ਜਲੰਧਰ, (ਮਹੇਸ਼)- ਦਿਹਾਤੀ ਥਾਣਾ ਪਤਾਰਾ ਪੁਲਸ ਅਧੀਨ ਆਉਂਦੇ ਪਿੰਡ ਮਹੱਦੀਪੁਰ ਅਰਾਈਆਂ 'ਚ ਮੰਗਲਵਾਰ ਦੁਪਹਿਰ ਨੂੰ ਕਿਸਾਨ ਅੰਮ੍ਰਿਤਪਾਲ ਸਿੰਘ ਪੁੱਤਰ ਜਗਦੀਸ਼ ਸਿੰਘ ਦੀ ਗੰਨੇ ਦੀ ਫਸਲ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ 2 ਏਕੜ ਗੰਨੇ ਦੀ ਫਸਲ ਸੜ ਕੇ ਸਵਾਹ ਹੋ ਗਈ। ਕਿਸਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ 'ਚ ਉਪਰੋਂ ਨਿਕਲਦੀਆਂ ਹਾਈ ਵੋਲਟੇਜ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਹੋਰ ਕਿਸਾਨਾਂ ਅਤੇ ਜ਼ਿਲਾ ਕੌਂਸਲਰ ਸ਼ਾਮ ਲਾਲ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਅੰਮ੍ਰਿਤਪਾਲ ਸਿੰਘ ਦੇ ਹੋਏ ਲੱਖਾਂ ਦੇ ਨੁਕਸਾਨ ਦਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਕਿਸਾਨ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਜ਼ਿਲਾ ਪ੍ਰਧਾਨ ਤੇ ਬਿਜਲੀ ਵਿਭਾਗ ਤੋਂ ਇਨਸਾਫ ਦੀ ਮੰਗ ਕਰਨਗੇ।
ਕਾਲੀਆ-ਭੰਡਾਰੀ ਦੇ ਗਠਜੋੜ ਤੋਂ ਬਾਅਦ ਰਵੀ ਨੇ ਜ਼ਿਲਾ ਪ੍ਰਧਾਨ ਦਾ ਫੜਿਆ ਪੱਲਾ
NEXT STORY