ਮੋਗਾ (ਅਜੇ)-ਗਊ ਸੇਵਾ ਮੰਡਲ ਵਲੋਂ ਸ਼ਹਿਰ ਅਤੇ ਸਡ਼ਕਾਂ ਗਲੀਆਂ-ਮੁਹੱਲਿਆਂ ਅੰਦਰ ਫਿਰਦੀਆਂ ਬੇਸਹਾਰਾ ਗਊਆਂ, ਢੱਠੇ ਜੋ ਵ੍ਹੀਕਲਾਂ ਨਾਲ ਟਕਰਾਉਣ ਨਾਲ ਫੱਟਡ਼ ਹੋ ਜਾਂਦੇ ਹਨ, ਉਨ੍ਹਾਂ ਦਾ ਇਲਾਜ ਵਿਭਾਗ ਵੱਲੋਂ ਨਹੀਂ ਕੀਤਾ ਜਾਂਦਾ ਸਗੋਂ ਸੇਵਾ ਮੰਡਲ ਕਰ ਕੇ ਇਕ ਮਹਾਨ ਕੰਮ ਕਰ ਰਿਹਾ ਹੈ। ਅੱਜ ਸਵੇਰੇ ਵ੍ਹੀਕਲ ਟਕਰਾਉਣ ਨਾਲ ਜ਼ਖਮੀ ਹੋਈ ਗਊ ਦਾ ਇਲਾਜ ਸੇਵਾਦਾਰਾਂ ਵੱਲੋਂ ਕੀਤਾ ਗਿਆ। ਸੁਨੀਲ ਸਿੰਗਲਾ, ਨਿੱਕੂ, ਰਿੰਕੂ, ਜੱਸਾ, ਜੱਗਾ, ਸੁੱਖਾ, ਜਤਿਨ ਨੇ ਕਿਹਾ ਕਿ ਰੋਜਾਨਾਂ ਜਿਹਡ਼ੀਆਂ ਗਊਆਂ ਸਡ਼ਕਾਂ ’ਤੇ ਫਿਰਦੀਆਂ ਰਹਿੰਦੀਆਂ ਹਨ ਉਹ ਅਕਸਰ ਰਾਤ ਦਿਨੇ ਵ੍ਹੀਕਲਾਂ ਨਾਲ ਟਕਰਾ ਕੇ ਫੱਟਡ਼ ਹੋ ਜਾਂਦੀਆਂ ਹਨ ਜਾਂ ਬੀਮਾਰ ਗਊਆਂ, ਢੱਠਿਆਂ ਦਾ ਇਲਾਜ ਰੋਜਾਨਾਂ ਫਰੀ ਕੀਤਾ ਜਾਂਦਾ ਹੈ ਅਤੇ ਕਸਬੇ ਅੰਦਰ ਕਿਤੇ ਵੀ ਕੋਈ ਵੀ ਆਵਾਰਾ ਪਸ਼ੂ ਫੱਟਡ਼ ਜਾਂ ਬੀਮਾਰ ਹੋਵੇ ਤਾਂ ਤੁਰੰਤ ਮੰਡਲ ਦੇ ਮੈਂਬਰਾਂ ਦੇ ਧਿਆਨ ’ਚ ਲਿਆਂਦਾ ਜਾਵੇ ਉਸ ਦਾ ਇਲਾਜ ਤੁਰੰਤ ਫਰੀ ਕੀਤਾ ਜਾਵੇਗਾ, ਬੀਮਾਰ ਪਸ਼ੂਆਂ ਨੂੰ ਰੱਖਣ ਲਈ ਇਕ ਵੱਖਰੀ ਸਾਫ ਸੁਥਰੀ ਜਗਾਂ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਬਿਜਲੀ ਦੇ ਬਿੱਲਾਂ ’ਚ ਗਊ ਸੈੱਸ ਲੈਂਦੀ ਹੈ ਤਾਂ ਸਡ਼ਕਾਂ ’ਤੇ ਫਿਰ ਰਹੇ ਪਸ਼ੂਆਂ ਦੀ ਸੰਭਾਲ ਕਿਉ ਨਹੀਂ ਕਰਦੀ, ਪਸ਼ੂਆਂ ਦੇ ਟਕਰਾਉਣ ਨਾਲ ਅਕਸਰ ਹੀ ਵ੍ਹੀਕਲਾਂ, ਚਾਲਕਾਂ ਅਤੇ ਪੈਦਲ ਜਾਣ ਵਾਲੇ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਸ਼ੂਆਂ ਦੇ ਸੰਭਾਲ ਲਈ ਉੱਚ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਵਾਪਰਦੀ ਘਟਨਾ ਤੋਂ ਲੋਕ ਬੱਚ ਸਕਣ।
ਸਕੂਲ ਵਿਖੇ ਸਾਲਾਨਾ ਇਨਾਮਵੰਡ ਸਮਾਰੋਹ ਆਯੋਜਿਤ
NEXT STORY