ਬੁਢਲਾਡਾ (ਮਨਜੀਤ) — ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਵਿਖੇ ਸ਼੍ਰੀ ਸ਼ਿਵ ਤ੍ਰਿਵੈਣੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਿਵ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ਿਵ ਭਗਤਾਂ ਵੱਲੋਂ ਆਰੰਭ ਕਰ ਦਿੱਤੀਆਂ ਹਨ । ਇਸ ਸੰਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਹਰਵਿੰਦਰ ਸ਼ਰਮਾ, ਖਜਾਨਚੀ ਰਾਮਪਾਲ ਸ਼ਰਮਾ ਨੇ ਦੱਸਿਆ ਕਿ 13 ਫਰਵਰੀ ਦੀ ਰਾਤ ਨੂੰ ਸ਼ਿਵ ਭੋਲੇ ਦੇ ਵਿਸ਼ਾਲ ਜਾਗਰਨ ਦੌਰਾਨ ਕਾਲੀ ਮਾਤਾ ਮੰਦਰ ਕਮੇਟੀ ਬੁਢਲਾਡਾ ਮੰਡਲੀ ਵੱਲੋਂ ਗੁਨਗਾਣ ਕੀਤਾ ਜਾਵੇਗਾ ਅਤੇ 14 ਫਰਵਰੀ ਨੂੰ ਸਵੇਰੇ ਹਵਨ ਯੱਗ ਸ਼ਿਵ ਮੰਦਰ ਵਿਖੇ ਹੋਵੇਗਾ ਅਤੇ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।
ਇਸ ਮੌਕੇ ਤਿਆਰੀ ਦੌਰਾਨ ਮੰਦਰ ਕਮੇਟੀ ਦੇ ਆਗੂ ਉੱਘੇ ਸਮਾਜ ਸੇਵਕ ਰਾਮਪਾਲ ਟੈਨੀ, ਭੁਪਿੰਦਰ ਸ਼ਰਮਾ, ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਗੋਪੀ, ਕਾਕਾ ਸ਼ਰਮਾ, ਮਾ : ਅੰਗਰੇਜ ਸਿੰਘ, ਬੇਅੰਤ ਸ਼ਰਮਾ, ਨਾਜਰ ਸਿੰਘ ਵੀ ਮੌਜੂਦ ਸਨ।
ਵਿਆਹੁਤਾ ਔਰਤ ਨੇ ਲਾਇਆ ਫਾਹਾ
NEXT STORY