ਮੱਲਾਂਵਾਲਾ(ਜਸਪਾਲ)—ਮੱਲਾਂਵਾਲਾ ਵਿਚ ਨਗਰ ਪੰਚਾਇਤ ਦੀਆਂ ਚੋਣਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਬੀਤੇ ਦਿਨੀਂ ਹੋਏ ਝਗੜੇ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਵੱਲੋਂ ਮੱਲਾਂਵਾਲਾ 'ਚ ਅੱਜ ਦੁਬਾਰਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਨ੍ਹਾਂ ਨਾਮਜ਼ਦਗੀਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਮੱਲਾਂਵਾਲਾ ਵਿਚ ਸਖਤ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਪੂਰਾ ਇਲਾਕੇ ਨੂੰ ਇੰਨੇ ਜ਼ਿਆਦਾ ਪੁਲਸ ਮੁਲਾਜ਼ਮਾਂ ਨਾਲ ਸੀਲ ਕੀਤਾ ਗਿਆ ਕਿ ਚਿੜੀ ਵੀ ਪਰ ਨਹੀਂ ਮਾਰ ਸਕੇ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰਾਮ ਵੀਰ, ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਅਤੇ ਚੋਣ ਆਬਜ਼ਰਵਰ ਵਿਮਲ ਕੁਮਾਰ ਸੇਤੀਆ ਵੀ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਜਥੇ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਆਪਣੇ ਵਰਕਰਾਂ ਸਮੇਤ ਮੌਜੂਦ ਰਹੇ।
ਐੱਨ. ਓ. ਸੀ. ਲੈਣ ਲਈ ਲੱਗੀਆਂ ਲੋਕਾਂ ਦੀਆਂ ਲੰਮੀਆਂ ਲਾਈਨਾਂ
ਅੱਜ ਸਵੇਰ ਤੋਂ ਹੀ ਮੱਲਾਂਵਾਲਾ ਦੇ ਨਗਰ ਪੰਚਾਇਤ ਦੇ ਦਫਤਰ ਦੇ ਬਾਹਰ ਐੱਨ. ਓ. ਸੀ. ਲੈਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ।
ਪੰਜ ਆਜ਼ਾਦ ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਪੱਤਰ ਦਾਖਲ
ਰਿਟਰਨਿੰਗ ਅਫਸਰ ਚਰਨਦੀਪ ਸਿੰਘ ਪੀ. ਸੀ. ਐੱਸ. ਐੱਸ. ਡੀ. ਐੱਮ. ਗੁਰੂਹਰਸਹਾਏ ਕੋਲ ਅੱਜ ਪੰਜ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਜਮ੍ਹਾ ਕਰਵਾਏ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨਹੀਂ ਪਹੁੰਚਿਆ।
ਪਰਿਵਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਅੱਜ ਤੱਕ ਦਾ ਅਲਟੀਮੇਟਮ
NEXT STORY