ਕਪੂਰਥਲਾ— ਰੇਲ ਦੇ ਡੱਬੇ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਇਕਾਈ ਰੇਲ ਕੋਚ ਫੈਕਟਰੀ (ਆਰ. ਸੀ. ਐੱਫ) ਇਸ ਸਮੇਂ ਲੋੜੀਂਦੇ ਸਾਮਾਨ ਦੀ ਘਾਟ ਅਤੇ ਅਧਿਕਾਰੀਆਂ ਦੀਆਂ ਗਲਤ ਨੀਤੀਆਂ ਦੇ ਕਾਰਨ ਭਾਰੀ ਸੰਕਟ ਨਾਲ ਜੂਝ ਰਹੀ ਹੈ। ਆਰ. ਸੀ. ਐੱਫ. ਦਾ ਉਤਪਾਦਨ ਇਸ ਸਮੇਂ 120 ਕੋਚ ਪ੍ਰਤੀ ਮਹੀਨੇ ਤੋਂ ਘੱਟ ਕੇ 73 ਕੋਚ 'ਤੇ ਆ ਗਿਆ ਹੈ। ਆਰ. ਸੀ. ਐੱਫ. ਦੇ ਜਨਰਲ ਪ੍ਰਬੰਧਕ ਐੱਮ. ਕੇ. ਗੁਪਤਾ ਨੇ ਮੰਗਲਵਾਰ ਨੂੰ ਸੁਸਤ ਉਤਪਾਦਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਫਤਰ ਰੇਲ ਕੰਪੋਨੈਂਟ ਦੀ ਸਪਲਾਈ ਘੱਟ ਹੋਣ ਦੇ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਦੀ ਸਪਲਾਈ ਯਕੀਨੀ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ, ਜਿਸ ਨਾਲ ਫੈਕਟਰੀ ਦਾ ਉਤਪਾਦਨ ਵਧਾਇਆ ਜਾ ਸਕੇ। ਫਿਲਹਾਲ ਉਨ੍ਹਾਂ ਨੇ ਘਟ ਉਤਪਾਦਨ ਦਾ ਮੁੱਖ ਕਾਰਨ ਸਪਲਾਇਰਾਂ ਵੱਲੋਂ ਕੰਪੋਨੈਂਟਸ ਦੀ ਘੱਟ ਸਪਲਾਈ, ਜੀ. ਐੱਸ. ਟੀ. ਲਾਗੂ ਹੋਣਾ ਅਤੇ ਰੇਲਵੇ ਬੋਰਡ ਵੱਲੋਂ ਆਮ ਡੱਬਿਆਂ ਦੀ ਥਾਂ ਐੱਲ. ਐੱਚ. ਬੀ. ਡੱਬਿਆਂ ਦੇ ਨਵੇਂ ਨਿਰਮਾਣ ਦੇ ਨਿਰਦੇਸ਼ ਨੂੰ ਦੱਸਿਆ।
ਰੇਲ ਕੋਚ ਫੈਕਟਰੀ ਮੇਂਸ ਯੂਨੀਅਨ ਦੇ ਪ੍ਰਧਾਨ ਰਾਜਬੀਰ ਸ਼ਰਮਾ, ਖੇਤਰੀ ਸਕੱਤਰ ਰਾਜਿੰਦਰ ਸਿੰਘ ਅਤੇ ਜਨਰਲ ਸਕੱਤਰ ਜਸਵੰਤ ਸਿੰਘ ਸੈਨੀ ਨੇ ਮੰਗਲਵਾਰ ਨੂੰ ਇਕ ਸਾਂਝੀ ਪ੍ਰੈੱਸ ਰਿਲੀਜ਼ 'ਚ ਦੋਸ਼ ਲਗਾਇਆ ਹੈ ਕਿ ਮੁੱਖ ਮਕੈਨੀਕਲ ਇੰਜੀਨੀਅਰ ਅਤੇ ਫੈਕਟਰੀ ਦੇ ਸੀਨੀਅਰ ਅਧਿਕਾਰੀ ਫੈਕਟਰੀ 'ਚ ਘੱਟ ਉਤਪਾਦਨ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਯੋਜਨਾ ਵਿਭਾਗ 'ਚ ਲਗਾਤਾਰ ਫੇਰਬਦਲ ਕਰ ਰਹੇ ਹਨ, ਜਿਸ ਨਾਲ ਕੰਪੋਨੈਂਟਸ ਦੇ ਠੇਕੇ 'ਚ ਦੇਰੀ ਹੋ ਰਹੀ ਹੈ ਅਤੇ ਸਪਲਾਈ ਕਰਤਾ ਆਰ. ਸੀ. ਐੱਫ. ਨੂੰ ਸਪਲਾਈ ਕਰਨ ਤੋਂ ਇਨਕਾਰ ਕਰ ਰਹੇ ਹਨ।
ਕ੍ਰਿਕਟਰ ਹਰਮਨਪ੍ਰੀਤ ਕੌਰ ਦਾ ਤਲਵੰਡੀ ਭਾਈ ਪੁੱਜਣ 'ਤੇ ਕੀਤਾ ਨਿੱਘਾ ਸਵਾਗਤ
NEXT STORY