ਖੰਨਾ (ਸੁਖਵਿੰਦਰ ਕੌਰ)-ਡਾਇਮੰਡ ਇੰਡਸਟਰੀਜ਼ ਖੰਨਾ ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਸੂਦ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਸਦਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਖੇਡਾਂ ਨੂੰ ਉਤਸ਼ਾਹਤ ਕਰਨ ਤੇ ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗਲੀ ਕ੍ਰਿਕਟ ਕਲੱਬ ਦੀਆਂ ਟੀਮਾਂ ਵਿਚਾਲੇ ਟੀ-ਟਵੰਟੀ ਕ੍ਰਿਕਟ ਲੀਗ ਸ਼ੁਰੂ ਕਰਵਾਈ ਗਈ, ਸੀਰੀਜ਼ ਦੇ ਪਹਿਲੇ ਮੈਚ ’ਚ ਬੌਬੀ ਬਲਾਸਟਰ ਨੇ ਲਾਲਾ ਲਾਇਨਜ਼ ਨੂੰ 29 ਦੌਡ਼ਾਂ ਨਾਲ ਹਰਾਇਆ। ਬੌਬੀ ਬਲਾਸਟਰ ਦੇ ਕਰਨ ਸ਼ਰਮਾ ਨੇ 40 ਗੇਂਦਾਂ ਖੇਡਦੇ ਹੋਏ 78 ਦੌਡ਼ਾਂ ਬਣਾਈਆਂ ਤੇ ਜਿੰਕੀ ਨੇ 3 ਵਿਕਟਾਂ ਬੌਬੀ ਬਲਾਸਟਰ ਦੀ ਝੋਲੀ ਪਾਈਆਂ। ਕਰਨ ਸ਼ਰਮਾ ਤੇ ਜਿੰਕੀ ਸੰਯੁਕਤ ਰੂਪ ’ਚ ਮੈਨ ਆਫ ਦਿ ਮੈਚ ਨਾਲ ਨਿਵਾਜੇ ਗਏ। ਇਸ ਮੌਕੇ ਡਾਇਮੰਡ ਇੰਡਸਟਰੀਜ਼ ਦੇ ਐੱਮ. ਡੀ. ਵਿਕਾਸ ਸੂਦ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਤੇ ਕਮਲਜੀਤ ਆਹੂਜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਕਾਸ ਸੂਦ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਨੀਂਹ ਰੱਖਣ ਲਈ ਖੇਡਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ ਤੇ ਬੱਚੇ ਖੇਡਾਂ ਨਾਲ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਖੇਡਾਂ ਲਈ ਹਮੇਸ਼ਾ ਯਤਨਸ਼ੀਲ ਹਨ ਤੇ ਖਿਡਾਰੀਆਂ ਦੀਆਂ ਸਹੂਲਤਾਂ ਲਈ ਡਾਇਮੰਡ ਇੰਡਸਟਰੀਜ਼ ਵਿਸ਼ੇਸ਼ ਉਪਰਾਲੇ ਕਰੇਗੀ।
ਨਾਰੰਗਵਾਲ ਕਾਲਜ ਦੇ ਪੀ. ਸੀ. ਸੀ. ਟੀ. ਯੂ. ਦੇ ਯੂਨਿਟ ਵਲੋਂ ਧਰਨਾ
NEXT STORY