ਪਟਿਆਲਾ (ਦਰਦ, ਅਨੇਜਾ)-ਕਾਂਗਰਸ ਪਾਰਟੀ ਵੱਲੋਂ ਪਿੰਡ ਮਿਆਲ ਕਲਾਂ ਨੇਡ਼ੇ ਹੀਰਾ ਪੈਲੇਸ ’ਚ ਨਵੇਂ ਚੁਣੇ ਗਏ ਸਰਪੰਚਾਂ-ਪੰਚਾਂ ਨਾਲ ਰੂ-ਬਰੂ ਹੋਣ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿਚ ਉਚੇਚੇ ਤੌਰ ’ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਵਿਧਾਇਕ ਰਾਜਿੰਦਰ ਸਿੰਘ, ਸਮਾਜ ਭਲਾਈ ਬੋਰਡ ਪੰਜਾਬ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਤੇ ਰਵਿੰਦਰ ਕੌਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਪਿੰਡਾਂ ਦੇ ਸਰਪੰਚਾਂ-ਪੰਚਾਂ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਵਧਾਈ ਦਿੱਤੀ, ਉਥੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜੁਟ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹਲਕਾ ਸਮਾਣਾ ਦੇ ਸਮੂਹ ਪਿੰਡਾਂ ਦੇ ਵਿਕਾਸ ਕਾਰਜ ਕਰਵਾ ਕੇ ਸੂਬੇ ਦਾ ਨੰਬਰ ਇਕ ਹਲਕਾ ਬਣਾਇਆ ਜਾਵੇਗਾ। ਹਰੇਕ ਪਿੰਡ ਨੂੰ ਜੰਗਲਾਤ ਵਿਭਾਗ ਵੱਲੋਂ 550 ਬੂਟੇ ਹਰ ਇਕ ਪਿੰਡ ਨੂੰ ਦਿੱਤੇ ਜਾਣਗੇ। ‘ਦੀ ਐਕਸੀਡੈਂਟਲ ਪ੍ਰਾਈਮਨਿਸਟਰ’ ਬਣਾਈ ਗਈ ਫਿਲਮ ਕਾਂਗਰਸ ਦੇ ਅਕਸ ਨੂੰ ਖਰਾਬ ਕਰਨ ਲਈ ਬਣਾਈ ਹੈ। ਇਸ ਤੋਂ ਪਹਿਲਾਂ ਪ੍ਰਨੀਤ ਕੌਰ ਤੇ ਵਿਧਾਇਕ ਰਾਜਿੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਪ੍ਰਦਮਨ ਸਿੰਘ ਵਿਰਕ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਸੂਬੇ ਦੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕੇ ਦੇ ਵਿਕਾਸ ਕਾਰਜਾਂ ਲਈ ਜੋ 5-5 ਕਰੋਡ਼ ਰੁਪਏ ਦੇਣ ਦਾ ਐਲਾਨ ਕੀਤਾ, ਉਹ ਇਕ ਚੰਗਾ ਫੈਸਲਾ ਹੈ। ਉਸ ਨਾਲ ਹਰ ਵਿਧਾਇਕ ਆਪਣੀ ਮਰਜ਼ੀ ਨਾਲ ਜਿੱਥੇ ਵੀ ਜ਼ਰੂਰਤ ਸਮਝੇ ਖਰਚ ਕਰ ਸਕੇਗਾ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਫੈਸਲਾ ਹਾਈਕਮਾਂਡ ਦਾ ਹੈ। ਇਸ ਦਾ ਲਾਭ ਗੱਠਜੋਡ਼ ਕਰਨ ਵਾਲੀ ਹਰੇਕ ਪਾਰਟੀ ਨੂੰ ਹੋਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਸੁਰਿੰਦਰ ਸਿੰਘ ਖੇਡ਼ਕੀ, ਬੇਅੰਤ ਸਿੰਘ ਪੱਪੀ, ਕੁਲਦੀਪ ਸਿੰਘ ਨੱਸੂਪੁਰ, ਹਰਮੇਸ਼ ਗੋਇਲ ਡਕਾਲਾ, ਸੀਨੀਅਰ ਕਾਂਗਰਸੀ ਆਗੂ ਪਵਨ ਸ਼ਾਸਤਰੀ, ਬਲਾਕ ਕਾਂਗਰਸ ਪ੍ਰਧਾਨ ਲਖਵਿੰਦਰ ਸਿੰਘ ਤਲਵੰਡੀ, ਜਗਮਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਮਿਆਲਾ, ਗੋਪਾਲ ਕ੍ਰਿਸ਼ਨ, ਪ੍ਰਮੋਦ ਸਿੰਗਲਾ, ਅਸ਼ਵਨੀ ਗੁਪਤਾ, ਜੀਵਨ ਗਰਗ, ਸਰਪੰਚ ਅਰਜਨ ਸਿੰਘ ਭਿੰਡਰ, ਸੁਨੀਲ ਬੱਬਰ, ਹੀਰਾ ਜੈਨ, ਪ੍ਰਦੀਪ ਸ਼ਰਮਾ, ਮਨੂੰ ਸ਼ਰਮਾ, ਸੁਖਦੀਪ ਸੁੱਖਾ, ਗੁੱਲੂ ਬਾਂਸਲ, ਸੁਮਿਤ ਸ਼ੈਟੀ, ਗੁਰਪ੍ਰੀਤ ਮਾਜਰੀ, ਨਵਾਬ ਸਿੰਘ ਮਨੇਸ਼, ਅਮਰਜੀਤ ਸਿੰਘ ਟੋਡਰਪੁਰ, ਲਾਭ ਸਿੰਘ ਸਿੱਧੂ, ਗੁਰਦਿਆਲ ਸਿੰਘ ਰੰਧਾਵਾ, ਨਛੱਤਰ ਸਿੰਘ ਮਿਆਲਾ ਅਤੇ ਰੋਸ਼ਨਪਾਲ ਸਿੰਘ ਆਦਿ ਵੀ ਹਾਜ਼ਰ ਸਨ।
‘ਆਪ’ ਤੇ ਅਕਾਲੀ ਆਗੂ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਲੈ ਕੇ ਆਪਣਾ ਮਨ ਪ੍ਰਸੰਨ ਕਰ ਰਹੇ ਨੇ : ਧਰਮਸੌਤ
NEXT STORY