ਬਠਿੰਡਾ (ਮਨਜੀਤ)-ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਅੱਜ ਸਰਪੰਚਾਂ, ਪੰਚਾਂ, ਸੰਮਤੀ ਮੈਂਬਰਾਂ ਅਤੇ ਪਾਰਟੀ ਦੇ ਆਗੂਆਂ ਨੇ ਜੰਮੂ ਕਸ਼ਮੀਰ ਦੇ ਖੇਤਰ ਪੁਲਵਾਮਾ ਵਿਖੇ ਪਿਛਲੇ ਦਿਨੀਂ ਸ਼ਹੀਦ ਹੋਏ 44 ਜਵਾਨਾਂ ਨੂੰ ਸਮਰਪਿਤ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਖਤ ਸ਼ਬਦਾਂ ’ਚ ਆਤਮਘਾਤੀ ਹਮਲਾ ਕਰਨ ਵਾਲੇ ਅੱਤਵਾਦੀਆਂ ਅਤੇ ਪਾਕਿਸਤਾਨ ਸਰਕਾਰ ਦੀ ਨਿੰਦਿਆਂ ਕੀਤੀ। ਇਸ ਮੌਕੇ ਬੀਬੀ ਭੱਟੀ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਨਾਲ ਜੀਅ ਰਹੇ ਹਾਂ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ, ਪੰਜਾਬ ਦੇ ਸਕੱਤਰ ਰਣਜੀਤ ਸਿੰਘ ਦੋਦਡ਼ਾ, ਕਾਂਗਰਸੀ ਆਗੂ ਕੇ. ਸੀ. ਬਾਵਾ ਬੱਛੌਆਣਾ, ਹਰਪ੍ਰੀਤ ਸਿੰਘ ਪਿਆਰੀ, ਨਵੀਨ ਕਾਲਾ ਬੋਹਾ, ਸਰਪੰਚ ਮਹਿੰਦਰ ਸਿੰਘ ਗੁਡ਼ੱਦੀ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਸਰਪੰਚ ਦਰਸ਼ਨ ਸਿੰਘ ਧੰਨਪੁਰਾ, ਸਰਪੰਚ ਸਤਗੁਰ ਜਲਵੇਡ਼ਾ, ਸਰਪੰਚ ਜਗਦੀਸ਼ ਕੁਲਾਣਾ, ਬੂਟਾ ਸਿੰਘ ਕੁਲਾਣਾ, ਸੁਖਦੇਵ ਸਿੰਘ ਝਲਬੂਟੀ, ਕੁਲਵਿੰਦਰ ਸਿੰਘ ਭੱਠਲ, ਲਖਵਿੰਦਰ ਸਿੰਘ ਬੱਛੌਆਣਾ, ਸੁਖਵੀਰ ਬਾਬਾ ਬੁਢਲਾਡਾ, ਪ੍ਰਭਜੋਤ ਸਿੰਘ ਕੋਹਲੀ, ਬੀਰਇੰਦਰ ਗਰਗ ਆਰ.ਓ. ਵਾਲੇ, ਜਗਸੀਰ ਸਿੰਘ ਕਾਲਾ ਭਾਵਾ, ਜਗਸੀਰ ਸਿੰਘ ਕਾਲਾ, ਮੇਜਰ ਗਿੱਲ ਬੋਹਾ, ਦਵਿੰਦਰ ਸਿੰਘ ਹਾਕਮਾਵਾਲਾ, ਗੁਰਦੀਪ ਸਤੀਕੇ, ਸਰਪੰਚ ਮਿੱਠੂ ਸਿੰਘ ਕੁਲਹਿਰੀ, ਗੁਰਬਖਸ ਸਿੰਘ ਉੱਡਤ, ਮਿੱਠੂ ਸਿੰਘ ਕਲੀਪੁਰ, ਮੁਖੀ ਸਿੰਘ ਮੰਢਾਲੀ, ਰਛਪਾਲ ਸਿੰਘ ਭਾਦਡ਼ਾ, ਬਘੇਲ ਸਿੰਘ ਤਾਲਾਵਾਲਾ, ਬਿੱਕਰ ਸਿੰਘ ਸਹੋਤਾ, ਮਹਿਲਾ ਆਗੂ ਸ਼ਿੰਦਰ ਕੌਰ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੈਪਟਨ ਅਮਰਿੰਦਰ ਵਲੋਂ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਪਹਿਲੀ ਕਿਸ਼ਤ ਜਾਰੀ
NEXT STORY