਾਬ ਨਾਲ ਗੂੜਾ ਸਬੰਧ ਰਿਹਾ ਹੈ ਭਾਵੇਂ ਕਿ ਇਹ ਟਾਪੂ ਭਾਰਤ ਦੇ ਧੁਰ ਪੂਰਬ ਵਿਚ ਜਦੋਂ ਕਿ ਪੰਜਾਬ ਧੁਰ ਪੱਛਮ ਵਿਚ ਸਥਿਤ ਹੈ।
ਅੰਡੇਮਾਨ, ਨਿਕੋਬਾਰ ਟਾਪੂਆਂ ਦੇ ਨਾਂ ਤੋ ਇਸ ਤਰਾਂ ਲਗਦਾ ਹੈ ਕਿ ਜਿਵੇਂ ਇਹ ਦੋ ਟਾਪੂ ਇਕ ਦੂਸਰੇ ਦੇ ਬਿਲਕੁਲ ਨਜ਼ਦੀਕ ਹੋਣ ਪਰ ਇਸ ਤਰ੍ਹਾਂ ਨਹੀ ਹੈ ਅਸਲ ਵਿਚ ਇਹ ਕੋਈ 572 ਦੇ ਕਰੀਬ ਛੋਟੇ ਵੱਡੇ ਟਾਪੂ ਹਨ, ਕਈ ਤਾਂ ਸਿਰਫ ਚਟਾਨਾਂ ਹੀ ਹਨ ਅਤੇ ਇੰਨਾ ਸਾਰੇ ਟਾਪੂਆਂ ਦਾ ਕੁਲ ਖੇਤਰਫਲ 8249 ਵਰਗ ਕਿਲੋਮੀਟਰ ਹੈ ਪਰ ਇੰਨਾ ਦੀ ਲੰਬਾਈ ਉੱਤਰ ਤੋਂ ਦੱਖਣ ਵੱਲ 780 ਕਿਲੋਮੀਟਰ ਹੈ ਜਾਂ ਇਸ ਤਰਾਂ ਕਹਿ ਲਉ ਕਿ ਇਹ ਟਾਪੂ ਇੰਨੀ ਦੂਰੀ ਵਿਚ ਫੈਲੇ ਹੋਏ ਹਨ ਜਿਵੇਂ ਇਕ ਟਾਪੂ ਅੰਮ੍ਰਿਤਸਰ ਦੇ ਕਰੀਬ ਹੋਵੇ ਅਤੇ ਸਭ ਤੋਂ ਦੂਰ ਦਾ ਟਾਪੂ ਲਖਨਊ ਤੋਂ ਵੀ ਅੱਗੇ ਹੋਏ ਇੰਨੇ ਵਿਸ਼ਾਲ ਘੇਰੇ ਵਿਚ ਫੈਲੇ ਹੋਏ ਇੰਨਾ ਟਾਪੂਆਂ ਵਿਚੋਂ ਸਿਰਫ 36 ਹੀ ਉਹ ਟਾਪੂ ਹਨ ਜਿਥੇ ਵਸੋਂ ਰਹਿੰਦੀ ਹੈ। ਇਹ ਸਾਰੇ ਟਾਪੂ ਛੋਟੇ ਸਮੁੰਦਰੀ ਜਹਾਜਾਂ ਨਾਲ ਜੁੜੇ ਹੋਏ ਹਨ। ਕਈ ਟਾਪੂਆਂ ਤੇ ਸਿਰਫ ਜੰਗਲ ਹੀ ਹਨ ਪਰ ਜ਼ਿਆਦਾਤਰ ਤੇ ਜੰਗਲਾਂ ਦੇ ਨਾਲ-ਨਾਲ ਖੇਤੀ ਵੀ ਕੀਤੀ ਜਾਂਦੀ ਹੈ। ਇਹ ਟਾਪੂ ਦੋ ਗਰੁਪਾਂ ਵਿਚ ਵੰਡੇ ਹੋਏ ਹਨ ਇਕ ਹਨ ਅੰਡੇਮਾਨ ਗਰੁੱਪ ਦੇ ਟਾਪੂਆਂ ਅਤੇ ਦੂਸਰੇ ਨਿਕੋਬਾਰ ਗਰੁੱਪ ਦੇ ਟਾਪੂ । ਅੰਡੇਮਾਨ ਗਰੁੱਪ ਦੇ ਟਾਪੂ ਦੀ ਲੰਬਾਈ 467 ਕਿਲੋਮੀਟਰ ਅਤੇ ਚੌੜਾਈ ਵਧ ਤੋ ਵਧ 58 ਕਿਲੋਮੀਟਰ ਹੈ ਜਦ ਕਿ ਕਈ ਥਾਵਾਂ ਤੋਂ ਇਹ ਬਹੁਤ ਹੀ ਘਟ ਚੌੜਾਈ ਵਾਲੇ ਰਹਿ ਜਾਂਦੇ ਹਨ। ਇਥੋਂ ਦੀ ਜਲਵਾਯੂ ਗਰਮੀ ਭਰੀ ਹੈ ਸਾਲ ਵਿਚ ਅੋਸਤ 3180 ਮਿਲੀਮੀਟਰ ਬਾਰਸ਼ ਹੁੰਦੀ ਹੈ ਬਾਰਸ਼ ਦੀ ਰੁੱਤ 6 ਮਹੀਨੇ ਦੀ ਹੈ ਜੋ ਮਈ ਤੋ ਸ਼ੁਰੂ ਹੋ ਕੇ ਅਕਤੂਬਰ ਤੱਕ ਚਲਦੀ ਹੈ। ਬਾਰਸ਼ ਇਕ ਦਮ ਹੀ ਆ ਜਾਂਦੀ ਹੈ ਅਤੇ ਕਈ ਵਾਰ ਘੰਟਾ ਦੋ ਘੰਟੇ ਅਤੇ ਕਈ ਵਾਰ ਕੁਝ ਮਿੰਟ ਵਿਚ ਹੀ ਰੁਕ ਜਾਂਦੀ ਹੈ।
ਨਿਕੋਬਾਰ ਦੇ ਟਾਪੂ, ਅੰਡੇਮਾਨ ਗਰੁੱਪ ਦੇ ਟਾਪੂਆਂ ਤੋਂ ਕੋਈ 500 ਕਿਲੋਮੀਟਰ ਦੀ ਦੂਰੀ ਤੇ ਹਨ ਅਤੇ ਇਥੇ ਕੋਈ 22 ਟਾਪੂ ਹਨ ਪਰ ਇੰਨਾਂ ਵਿਚੋ ਵਸੋ ਸਿਰਫ 6 ਟਾਪੂਆਂ ਤੇ ਹੀ ਹੈ ਇਸ ਦੇ ਸਭ ਤੋ ਵੱਡੇ ਟਾਪੂ ਦਾ ਨਾਂ ਗਰੇਟ ਨਿਕੋਬਾਰ ਹੈ ਜਿਸ ਦਾ ਕੁਲ ਖੇਤਰਫਰ 1045 ਵਰਗ ਕਿਲੋਮੀਟਰ ਹੈ ਅਤੇ ਇਸ ਟਾਪੂ ਤੇ ਹੀ ਸਭ ਤੋ ਪਹਿਲਾਂ ਖੇਤੀ ਵਿਕਸਤ ਕੀਤੀ ਗਈ ਸੀ ਜਿਥੇ ਅਜ ਕਲ ਖੂਰਸੂਰਤ ਇਮਾਰਤਾਂ, ਪਾਰਕਾਂ, ਸਕੂਲ, ਬੈਕ ਅਤੇ ਹੋਰ ਸੰਸਥਾਵਾਂ ਸਥਾਪਿਤ ਕੀਤੀਆਂ ਗਈਆ ਹਨ। ਇਸ ਹੀ ਟਾਪੂ ਤੇ 1960 ਵਿਚ ਪੰਜਾਬ ਦੇ ਸਾਬਕਾ ਫੌਜੀਆਂ ਦੇ 100 ਪ੍ਰੀਵਾਰਾਂ ਨੂੰ 15,15 ਏਕੜ ਜਮੀਨ ਦੇ ਕੇ ਖੇਤੀ ਨੂੰ ਵਿਕਸਤ ਕਰਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਲਈ ਉਹਨਾਂ ਪੰਜਾਬੀ ਪ੍ਰੀਵਾਰਾਂ ਨੇ ਉਥੇ ਖੇਤੀ ਨੂੰ ਬਹੁਤ ਵਿਕਸਤ ਕੀਤਾ ਹੈ ਉਹਨਾਂ ਵਲੋ ਧਾਨ, ਮਕਈ, ਸਬਜ਼ੀਆਂ ਤੋ ਇਲਾਵਾ ਬਹੁਤ ਖੂਬਸੂਰਤ ਬਾਗ ਵਿਕਸਤ ਕੀਤੇ ਗਏ ਹਨ। ਇਸ ਗਰੁੱਪ ਦੇ ਸਭ ਤੋ ਛੋਟੇ ਟਾਪੂ ਦਾ ਨਾ ਪਿਲੋਮਿਲੋ ਹੈ ਜਿਸ ਦਾ ਖੇਤਰਫਲ ਸਿਰਫ 1.3 ਵਰਗ ਕਿਲੋਮੀਟਰ ਹੈ ਅਤੇ ਇਥੇ ਬਹੁਤ ਸੰਘਣਾ ਜੰਗਲ ਹੈ ਅਤੇ ਨਾਲ ਹੀ ਕੁਝ ਖੇਤਰ ਤੇ ਖੇਤੀ ਕੀਤੀ ਜਾਂਦੀ ਹੈ। ਛੋਟਾ ਟਾਪੂ ਹੋਣ ਕਰਕੇ ਥੋੜੀ ਜਹੀ ਵਸੋ ਰਹਿੰਦੀ ਹੈ ਪਰ ਨਾ ਕੋਈ ਵਪਾਰਿਕ ਅਦਾਰਾ ਹੈ ਅਤੇ ਨਾ ਹੀ ਕੋਈ ਸੰਸਥਾ। ਬਾਕੀ ਟਾਪੂਆਂ ਦੀ ਤਰਾਂ ਇਸ ਨੂੰ ਵੀ ਛੋਟੇ ਸਮੁੰਦਰੀ ਜਹਾਜਾਂ ਨਾਲ ਜੋੜਿਆ ਹੋਇਆ ਹੈ। ਨਿਕੋਬਾਰ ਦੇ ਇਸ ਟਾਪੂ ਤੇ ਹੀ ਦੇਸ਼ ਦੇ ਦੱਖਣ ਦਾ ਸਭ ਤੋ ਅਖੀਰਲਾ ਬਿੰਦੂ ਜਿਸ ਨੂੰ ਇੰਦਰਾ ਟਾਪੂ ਕਹਿੰਦੇ ਹਨ ਉਹ ਵੀ ਇਸ ਟਾਪੂ ਤੇ ਹੈ, ਜਿਸ ਦੀ ਇੰਡੋਨੇਸ਼ੀਆ ਦੇ ਸੁਮਾਟਰਾ ਟਾਪੂ ਤੋਂ ਦੂਰੀ 151 ਕਿਲੋਮੀਟਰ ਹੈ ਜਦ ਕਿ ਬਰਮ੍ਹਾਂ ਤੋਂ 192 ਕਿਲੋਮੀਟਰ।
ਇੰਨਾ ਟਾਪੂਆਂ ਵਿਚ 547 ਦੇ ਕਰੀਬ ਪਿੰਡ ਹਨ ਪਰ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਸਿਰਫ 204 ਪਿੰਡ ਹਨ ਕਿਉ ਜੋ ਇੰਨਾ ਮਾਲ ਪਿੰਡਾਂ ਵਿਚ ਹੋਰ ਪਿੰਡ ਵਸ ਜਾਂਦੇ ਹਨ। ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਹੈ ਅਤੇ ਇਕ ਇਹੋ ਹੀ ਸ਼ਹਿਰ ਹੈ ਜਿਥੇ ਸਕੂਲ, ਕਾਲਜ, ਵਪਾਰਿਕ ਅਦਾਰੇ ਅਤੇ ਹੋਰ ਸੰਸਥਾਵਾਂ ਦੀ ਕਾਫੀ ਗਿਣਤੀ ਹੈ। ਇਸ ਸ਼ਹਿਰ ਵਿਚ ਭਾਰਤ ਦੇ ਹਰ ਪ੍ਰਾਂਤ ਜਿਵੇ ਬੰਗਾਲੀ, ਤਾਮਿਲ, ਯੂ.ਪੀ. ਬਿਹਾਰ, ਪੰਜਾਬ, ਹਰਿਆਣਾ ਆਦਿ ਸਭ ਪ੍ਰਾਤਾਂ ਦੇ ਵਿਅਕਤੀ ਮਿਲ ਜਾਦੇ ਹਨ ਜਿੰਨਾਂ ਵਿਚ ਹਿੰਦੂ, ਸਿੱਖ, ਈਸਾਈ, ਮੁਸਲਿਮ, ਬੋਧੀ ਆਦਿ ਸਭ ਧਰਮਾਂ ਦੇ ਲੋਕ ਹਨ ਜਾਂ ਇਹ ਕਹਿ ਲਉ ਕਿ ਇਸ ਸ਼ਹਿਰ ਵਿਚ ਸਾਰੇ ਹੀ ਭਾਰਤ ਦੇ ਦਰਸ਼ਨ ਹੋ ਜਾਂਦੇ ਹਨ । ਇਸ ਹੀ ਸ਼ਹਿਰ ਵਿਚ ਅੰਗਰੇਜ਼ਾਂ ਵਲੋ ਬਣਾਈ ਹੋਈ ਸੈਲੂਲਰ ਜੇਲ੍ਹ ਸਥਿਤ ਹੈ ਜਿਥੇ ਸੁਤੰਤਰਤਾ ਸੈਨਾਨੀਆਂ ਅਤੇ ਗੰਭੀਰ ਅਪਰਾਧੀਆਂ ਨੂੰ ਸਜਾਵਾਂ ਦੇਣ ਲਈ ਰਖਿਆ ਜਾਂਦਾ ਸੀ। ਦੂਸਰੀ ਸੰਸਾਰ ਜੰਗ ਦੇ ਸਮੇ ਕੋਈ 2ਂਂੌ ਕੁ ਸਾਲ ਇੰਨਾਂ ਟਾਪੂਆਂ ਤੇ ਜਪਾਨੀਆਂ ਦਾ ਰਾਜ ਰਿਹਾ ਸੀ ਪਰ ਜਪਾਨੀਆਂ ਨੇ ਵੀ ਇਸ ਟਾਪੂ ਤੇ ਰਹਿਣ ਵਾਲੀ ਵਸੋ ਤੇ ਬਹੁਤ ਜੁਲਮ ਕੀਤੇ ਸਨ। ਪੋਰਟ ਬਲੇਅਰ ਤੋ ਕੋਈ 10 ਕਿਲੋਮੀਟਰ ਦੂਰ ਹੰਫਰੀਗੰਜ ਦੇ ਸਥਾਨ ਤੇ ਉਹਨਾਂ 44 ਪੰਜਾਬੀਆਂ ਦੀ ਯਾਦਗਾਰ ਸਥਾਪਿਤ ਕੀਤੀ ਹੋਈ ਹੈ ਜਿੰਨਾਂ ਨੂੰ ਜਪਾਨੀ ਫੌਜੀਆਂ ਨੇ ਸaਕ ਦੇ ਅਧਾਰ ਤੇ ਗੋਲੀਆਂ ਮਾਰ ਕੇ ਮਾਰ ਦਿਤਾ ਸੀ, ਜਿੰਨਾਂ ਤੇ ਸaਕ ਸੀ ਕਿ ਉਹ ਅੰਗਰੇਜa ਸਰਕਾਰ ਦੀ ਮਦਦ ਕਰਦੇ ਸਨ।
ਇਹ ਟਾਪੂ ਕੁਦਰਤੀ ਸੁੰਦਰਤਾ ਨਾਲ ਭਰਪੂਰ ਹਨ ਪਰ ਮੇਨ ਲੈਡ ਤੋ ਬਹੁਤ ਦੁਰ ਹੋਣ ਕਰਕੇ, ਬਹੁਤ ਘਟ ਯਾਤਰੀ ਹੀ ਇੰਨਾਂ ਟਾਪੂਆਂ ਤੇ ਜਾਂਦੇ ਹਨ। ਯਾਤਰੀਆਂ ਦੇ ਘਟ ਜਾਣ ਦੀ ਦੂਸਰੀ ਵਜਾਹ ਇਹ ਵੀ ਹੈ ਕਿ ਇਥੋ ਦਾ ਜਲਵਾਯੂ ਸਾਰਾ ਸਾਲ ਹੀ ਗਰਮ ਰਹਿੰਦਾ ਹੈ ਅਤੇ ਇਸ ਕਰਕੇ ਵਿਦੇਸ਼ੀ ਯਾਤਰੀ ਇਥੇ ਨਹੀ ਜਾਂਦੇ। ਇੰਨਾ ਟਾਪੂਆਂ ਦਾ ਵਿਕਾਸ 1947 ਤੋਂ ਬਾਅਦ ਬਹੁਤ ਤੇਜ਼ੀ ਨਾਲ ਹੋਇਆ। ਭਾਰਤ ਦੇ ਵੱਖ-ਵੱਖ ਪ੍ਰਾਤਾਂ ਤੋਂ ਜਾ ਕੇ ਪਕੇ ਤੌਰ ਤੇ ਰਹਿਣ ਵਾਲੇ ਲੋਕ ਵੀ 1947 ਤੋ ਬਾਦ ਹੀ ਇਥੇ ਗਏ। ਇਥੋ ਦੀ ਜ਼ਮੀਨ ਬਹੁਤ ਜਰਖੇਂਰਜ ਹੈ ਅਤੇ ਇਥੇ ਜੰਗਲਾਂ ਤੋਂ ਇਲਾਵਾ ਜਿਸ ਧਰਤੀ ਤੇ ਖੇਤੀ ਕੀਤੀ ਜਾਂਦੀ ਹੈ ਉਥੋ ਪ੍ਰਤੀ ਏਕੜ ਉਪਜ ਵਿਚ ਪਿਛਲੇ ਸਮੇਂ ਵਿਚ ਵੱਡਾ ਵਾਧਾ ਹੋਇਆ ਹੈ। ਚੌਲ, ਮੱਕੀ, ਆਲੂ, ਕਰੇਲੇ, ਭਿੰਡੀ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਜਮੀਨ ਸੰਤਰੇ, ਨਿੰਬੂ, ਅੰਬ, ਨਾਰੀਅਲ ਆਦਿ ਫਲਾਂ ਲਈ ਬਹੁਤ ਅਨੁਕੂਲ ਹੈ । ਜੰਗਲਾਂ ਵਿਚ ਸਾਰਾ ਸਾਲ ਹੀ ਕਈ ਜੰਗਲੀ ਫਲ ਆਪਣੇ ਆਪ ਹੀ ਫਲ ਦਿੰਦੇ ਰਹਿੰਦੇ ਹਨ ਅਤੇ ਜੰਗਲਾਂ ਵਿਚ ਜਾਂਦਿਆ ਕਈ ਵਾਰ ਵੱਡੀ ਮਾਤਰਾਂ ਵਿਚ ਨਿੰਬੂਆਂ ਦੇ ਬੂਟਿਆਂ ਥੱਲੇ ਨਿੰਬੂਆਂ ਦੇ ਢੇਰ ਨਜ਼ਰ ਆਉਂਦੇ ਹਨ।
ਚਥਲਮ ਦੇ ਸਥਾਨ ਅਤੇ ਏਸ਼ੀਆ ਵਿਚ ਸਭ ਤੋਂ ਵੰਡੀ ਆਰਾ ਮਿਲ ਸਥਾਪਿਤ ਕੀਤੀ ਗਈ ਸੀ ਜਿਸ ਤੋ ਟਾਪੂਆਂ ਲਈ ਅਤੇ ਹੋਰ ਪ੍ਰਦੇਸ਼ਾਂ ਲਈ ਲਕੜ ਦੀ ਪੂਰਤੀ ਕੀਤੀ ਜਾਂਦੀ ਹੈ ਅੱਜ ਕੱਲ੍ਹ ਸਰਕਾਰ ਵਲੋਂ ਉਦਯੋਗਿਕ ਵਿਕਾਸ ਨਹੀ ਕਈ ਯਤਨ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਟਾਪੂਆਂ ਤੇ ਕਈ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਗਈਆ ਹਨ। ਪੋਰਟ ਬਲੇਅਰ 'ਤੇ ਇਕ ਹੀ ਹਵਾਈ ਅੱਡਾ ਹੈ ਜਿਸ ਤੋ ਰੋਜ਼ਾਨਾ ਕੱਲਕਤਾ ਅਤੇ ਚਨਈ ਲਈ ਉਡਾਨਾਂ ਚਲਦੀਆਂ ਹਨ ਅੱਜ ਕੱਲ੍ਹ ਡਿਗਲੀਪੁਰ ਤੱਕ 185 ਕਿਲੋਮੀਟਰ ਦੀ ਸੜਕ ਬਣਾਈ ਗਈ ਹੈ ਜਿਸ ਨੂੰ ਅੰਡੇਮਾਨ ਗਰੈਡ ਟਰੰਕ ਰੋਡ ਕਿਹਾ ਜਾਂਦਾ ਹੈ ਅਤੇ ਇਸ ਸੜਕ ਤੇ ਕਈ ਹੋਰ ਛੋਟੇ-ਛੋਟੇ ਸ਼ਹਿਰ ਵਿਕਸਿਤ ਕੀਤੇ ਗਏ ਹਨ ਜਿੰਨਾਂ ਵਿਚ ਹੋਟਲ ਅਤੇ ਗੈਸਟ ਹਾਊਸ ਅਤੇ ਯਾਤਰੀਆਂ ਲਈ ਪਾਰਕਾਂ ਆਦਿ ਬਣਾਈਆਂ ਗਈਆਂ ਹਨ। ਬਹੁਤ ਸਾਰੇ ਲੋਕ ਜਿਹੜੇ ਹੋਰ ਟਾਪੂਆਂ ਤੋ ਪੋਰਟ ਬਲੇਅਰ ਆ ਕੇ ਕੰਮ ਕਰਦੇ ਹਨ ਉਹ ਸਵੇਰੇ ਛੋਟੇ ਜਹਾਜਾਂ ਤੇ ਇਥੇ ਆਉਦੇ ਹਨ ਅਤੇ ਸ਼ਾਮ ਨੂੰ ਉਹਨਾਂ ਛੋਟੇ ਜਹਾਜ਼ਾਂ ਤੇ ਵਾਪਸ ਜਾਂਦੇ ਹਨ। ਸ਼ਾਮ ਨੂੰ ਉਹਨਾਂ ਜਹਾਜ਼ਾਂ ਨੂੰ ਭੱਜਂ ਕੇ ਫੜਦੇ ਹੋਏ ਲੋਕਾਂ ਨੂੰ ਵੇਖ ਕੇ ਮੇਨ ਲੈਡ ਅਤੇ ਗੱਡੀਆਂ ਫੜਦੇ ਲੋਕਾਂ ਦੀ ਯਾਦ ਆ ਜਾਂਦੀ ਹੈ।
ਪੰਜਾਬ ਦਾ ਇੰਨਾ ਟਾਪੂਆਂ ਨਾਲ ਖਾਸ ਸਬੰਧ ਕਈ ਕਾਰਣਾਂ ਕਰਕੇ ਹੈ ਇਕ ਤਾਂ ਬੰਗਾਲੀਆਂ ਤੋ ਬਾਅਦ ਪੰਜਾਬੀ ਕੈਦੀ ਸੈਲੂਲਰ ਜੇਲ ਵਿਚ ਦੂਸਰੇ ਨੰਬਰ 'ਤੇ ਸਨ ਪੰਜਾਬ ਦੇ ਕੁਝ ਕੈਦੀ ਜੇਲ੍ਹ ਵਿਚ ਮਨੁਖੀ ਅਧਿਕਾਰਾਂ ਲਈ ਸ਼ਹੀਦ ਹੋ ਗਏ ਜਿੰਨ੍ਹਾਂ ਵਿਚ ਬਾਬਾ ਭਾਨ ਸਿੰਘ ਜੋ
ਲੁਧਿਆਨੇ ਤੋਂ ਸਨ ਉਹਨਾਂ ਦਾ ਜੇਲ ਦੇ ਬਾਹਰ ਬੁਤ ਲਗਾ ਹੋਇਆ ਹੈ। 1937 ਵਿਚ ਜਦੋ ਦੀਵਾਨ ਸਿੰਘ ਕਾਲੇ ਪਾਣੀ ਜੋ ਪੋਰਟ ਬਲੇਅਰ ਵਿਖੇ ਮੈਡੀਕਲ ਅਫਸਰ ਸਨ ਨੇ ਇਕ ਗੁਰਦਵਾਰਾ ਬਣਾਇਆ ਤੇ ਉਸ ਨੇ ਨਾਲ ਸਕੂਲ ਅਤੇ ਵੋਕੇਸ਼ਨਲ ਸਕੂਲ ਖੋਲ੍ਹਿਆ। ਉਹ ਗੁਰਦਵਾਰਾ ਨਾ ਸਿਰਫ ਪੰਜਾਬੀਆਂ ਸਗੋਂ ਸਾਰੇ ਹੀ ਉਹਨਾਂ ਲੋਕਾਂ ਲਈ ਵੱਡਾ ਆਸਰਾ ਰਿਹਾ ਜੋ ਉਥੇ ਬਾਦ ਵਿਚ ਜਾ ਕੇ ਉਥੇ ਸਥਾਪਿਤ ਹੋਏ ਡਾ. ਦੀਵਾਨ ਸਿੰਘ ਇੰਨਾਂ ਟਾਪੂਆਂ ਦੀ ਬਹੁਤ ਸਤਿਕਾਰਤ ਸਖਸ਼ੀਅਤ ਸਨ ਜਿੰਨ੍ਹਾਂ ਨੂੰ ਜਪਾਨੀਆਂ ਨੇ ਤਸੀਹੇ ਦੇ ਕੇ ਇਥੇ ਸ਼ਹੀਦ ਕਰ ਦਿੱਤਾ ਸੀ । ਪੰਜਾਬ ਤੋਂ ਗਏ ਫੌਜੀਆਂ ਨੇ ਜਿਥੇ ਖੇਤੀ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਉਥੇ ਹੋਰ ਕਾਰੋਬਾਰਾਂ ਨਾਲ ਇਸ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ।
ਡਾ. ਸ. ਸ. ਛੀਨਾ
'ਰਿਸ਼ਤੇਦਾਰਾਂ ਆਣ ਸਤਾਇਆ ਮਾਂ ਮੇਰੀਏ'
NEXT STORY