ਖੰਨਾ, (ਸੁਨੀਲ) - ਸਿਟੀ ਪੁਲਸ-2 ਨੇ ਅੱਜ ਦਿੱਲੀ ਵਾਸੀ ਨੂੰ 20 ਗ੍ਰਾਮ ਗਾਂਜੇ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਦੇ ਹੋਏ ਉਸਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਸਿਟੀ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਸਥਾਨਕ ਬੱਸ ਸਟੈਂਡ ’ਤੇ ਬੱਸਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਦੋਂ ਪੁਲਸ ਪਾਰਟੀ ਨੇ ਦਿੱਲੀ ਤੋਂ ਆਈ ਇਕ ਬੱਸ ’ਚ ਸਵਾਰ ਸਵਾਰੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਪੁਲਸ ਨੇ ਦਿੱਲੀ ਵਾਸੀ ਅਰਜਨ ਚੋਪੜਾ ਪੁੱਤਰ ਰਾਜੇਸ਼ ਚੋਪੜਾ ਦੀ ਤਲਾਸ਼ੀ ਲਈ ਤਾਂ 20 ਗ੍ਰਾਮ ਗਾਂਜਾ ਅਤੇ ਕੁੱਝ ਖੁੱਲ੍ਹੀਆਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਕਥਿਤ ਦੋਸ਼ੀ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਚੋਰਾਂ ਨੇ ਮੈਡੀਕਲ ਸਟੋਰਾਂ ਤੇ ਰੈਡੀਮੇਡ ਦੀਅਾਂ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
NEXT STORY