ਖੰਨਾ (ਸੁਖਵੀਰ,ਸੂਦ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਯੂਥ ਫੋਰਮ ਦੋਰਾਹਾ ਅਤੇ ਰਹਿਰਾਸ ਸੇਵਾ ਸੋਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਕਾਲਜ ਦੀ ਐਕਸਟੈਨਸ਼ਨ ਯੂਨਿਟ ਵਲੋਂ ਖੂਨ ਦਾਨ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਹ ਕੈਂਪ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਸੁਯੋਗ ਅਗਵਾਈ ਹੇਠ ਲਾਇਆ ਗਿਆ। ਕੈਂਪ ’ਚ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਲੁਧਿਆਣਾ ਤੋਂ ਡਾ. ਅਰਵਿੰਦ ਖੁਰਾਨਾ, ਰਹਿਰਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਕੈਰੋਂ, ਸੋਨੀ ਆਈ ਕੇਅਰ ਸੈਂਟਰ ਤੋਂ ਡਾ. ਰਹੀਬੂ ਸੋਨੀ ਅਤੇ ਡਾ. ਰੁਬੀਨਾ ਸੋਨੀ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਤੋਂ ਡਾ. ਰਮੇਸ਼ ਤੋਂਦੇ ਅਤੇ ਡਾ. ਇੰਦਰਜੀਤ ਥਾਪਰ, ਯੂਥ ਫੋਰਮ ਦੋਰਾਹਾ ਦੇ ਮੈਂਬਰ ਜਨਦੀਪ ਕੌਸ਼ਲ, ਜੋਗਿੰਦਰ ਕੀਰਤੀ ਅਤੇ ਸ. ਖੁਸ਼ਹਾਲ ਜੱਗੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਡੀਨ ਐਕਸਟੈਂਸ਼ਨ ਐਕਟੀਵਿਟੀਜ਼ ਡਾ. ਲਵਲੀਨ ਬੈਂਸ ਅਤੇ ਪ੍ਰੋਗਰਾਮ ਇੰਚਾਰਜ ਪ੍ਰੋ. ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਹਿਰਾਸ ਸੇਵਾ ਸੋਸਾਇਟੀ ਅਤੇ ਯੂਥ ਫੋਰਮ ਦੋਰਾਹਾ ਦੇ ਸਹਿਯੋਗ ਨਾਲ ਕਾਲਜ ’ਚ ਖੂਨ ਦਾਨ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਹੈ। ਕੈਂਪ ’ਚ ਲਗਭਗ 82 ਵਿਅਕਤੀਆਂ ਨੇ ਖੂਨ ਦਾਨ ਕੀਤਾ ਅਤੇ ਲਗਭਗ 150 ਨੇ ਮੈਡੀਕਲ ਚੈੱਕਅਪ ਕਰਵਾਇਆ ਤੇ ਅੱਖਾਂ ਦਾ ਚੈੱਕਅਪ ਲਗਭਗ 120 ਵਿਅਕਤੀਆਂ ਨੇ ਕਰਵਾਇਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਅੰਤ ’ਚ ਪ੍ਰੋਗਰਾਮ ਇੰਚਾਰਜ ਡਾ. ਲਵਲੀਨ ਬੈਂਸ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਮੈਨੇਜਿੰਗ ਕਮੇਟੀ ਦੇ ਮੈਂਬਰ ਪ੍ਰਧਾਨ ਰੂਪ ਬਰਾਡ਼, ਜਨਰਲ ਸਕੱਤਰ ਹਰਪ੍ਰਤਾਪ ਸਿੰਘ ਬਰਾਡ਼, ਸੀਨੀਅਰ ਮੀਤ ਪ੍ਰਧਾਨ ਸ. ਜੋਗੇਸ਼ਵਰ ਸਿੰਘ ਮਾਂਗਟ, ਮੀਤ ਪ੍ਰਧਾਨ ਸ. ਜਗਜੀਵਨਪਾਲ ਸਿੰਘ ਗਿੱਲ, ਫਾਇਨਾਂਸ ਸਕੱਤਰ ਪਵਿੱਤਰਪਾਲ ਸਿੰਘ ਪਾਂਗਲੀ, ਜੁਆਇੰਟ ਸਕੱਤਰ ਅਦਰਸ਼ਪਾਲ ਬੈਕਟਰ, ਐਗਜ਼ੈਕਟਿਵ ਐਡਮਿਨਸਟਰੇਟਰ ਰੁਪਿੰਦਰ ਬਰਾਡ਼ ਅਤੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਕਾਲਜ ’ਚ ਕੈਂਪ ਦਾ ਆਯੋਜਨ ਕਰਨ ’ਤੇ ਸਟਾਫ ਨੂੰ ਵਧਾਈ ਦਿੱਤੀ।
ਅੱਖਾਂ ਦਾ ਜਾਂਚ ਕੈਂਪ 16 ਨੂੰ
NEXT STORY