ਪਟਿਆਲਾ (ਬਲਜਿੰਦਰ)-ਕਈ ਦਿਨ ਪਹਿਲਾਂ ਅਚਾਨਕ ਲਾਪਤਾ ਹੋਏ ਹਰਜਿੰਦਰ ਸਿੰਘ ਪਿੰਡ ਸਿਉਣਾ ਦਾ ਕਤਲ ਕਰ ਦਿੱਤਾ ਗਿਆ ਹੈ। ਦਾ ਕਤਲ ਕਰ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਕਾਤਲ ਕੋਈ ਹੋਰ ਨਹੀਂ, ਸਗੋਂ ਉਸ ਦੇ ਦੋਸਤ ਪਿੰਡ ਸਿਉਣਾ ਦੇ ਜਗਵਿੰਦਰ ਸਿੰਘ ਉਰਫ ਮੰਗੂ ਅਤੇ ਸੁਖਚੈਨ ਸਿੰਘ ਉਰਫ ਭੀਮ ਹੀ ਨਿਕਲੇ। ਦੋਵਾਂ ਖਿਲਾਫ ਥਾਣਾ ਤ੍ਰਿਪਡ਼ੀ ਵਿਖੇ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਐੈੱਸ. ਐੈੱਚ. ਓ. ਤ੍ਰਿਪਡ਼ੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੈੱਸ. ਪੀ. ਸਿਟੀ ਹਰਮਨ ਹਾਂਸ ਅਤੇ ਡੀ. ਐੈੱਸ. ਪੀ. ਦਲਬੀਰ ਗਰੇਵਾਲ ਵੱਲੋਂ ਇਸ ਕੇਸ ਨੂੰ ਹੱਲ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ। ਜਦੋਂ ਉਨ੍ਹਾਂ ਪੁਲਸ ਪਾਰਟੀ ਸਮੇਤ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਰਜਿੰਦਰ ਸਿੰਘ ਨੂੰ ਕਤਲ ਕਰ ਕੇ ਭਾਖਡ਼ਾ ਨਹਿਰ ਵਿਚ ਸੁੱਟ ਦਿੱਤਾ ਗਿਆ ਹੈ। ਕਤਲ ਉਸ ਦੇ ਦੋਸਤਾਂ ਜਗਵਿੰਦਰ ਸਿੰਘ ਉਰਫ ਮੰਗੂ ਅਤੇ ਸੁਖਚੈਨ ਸਿੰਘ ਉਰਫ ਭੀਮ ਨੇ ਕੀਤਾ ਹੈ। ਐੈੱਸ. ਐੈੱਚ. ਓ. ਢਿੱਲੋਂ ਨੇ ਦੱਸਿਆ ਕਿ ਦੋਵਾਂ ਨੇ ਪਹਿਲਾਂ ਹਰਜਿੰਦਰ ਸਿੰਘ ਨੂੰ ਭਾਦਸੋਂ ਚੁੰਗੀ ’ਤੇ ਸ਼ਰਾਬ ਪਿਆਈ। ਫਿਰ ਮੋਟਰ ਵਾਲੇ ਕੋਠੇ ’ਚ ਲੈ ਗਏ। ਪਹਿਲਾਂ ਉਸ ਦੇ ਸਿਰ ਵਿਚ ਕਹੀ ਮਾਰੀ। ਫਿਰ ਗਲਾ ਘੁੱਟਿਆ। ਹਰਜਿੰਦਰ ਸਿੰਘ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਭਾਖਡ਼ਾ ਨਹਿਰ ’ਚ ਸੁੱਟ ਦਿੱਤਾ। ਪੁਲਸ ਨੇ ਅੱਜ ਖਨੌਰੀ ਨੇੜਿਓਂ ਹਰਜਿੰਦਰ ਸਿੰਘ ਦੀ ਲਾਸ਼ ਬਰਾਮਦ ਕਰ ਲਈ ਹੈ। ਐੈੱਸ. ਐੈੱਚ. ਓ. ਢਿੱਲੋਂ ਨੇ ਦੱਸਿਆ ਕਿ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਭਲਕੇ ਉਸ ਦਾ ਪੋਸਟਮਾਰਟਮ ਕਰ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਗ੍ਰਿਫਤਾਰ ਵਿਅਕਤੀਆਂ ਤੋਂ ਖੋਹੀ ਗਈ ਸੋਨੇ ਦੀ ਚੇਨ, ਮੁੰਦਰੀ, ਪਰਸ, ਪੈਨ ਕਾਰਡ, ਵੋਟਰ ਕਾਰਡ, ਹੋਰ ਦਸਤਾਵੇਜ਼ ਅਤੇ ਕਤਲ ਕਰਨ ਲਈ ਵਰਤੀ ਗਈ ਕਹੀ ਵੀ ਬਰਾਮਦ ਕਰ ਲਈ ਗਈ ਹੈ। ਸੋਨੇ ਦੀ ਚੇਨ ਅਤੇ ਮੁੰਦਰੀ ਲਈ ਕੀਤਾ ਗਿਆ ਕਤਲ ਪੁਲਸ ਮੁਤਾਬਕ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜਗਵਿੰਦਰ ਸਿੰਘ ਉਰਫ ਮੰਗੂ ਅਤੇ ਸੁਖਚੈਨ ਸਿੰਘ ਉਰਫ ਭੀਮਾ ਨੇ ਹਰਜਿੰਦਰ ਸਿੰਘ ਦਾ ਕਤਲ ਸੋਨੇ ਦੀ ਚੇਨ ਅਤੇ ਮੁੰਦਰੀ ਲਈ ਕੀਤਾ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਨੇ ਗਲ ਵਿਚ ਸੋਨੇ ਦੀ ਮੋਟੀ ਚੇਨ ਪਾਈ ਹੋਈ ਸੀ। ਦੋਵਾਂ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਬਾਅਦ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। (ਡੱਬੀ) ਜਗਵਿੰਦਰ ਮੰਗੂ ਪਹਿਲਾਂ ਵੀ 8 ਮਹੀਨੇ ਕੱਟ ਚੁੱਕੈ ਜੇਲ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਗਵਿੰਦਰ ਸਿੰਘ ਮੰਗੂੁ ਇਸ ਤੋਂ ਪਹਿਲਾਂ 8-9 ਮਹੀਨੇ ਜੇਲ ਵਿਚ ਰਹਿ ਕੇ ਆਇਆ ਹੈ। ਉਸ ਦੀ ਪਤਨੀ ਨੇ ਆਤਮ-ਹੱਤਿਆ ਕਰ ਲਈ ਸੀ। ਉਸ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਜਗਵਿੰਦਰ ਸਿੰਘ ਜੇਲ ਕੱਟ ਕੇ ਆਇਆ ਹੈ।
‘ਨਾ ਨਸ਼ੇ ਨਾਲ, ਨਾ ਨੋਟਾਂ ਨਾਲ, ਦੇਸ਼ ਬਦਲੇਗਾ ਵੋਟਾਂ ਨਾਲ’
NEXT STORY