ਹੁਸ਼ਿਆਰਪੁਰ (ਨਾਗਲਾ)-ਮੁਹੱਲਾ ਗੁਰਦੇਵਪੁਰ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਐੱਨ.ਆਰ.ਆਈ. ਸਰਦੂਲ ਸਿੰਘ ਤੇ ਉਨ੍ਹਾਂ ਦੀ ਪਤਨੀ ਮਲਕੀਤ ਕੌਰ ਨੇ ਲਗਭਗ 50 ਹਜ਼ਾਰ ਰੁਪਏ ਦੀਆਂ ਵਰਦੀਆਂ, ਬੈਗ, ਕਿਤਾਬਾਂ ਤੇ ਬੂਟ ਜੁਰਾਬਾਂ ਭੇਟ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੀ ਬੀ.ਬੀ.ਈ.ਓ. ਭੁਪੇਸ਼ ਕੁਮਾਰੀ ਨੇ ਆਪਣੇ ਸੰਬੋਧਨ ਦੌਰਾਨ ਐੱਨ.ਆਰ.ਆਈ. ਪਰਿਵਾਰ ਦਾ ਧੰਨਵਾਦ ਕਰਦੇ ਹੋਏ ਸਮਾਜ ਦੇ ਦਾਨਵੀਰ ਸੱਜਣਾਂ ਨੂੰ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਬੀ.ਈ.ਓ. ਭੁਪੇਸ਼ ਕੁਮਾਰੀ ਤੇ ਐੱਨ.ਆਰ.ਆਈ. ਪਤੀ-ਪਤਨੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਰੰਧਾਵਾ, ਚੌਧਰੀ ਸਵਰਨ ਦਾਸ, ਸਤਵੰਤ ਸਿੰਘ ਬਾਵਾ, ਵਿਜੇ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਮੁਕੇਰੀਆਂ, ਸੁਰਿੰਦਰ ਸਿੰਘ ਜੱਸਲ, ਮੈਡਮ ਦਲਜੀਤ ਕੌਰ, ਸੁਖਦੇਵ ਕੌਰ, ਰਸ਼ਪਾਲ ਕੌਰ, ਪਰਮਿੰਦਰ ਸਿੰਘ, ਹੈਰੀ, ਐੱਚ.ਟੀ. ਸੁਰਿੰਦਰ ਸਿੰਘ, ਐੱਚ.ਟੀ. ਸਤਪਾਲ ਸਿੰਘ, ਸੀ.ਐੱਚ.ਟੀ. ਰੇਣੂ ਬਾਲਾ ਆਦਿ ਹਾਜ਼ਰ ਸਨ।
ਨਗਰ ਕੀਰਤਨ ਸਬੰਧੀ ਪੋਸਟਰ ਜਾਰੀ
NEXT STORY