ਜਲੰਧਰ (ਵਰਿੰਦਰ) - ਕਸ਼ਮੀਰ ਦੇ ਜ਼ਿਲਾ ਬਾਂਦੀਪੁਰਾ 'ਚ ਪਿੰਡ ਤੁਲੈਲ ਵਿਚ ਬੀਤੇ ਦਿਨ ਅੱਗ ਲੱਗਣ ਕਾਰਨ 65 ਘਰ ਸੜ ਗਏ ਸਨ। ਪ੍ਰਭਾਵਿਤ ਪਿੰਡ ਵਾਲਿਆਂ ਦੀ ਮਦਦ ਲਈ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਉਥੇ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਜਨਾਬ ਮੁਹੰਮਦ ਯੂਸਫ ਸੂਫੀ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਜ਼ਰੀਏ ਬੀਤੇ ਦਿਨ ਸ਼੍ਰੀ ਵਿਜੇ ਚੋਪੜਾ ਨਾਲ ਮਦਦ ਲਈ ਸੰਪਰਕ ਕੀਤਾ ਸੀ। ਇਸ ਲਈ ਸ਼ਹੀਦ ਪਰਿਵਾਰ ਫੰਡ ਵਲੋਂ ਉਥੇ 300 ਕੰਬਲ ਭੇਜੇ ਗਏ ਹਨ, ਜੋ ਅਗਲੇ ਹਫਤੇ ਵੰਡੇ ਜਾਣਗੇ। ਸ਼੍ਰੀ ਵਿਜੇ ਚੋਪੜਾ ਜੀ ਨੇ ਇਹ 300 ਕੰਬਲ ਜਗਦੀਸ਼ ਸਿੰਘ ਨੂੰ ਭੇਟ ਕੀਤੇ। ਇਸ ਮੌਕੇ ਜੇ. ਬੀ. ਸਿੰਘ ਚੌਧਰੀ ਤੇ ਵਰਿੰਦਰ ਸ਼ਰਮਾ ਵੀ ਨਾਲ ਸਨ। ਮੁਹੰਮਦ ਯੂਸਫ ਸੂਫੀ ਅਨੁਸਾਰ ਜੇ. ਐਂਡ. ਕੇ. ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਵੀ ਇਸ ਕਾਰਜ ਵਿਚ ਹਰ ਸੰਭਵ ਮਦਦ ਕਰ ਰਹੇ ਹਨ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡੀ. ਸੀ. ਦਫਤਰ ਅੱਗੇ ਧਰਨਾ
NEXT STORY