ਗੁਰਦਾਸਪੁਰ (ਗੋਰਾਇਆ)-ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਘੁਮਾਣ ਦੀ ਮੀਟਿੰਗ ਪੁਲਸ ਜ਼ਿਲਾ ਬਟਾਲਾ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪ੍ਰਧਾਨ ਡਾ. ਜੱਜ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਬੇਘਰੇ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦੇਣ, ਗਰੀਬਾਂ ਦੀਆਂ ਲਡ਼ਕੀਆਂ ਦੇ ਵਿਆਹ ਕਰਨ ਤੇ ਹੋਰ ਕਈ ਤਰ੍ਹਾਂ ਦੀ ਵਿੱਤੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸ਼ਕਾਲਾ ਦੇ ਗਰੀਬ ਪਰਿਵਾਰ ਨਾਲ ਸਬੰਧਿਤ ਕੰਵਲਜੀਤ ਸਿੰਘ ਦੀ ਪਤਨੀ , ਜੋ ਕੈਂਸਰ ਤੋਂ ਪੀੜਤ ਸੀ, ਦੇ ਇਲਾਜ ਤੇ ਦਵਾਈਆਂ ਲਈ 5 ਹਜ਼ਾਰ ਰੁਪਏ ਨਕਦ ਦਿੱਤੇ ਗਏ। ਇਸ ਮੌਕੇ ਜ਼ਿਲਾ ਪ੍ਰਧਾਨ ਡਾ. ਜੱਜ ਤੋਂ ਇਲਾਵਾ ਕੌਮੀ ਪ੍ਰਧਾਨ ਸ਼੍ਰੀ ਸ਼ਾਮ ਲਾਲ ਤ੍ਰੇਹਨ, ਬਾਵਾ ਮੁਕੰਦ ਲਾਲ, ਅੰਮ੍ਰਿਤਪਾਲ ਸਿੰਘ ਸੋਹੀ, ਪਾਲ ਜੋਤਿਸ਼ੀ, ਅਰਵਿੰਦਰ ਸਿੰਘ, ਦਲਜੀਤ ਸਿੰਘ ਜੰਬਾ, ਅਸ਼ਵਨੀ ਮਿੰਟਾ, ਗੁਰਕੀਰਤ ਸਿੰਘ ਪ੍ਰਧਾਨ, ਡਾ. ਨਰਿੰਦਰ ਸਿੰਘ, ਪਿੰਕੀ ਬਾਵਾ ਪ੍ਰਧਾਨ, ਡਾ.ਰਣਧੀਰ ਸਿੰਘ, ਮਾ. ਮੇਹਰ ਸਿੰਘ ਤੇ ਮਾ. ਗੁਰਬਖ਼ਸ ਸਿੰਘ ਆਦਿ ਹਾਜ਼ਰ ਸਨ।
ਸੇਂਟ ਕਬੀਰ ਪਬਲਿਕ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ
NEXT STORY