ਖੰਨਾ (ਸੁਖਵਿੰਦਰ ਕੌਰ, ਸੁਰੇਸ਼)-ਗੰਗਾ ਮਾਤਾ ਚੈਰੀਟੇਬਲ ਟਰੱਸਟ ਦੀ ਵਿਸ਼ੇਸ਼ ਮੀਟਿੰਗ ਮੰਡੀ ਗੋਬਿੰਦਗਡ਼੍ਹ ਦੀ ਆਧੁਨਿਕ ਸਟੀਲ ਲਿਮਟਿਡ ’ਚ ਹੋਈ, ਜਿਸ ਵਿਚ ਖੰਨਾ, ਪੰਜਾਬ, ਹਰਿਆਣਾ, ਚੰਡੀਗਡ਼੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਆਏ ਟਰੱਸਟ ਦੇ 68 ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਟਰੱਸਟ ਵਲੋਂ ਹਰਿਦੁਆਰ ਵਿਚ ਚਲਾਏ ਜਾ ਰਹੇ ਆਈ ਹਸਪਤਾਲ ਹਰਿਦੁਆਰ ਦਾ 3 ਸਾਲ ਲਈ ਮੰਡੀ ਗੋਬਿੰਦਗਡ਼੍ਹ ਦੇ ਭਾਰਤਮ ਵਰਲਡ ਸਕੂਲ ਅਤੇ ਭਾਰਤਮ ਟੀ. ਐੱਮ. ਟੀ. ਦੇ ਸੀ. ਐੱਮ. ਡੀ. ਰਾਜ ਗੋਇਲ ਨੂੰ 3 ਸਾਲ ਲਈ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਹੈ। ਮੀਟਿੰਗ ’ਚ ਹਾਜ਼ਰ ਸਾਰੇ ਮੈਂਬਰਾਂ ਨੇ ਰਾਜ ਗੋਇਲ ਨੂੰ ਆਪਣੇ 21 ਮੈਂਬਰੀ ਕਾਰਜਕਾਰਨੀ ਗਠਨ ਕਰਨ ਦੇ ਅਧਿਕਾਰ ਵੀ ਦਿੱਤੇ ਗਏ। ਇਸ ਮੌਕੇ ਰਾਜ ਗੋਇਲ ਨੇ ਦੱਸਿਆ ਕਿ ਟਰੱਸਟ ਵਲੋਂ ਚਲਾਏ ਜਾ ਰਹੇ ਉਕਤ ਹਸਪਤਾਲ ਰਾਹੀਂ ਪਿਛਲੇ 25 ਸਾਲਾਂ ਤੋਂ ਦੇਸ਼ ਦੇ ਹਰੇਕ ਕੋਨੇ ਤੋਂ ਆਏ ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਸਪਤਾਲ ਵਲੋਂ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਦੂਰ-ਦਰਾਡੇ ਪਿੰਡਾਂ ਅਤੇ ਕਸਬਿਆਂ ਵਿਚ ਜਾ ਕੇ ਸਕੂਲੀ ਬੱਚਿਆਂ ਅਤੇ ਜ਼ਰੂਰਤਮੰਦ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕਰ ਕੇ ਮੌਕੇ ’ਤੇ ਦਵਾਈਆਂ ਅਤੇ ਚਸ਼ਮੇ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਸੰਭਾਲ ਕੇ ਇਸ ਹਸਪਤਾਲ ਨੂੰ ਨਵੀਂ ਉਚਾਈਆਂ ’ਤੇ ਲੈ ਜਾਣ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਅਸ਼ਵਨੀ ਗੋਇਲ, ਸੁਭਾਸ਼ ਬਾਂਸਲ, ਸੁਰੇਸ਼ ਗੋਇਲ, ਡਾ. ਜਗਮੋਹਨ ਗੋਇਲ, ਅਤੁਲ ਗੁਪਤਾ, ਅਨਿਲ ਅਗਰਵਾਲ, ਅਸ਼ੋਕ ਬਾਂਸਲ, ਸੰਦੀਪ ਅਗਰਵਾਲ, ਰਾਜੇਸ਼ ਮਿੱਤਲ, ਦਿਨੇਸ਼ ਬਾਂਸਲ, ਸੁਰਿੰਦਰ ਗੁਪਤਾ, ਕਸ਼ਮੀਰੀ ਲਾਲ ਕਪੂਰ, ਮਨੀਸ਼ ਮਿੱਤਲ, ਮਹਿੰਦਰਪਾਲ, ਕ੍ਰਿਸ਼ਨ ਸਿੰਗਲਾ, ਪ੍ਰੇਮ ਬਾਂਸਲ, ਰਾਜਾ ਰਾਮ ਗੋਇਲ, ਰਮੇਸ਼ ਸਿੰਗਲਾ, ਰਤਨ ਗੋਇਲ, ਅਮਿਤ ਗੁਪਤਾ ਅਤੇ ਵਿਦਿਆ ਸਾਗਰ ਆਦਿ ਹਾਜ਼ਰ ਸਨ।
ਪੈਦਲ ਯਾਤਰਾ ਸਬੰਧੀ ਐੱਸ. ਪੀ. ਜਸਵੀਰ ਸਿੰਘ ਨੂੰ ਦਿੱਤਾ ਸੱਦਾ-ਪੱਤਰ
NEXT STORY