ਮੋਹਾਲੀ (ਕੁਲਦੀਪ) : ਸਥਾਨਕ ਗ੍ਰਾਮ ਪੰਚਾਇਤ ਪਿੰਡ ਬਲੌਂਗੀ 'ਚ ਸ਼ਾਮਲਾਟ ਦੀ ਜ਼ਮੀਨ 'ਤੇ ਕਬਜ਼ਾ ਕਰਨ ਸਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਪਿੰਡ ਦੀ ਮਹਿਲਾ ਸਰਪੰਚ ਦਾ ਬਿਆਨ ਸਾਹਮਣੇ ਆਇਆ ਹੈ। ਮਹਿਲਾ ਸਰਪੰਚ ਬਲਵਿੰਦਰ ਕੌਰ ਅਤੇ ਉਸ ਦੇ ਪਤੀ ਦਾ ਬਹੁਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਬੀ. ਡੀ. ਪੀ. ਓ. ਦੇ ਕਹਿਣ 'ਤੇ ਪਿੰਡ ਦੀ ਸ਼ਾਮਲਾਟ ਵਾਲੀ ਜ਼ਮੀਨ ਕਿਸੇ ਸ਼ਾਪਿੰਗ ਮਾਲ ਮਾਲਕ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬੀ. ਡੀ. ਪੀ. ਓ. ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਬਲੌਂਗੀ ਥਾਣੇ 'ਚ ਸ਼ਾਮਲਾਟ ਜ਼ਮੀਨ ਦੀ ਫਰਜ਼ੀ ਬੋਲੀ ਕਰਾਉਣ ਦਾ ਮਾਮਲਾ ਦਰਜ ਕਰਵਾ ਦਿੱਤਾ। ਉਨ੍ਹਾਂ ਨੇ ਪੰਚਾਇਤ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੂੰ ਮਿਲ ਕੇ ਇਨਸਾਫ ਦੀ ਗੁਹਾਰ ਲਾਈ ਹੈ ਅਤੇ ਬੀ. ਡੀ. ਪੀ. ਓ. ਖਿਲਾਫ ਮਾਮਲਾ ਦਰਜ ਕਰਾਉਣ ਦੀ ਗੱਲ ਕੀਤੀ ਹੈ। ਦੂਜੇ ਪਾਸੇ ਬੀ. ਡੀ. ਪੀ. ਓ. ਖਰੜ, ਜਤਿੰਦਰ ਸਿੰਘ ਢਿੱਲੋਂ ਨਾਲ ਜਦੋਂ ਇਸ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਬੇ-ਬੁਨਿਆਦ ਅਤ ਝੂਠੇ ਹਨ। ਜ਼ਿਕਰਯੋਗ ਹੈ ਕਿ ਬੀ. ਡੀ. ਓ. ਪੀ. ਨੇ ਸਰਪੰਚ ਸਮੇਤ 9 ਵਿਅਕਤੀਆਂ 'ਤੇ ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਕਰਨ ਸਬੰਧੀ ਮਾਮਲਾ ਦਰਜ ਕਰਾਇਆ ਹੋਇਆ ਹੈ।
ਅਧਿਕਾਰੀਆਂ ਦੀਆਂ ਗਲਤ ਨੀਤੀਆਂ ਕਰਕੇ ਕਪੂਰਥਲਾ ਰੇਲ ਕੋਚ ਫੈਕਟਰੀ ਦਾ ਉਤਪਾਦਨ ਡਿੱਗਿਆ
NEXT STORY