ਲੁਧਿਆਣਾ (ਵਿੱਕੀ): 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ 10ਵੀਂ ਅਤੇ 12 ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਂ ਦੇ ਮੁੱਲਾਂਕਣ ਵਿਚ ਕੋਈ ਗੜਬੜ ਨਾ ਹੋਵੇ, ਇਸ ਲਈ ਵੀ ਬੋਰਡ ਨੇ ਹੁਣ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਵਿਚ ਬੋਰਡ ਨੇ ਸਾਲ 2020 ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੁੱਲਾਂਕਣ ਨੂੰ ਵੱਖ-ਵੱਖ 3 ਪੱਧਰਾਂ 'ਤੇ ਕਰਵਾਉਣ ਦੀ ਤਿਆਰੀ ਕੀਤੀ ਹੈ।
ਸੀ. ਬੀ. ਐੱਸ. ਈ. ਦੀ ਯੋਜਨਾ ਦੇ ਮੁਤਾਬਕ ਮੁੱਲਾਂਕਣ ਲਈ ਵੱਖ-ਵੱਖ ਸਕੂਲਾਂ ਵਿਚ ਬਣਨ ਵਾਲੇ ਮੁੱਲਾਂਕਣ ਕੇਂਦਰਾਂ 'ਤੇ ਅਧਿਆਪਕਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਜਾਣਗੀਆਂ। ਉਕਤ ਟੀਮਾਂ ਉਨ੍ਹਾਂ ਉੱਤਰ ਪੁਸਤਕਾਂ ਦੀ ਮੁੜ ਜਾਂਚ ਕਰਨਗੀਆਂ, ਜਿਸ ਨੂੰ ਪ੍ਰੀਖਿਅਕਾਂ ਵੱਲੋਂ ਪਹਿਲਾਂ ਹੀ ਚੈਕਿੰਗ ਦੌਰਾਨ ਜਾਂਚਿਆ ਗਿਆ ਹੋਵੇਗਾ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਇਸ ਦੀ ਜਾਣਕਾਰੀ ਦੇਣ ਦਾ ਪ੍ਰੋਗਰਾਮ ਬਣਾਇਆ ਹੈ।
ਇਸ ਲਈ ਪਈ ਇਹ ਫਾਰਮੂਲਾ ਅਪਣਾਉਣ ਦੀ ਲੋੜ
ਧਿਆਨ ਦੇਣਯੋਗ ਹੈ ਕਿ ਹਰ ਸਾਲ ਨਤੀਜਿਆਂ ਦੇ ਐਲਾਨ ਤੋਂ ਬਾਅਦ ਰੀਵੈਲਿਊਏਸ਼ਨ ਦੇ ਲਈ ਭਾਰੀ ਗਿਣਤੀ ਵਿਚ ਵਿਦਿਆਰਥੀ ਅਪਲਾਈ ਕਰਦੇ ਹਨ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਰੀਵੈਲਿਊਏਸ਼ਨ ਦੌਰਾਨ ਵਿਦਿਆਰਥੀਆਂ ਦੇ ਅੰਕ ਕਾਫੀ ਹੱਦ ਤੱਕ ਵਧ ਜਾਂਦੇ ਹਨ। ਅਜਿਹੇ ਕੇਸ ਪਿਛਲੇ ਸਾਲਾਂ ਦੌਰਾਨ ਸਾਹਮਣੇ ਆਉਣ 'ਤੇ ਸੀ. ਬੀ. ਐੱਸ. ਈ. ਨੇ ਪਹਿਲੇ ਪੜਾਅ ਵਿਚ ਵਿਦਿਆਰਥੀਆਂ ਦੀਆਂ ਉੱਤਰ ਪੁਸਤਕਾਂ ਚੈੱਕ ਕਰਨ ਵਾਲੇ ਪ੍ਰੀਖਿਅਕਾਂ ਤੋਂ ਜਵਾਬ-ਤਲਬੀ ਕਰਨ ਤੋਂ ਇਲਾਵਾ ਉਨ੍ਹਾਂ ਸਕੂਲਾਂ ਨੂੰ ਵੀ ਨੋਟਿਸ ਜਾਰੀ ਕੀਤੇ ਸਨ ਪਰ ਪ੍ਰੀਖਿਆ ਦੇਣ ਵਾਲੇ ਵਿਦਿਅਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਦੂਰ ਰੱਖਣ ਲਈ ਸੀ. ਬੀ. ਐੱਸ. ਈ. ਨੇ ਪਹਿਲਾਂ ਹੀ ਨਵੀਂ ਰੂਪ-ਰੇਖਾ ਤਿਆਰ ਕੀਤੀ ਹੈ ਤਾਂ ਕਿ ਕਿਸੇ ਵੀ ਵਿਦਿਆਰਥੀ ਦੀ ਉੱਤਰ ਪੁਸਤਕ ਵਿਚ ਚੈਕਿੰਗ ਦੌਰਾਨ ਕੋਈ ਕਮੀ ਨਾ ਰਹੇ। ਬੋਰਡ ਵੱਲੋਂ ਮੁੱਲਾਂਕਣ ਕੇਂਦਰਾਂ 'ਤੇ ਬਣਾਈਆਂ ਜਾਣ ਵਾਲੀਆਂ ਵੱਖ-ਵੱਖ ਟੀਮਾਂ ਵਿਚ ਹਰ ਵਿਸ਼ੇ ਦੇ 3 ਜਾਂ 4 ਸਿੱਖਿਅਕਾਂ ਨੂੰ ਰੱਖਿਆ ਜਾਵੇਗਾ।
ਕੰਪਿਊਟਰ 'ਤੇ ਅੰਕ ਪਾਉਣ ਤੋਂ ਪਹਿਲਾਂ ਵੀ ਹੋਵੇਗੀ ਜਾਂਚ
ਸੀ. ਬੀ. ਐੱਸ. ਈ. ਵੱਲੋਂ ਤਿਆਰ ਕੀਤੇ ਗਏ ਫਾਰਮੂਲੇ ਦੇ ਮੁਤਾਬਕ ਪਹਿਲਾਂ ਪ੍ਰੀਖਿਅਕ ਵੱਲੋਂ ਉੱਤਰ ਪੁਸਤਕ ਚੈੱਕ ਕਰਨ ਤੋਂ ਬਾਅਦ ਉਕਤ 3 ਸਿੱਖਿਅਕਾਂ ਦੀ ਟੀਮ ਉਹੀ ਉੱਤਰ ਪੁਸਤਕ ਨੂੰ ਮੁੜ ਚੈੱਕ ਕਰੇਗੀ। ਇਸ ਤੋਂ ਬਾਅਦ ਜਦੋਂ ਕੰਪਿਊਟਰ 'ਤੇ ਅੰਕ ਚੜ੍ਹਾਏ ਜਾਣਗੇ ਤਾਂ ਉਸ ਦੀ ਜਾਂਚ ਲਈ ਵੀ ਇਕ ਵੱਖਰੀ ਟੀਮ ਹੋਵੇਗੀ। ਇਹ ਟੀਮ ਹਾਰਡ ਕਾਪੀ ਦੇ ਅੰਕਾਂ ਦਾ ਮਿਲਾਨ ਕੰਪਿਊਟਰ 'ਤੇ ਦਿੱਤੇ ਗਏ ਅੰਕਾਂ ਨਾਲ ਕਰੇਗੀ। ਇਸ ਨਾਲ ਅੰਕ ਦੀ ਗੜਬੜ ਹੋਵੇਗੀ ਤਾਂ ਉਸ ਨੂੰ ਫੜਿਆ ਜਾ ਸਕੇਗਾ।
ਰੋਜ਼ਾਨਾ 25 ਉੱਤਰ ਪੁਸਤਕਾਂ ਚੈੱਕ ਕਰੇਗਾ ਪ੍ਰੀਖਿਅਕ
ਉੱਤਰ ਪੁਸਤਕਾਂ ਚੈੱਕ ਕਰਨ ਦੀ ਜਲਦਬਾਜ਼ੀ ਵਿਚ ਵੀ ਕਈ ਵਾਰ ਪ੍ਰੀਖਿਅਕ ਕਿਤੇ ਨਾ ਕਿਤੇ ਲਾਪ੍ਰਵਾਹੀ ਵਰਤ ਜਾਂਦੇ ਹਨ ਪਰ ਇਸ ਵਾਰ ਬੋਰਡ ਨੇ ਪ੍ਰੀਖਿਅਕਾਂ 'ਤੇ 1 ਹੀ ਦਿਨ ਵਿਚ ਜ਼ਿਆਦਾ ਉੱਤਰ ਪੁਸਤਕਾਂ ਚੈੱਕ ਕਰਨ ਦਾ ਬੋਝ ਨਾ
ਪਾਉਣ ਦਾ ਫੈਸਲਾ ਕੀਤਾ ਹੈ। ਬੋਰਡ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਇਕ ਦਿਨ ਵਿਚ 25 ਉੱਤਰ ਪੁਸਤਕਾਂ ਚੈੱਕ ਕੀਤੀਆਂ ਜਾਣਗੀਆਂ। ਬੋਰਡ ਨੇ ਇਸ ਦੀ ਗਿਣਤੀ ਵੀ ਤੈਅ ਕਰ ਦਿੱਤੀ ਹੈ। ਇਕ ਪ੍ਰੀਖਿਅਕ ਇਕ ਦਿਨ ਵਿਚ 25 ਤੋਂ ਜ਼ਿਆਦਾ ਉੱਤਰ ਪੁਸਤਕਾਂ ਚੈੱਕ ਨਹੀਂ ਕਰੇਗਾ। ਇਸ ਦੀ ਹਰ ਦਿਨ ਦੀ ਰਿਪੋਰਟ ਬੋਰਡ ਨੂੰ ਭੇਜਣੀ ਹੋਵੇਗੀ।
ਫਤਿਹਗੜ੍ਹ ਸਾਹਿਬ ਦੀ ਰਣਭੂਮੀ 'ਚ ਸ਼ੇਰਾਂ ਵਾਂਗ ਗਰਜੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ (ਵੀਡੀਓ)
NEXT STORY