ਪਟਿਆਲਾ (ਭੂਪਾ)-ਸਥਾਨਕ ਅਗਰਵਾਲ ਪੀਰਖਾਨਾ ਮੰਦਰ ਬੱਸ ਸਟੈਂਡ ਵਿਖੇ ਸਮਾਜ ਦੀ ਭਲਾਈ ਲਈ ਜ਼ਰੂਰਤਮੰਦ ਵਿਅਕਤੀ ਨੂੰ ਖੂਨ ਦੀ ਸਹਾਇਤਾ ਲਈ ਹਰਸ਼ ਬਲੱਡ ਡੋਨਰ ਸੋਸਾਇਟੀ ਦੀ ਟੀਮ ਦਾ ਗਠਨ ਕੀਤਾ ਗਿਆ। ਇਸ ਵਿਚ ਸੋਸਾਇਟੀ ਦੇ ਸਰਪ੍ਰਸਤ ਅਮਿਤ ਮੰਗਲਾ ਮਿੱਠੂ, ਵਿਕਾਸ ਗੋਇਲ ਕਾਲਾ, ਦੀਪਕ ਗਰਗ ਆਸ਼ੂ, ਰਾਜੇਸ਼ ਗਰਗ, ਸ਼ਸ਼ੀ ਜਿੰਦਲ, ਰਾਜ ਕੁਮਾਰ ਕਾਲਾ ਤੇ ਅੱਛਰ ਦਾਸ ਨੇ ਰਲ ਕੇ ਸੋਸਾਇਟੀ ਲਈ ਚੰਗਾ ਕੰਮ ਕਰਨ ਵਾਲੀ ਟੀਮ ਚੇਅਰਮੈਨ ਪੰਕਜ ਜੈਨ, ਵਾਈਸ-ਚੇਅਰਮੈਨ ਅਜੈ ਗਰਗ ਕਾਲਾਝਾੜ, ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ, ਗਵਰਨਰ ਸੁਸ਼ੀਲ ਗੋਇਲ ਸ਼ੀਲੂ, ਸੀਨੀ. ਵਾਈਸ ਪ੍ਰਧਾਨ ਸਚਿਨ ਜਿੰਦਲ, ਵਾਈਸ-ਪ੍ਰਧਾਨ ਅਮਨ ਬਾਂਸਲ ਧਾਰੋਕੀ, ਲੀਗਲ ਐਡਵਾਈਜ਼ਰ ਐਡਵੋਕੇਟ ਸੰਦੀਪ ਸਿੰਗਲਾ, ਜਨਰਲ ਸੈਕਟਰੀ ਅਜੈ ਗਰਗ ਦਿੱਲੀ ਲੈਬ, ਕੈਸ਼ੀਅਰ ਮੋਨੂੰ ਬਾਂਸਲ, ਡਾਇਰੈਕਟਰ ਜਿਪਸੀ ਬਾਂਸਲ, ਜੁਆਇੰਟ ਸੈਕਟਰੀ ਦੀਪਕ ਅਗਰਵਾਲ, ਆਫ਼ਿਸ ਸੈਕਟਰੀ ਰੋਹੀਨ ਬਾਂਸਲ, ਪ੍ਰੈੱਸ ਸੈਕਟਰੀ ਵਿਜੇ ਗਰਗ, ਲਲਿਤ ਗੁਪਤਾ ਅਤੇ ਸ਼੍ਰੀਕਾਂਤ ਸ਼ਰਮਾ ਮੈਨੇਜਰ ਚੁਣੇ ਗਏ। ਜ਼ਿਕਰਯੋਗ ਹੈ ਕਿ ਇਸ ਸੋਸਾਇਟੀ ਰਾਹੀਂ ਪਹਿਲਾਂ ਹੀ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਹਨ। ਨਵੀਂ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਮਾਜ ਭਲਾਈ ਲਈ ਹਮੇਸ਼ਾ ਕਾਰਜ ਕਰਦੇ ਰਹਾਂਗੇ।
ਬਜ਼ੁਰਗਾਂ ਨੂੰ ਮਾਣ-ਸਨਮਾਨ ਦੀ ਜ਼ਰੂਰਤ : ਪੈਨਸ਼ਨਰ
NEXT STORY