ਮੁੰਬਈ- ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਨੇ ਫਿਲਮਕਾਰ ਏਕਤਾ ਕਪੂਰ ਨਾਲ ਤਿੰਨ ਫਿਲਮਾਂ ਦੀ ਡੀਲ ਸਾਈਨ ਕੀਤੀ ਹੈ। ਸਾਲ 2014 'ਚ ਸੈਫ ਅਲੀ ਖਾਨ ਲਈ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਲੰਘਿਆ। ਇਕ ਤੋਂ ਬਾਅਦ ਇਕ ਤਿੰਨ ਫਿਲਮਾਂ ਫਲਾਪ ਹੋਣ ਤੋਂ ਬਾਅਦ ਹੁਣ ਸੈਫ ਫਿਲਮਾਂ ਦੇ ਮਾਮਲੇ 'ਚ ਕਾਫੀ ਅਲਰਟ ਹੋ ਗਏ ਹਨ। ਪਿਛਲੇ ਸਾਲ ਸੈਫ ਦੀਆਂ ਤਿੰਨ ਫਿਲਮਾਂ 'ਬੁਲੇਟ ਰਾਜਾ', 'ਹਮਸ਼ਕਲਸ' ਅਤੇ 'ਹੈੱਪੀ ਐਂਡਿੰਗ' ਰਿਲੀਜ਼ ਹੋਈਆਂ ਸੀ, ਜਿਸ ਨੂੰ ਦਰਸ਼ਕਾਂ ਤੋਂ ਸ਼ਲਾਘਾ ਨਹੀਂ ਮਿਲੀ।
ਚਰਚਾ ਹੈ ਕਿ ਏਕਤਾ ਕਪੂਰ ਨੇ ਸੈਫ ਅਲੀ ਖਾਨ ਨੂੰ ਆਪਣੀਆਂ ਤਿੰਨ ਫਿਲਮਾਂ ਦੀ ਡੀਲ ਲਈ ਸਾਈਨ ਕੀਤਾ ਹੈ। ਸੈਫ ਨੇ ਹਾਲ ਹੀ 'ਚ ਸੁਜਾਏ ਘੋਸ਼ ਦੀ ਇਕ ਫਿਲਮ ਸਾਈਨ ਕੀਤੀ ਹੈ। ਇਹ ਫਿਲਮ ਜਾਪਾਨੀ ਥ੍ਰਿਲਰ 'ਦਿ ਡਿਵੋਸ਼ਨ ਆਫ ਮਿਸਟਰ ਐਕਸ' 'ਤੇ ਆਧਾਰਿਤ ਹੋਵੇਗੀ। ਇਸ ਦੀ ਨਿਰਮਾਤਾ ਏਕਤਾ ਕਪੂਰ ਹੈ। ਸੈਫ ਨੇ ਹਾਲ ਹੀ 'ਚ ਕਈ ਫਿਲਮਾਂ ਨੂੰ ਨਾ ਕਹੀ ਹੈ ਕਿਉਂਕਿ ਹੁਣ ਉਹ ਫਿਲਮਾਂ ਸਾਈਨ ਕਰਨ 'ਚ ਕਾਫੀ ਚੌਕਸੀ ਵਰਤ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਏਕਤਾ ਕਪੂਰ ਸੈਫ ਦੇ ਕੈਰੀਅਰ 'ਚ ਵਾਪਸ ਹਿੱਟ ਫਿਲਮਾਂ ਨੂੰ ਜੋੜੇਗੀ, ਜਿਸ ਦਾ ਇੰਤਜ਼ਾਰ ਖੁਦ ਸੈਫ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਰ ਰਹੇ
...ਤਾਂ ਇਸ ਖਾਸ ਮੌਕੇ ਸਿਲਵਰ ਸਕ੍ਰੀਨ 'ਤੇ ਦਿਖੇਗੀ ਇਹ ਹਿੱਟ ਜੋੜੀ (ਦੇਖੋ ਤਸਵੀਰਾਂ)
NEXT STORY