ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਕਿਸਾਨ ਸੰਘਰਸ਼ ਕਮੇਟੀ ਨੇ ਡੀ. ਸੀ. ਦਫਤਰ ਫਿਰੋਜ਼ਪੁਰ ਦੇ ਬਾਹਰ ਲਗਾਤਾਰ ਰੋਸ ਧਰਨਾ ਜਾਰੀ ਰੱਖਦੇ ਹੋਏ ਅੱਜ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਦੇ ਰੇਲਵੇ ਫਾਟਕ ’ਤੇ ਧਰਨਾ ਲਾ ਕੇ ਰੇਲ ਟਰੈਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਤੇ ਪੁਲਸ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਧਰਨੇ ਨੂੰ ਦੇਖਦੇ ਹੋਏ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਮੰਡ ਨੇ ਕਿਹਾ ਕਿ ਪਿੰਡ ਲੋਹਕਾ ਖੁਰਦ ਦੇ 20 ਮਜ਼ਦੂਰਾਂ ਦੇ ਸਰਕਾਰ ਦੀ ਪਾਲਿਸੀ ਤਹਿਤ ਮਿਲੇ ਪਲਾਟਾਂ ’ਚ ਬਣਾਏ ਗਏ ਘਰਾਂ ਨੂੰ ਡੇਗ ਦਿੱਤਾ ਗਿਆ ਅਤੇ ਮਾਫੀਆ ਉਨ੍ਹਾਂ ਘਰਾਂ ਦਾ ਸਾਮਾਨ ਤੇ ਹਜ਼ਾਰਾਂ ਇੱਟਾਂ ਵੀ ਚੁੱਕ ਕੇ ਲੈ ਗਿਆ। ਕਿਸਾਨ ਤੇ ਮਜ਼ਦੂਰ ਉਨ੍ਹਾਂ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਸਬੰਧੀ ਬੀਤੇ 16 ਦਿਨਾਂ ਤੋਂ ਐੱਸ. ਐੱਸ. ਪੀ. ਦਫਤਰ ਫਿਰੋਜ਼ਪੁਰ ਦੇ ਸਾਹਮਣੇ ਧਰਨੇ ’ਤੇ ਬੈਠੇ ਹਨ ਪਰ ਪੁਲਸ ਮਕਾਨ ਢਾਹ-ਢੇਰੀ ਕਰਨ ਵਾਲੇ ਅਤੇ ਸਾਮਾਨ ਚੁੱਕ ਕੇ ਲਿਜਾਣ ਵਾਲੇ ਮਾਫੀਆ ਖਿਲਾਫ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਲੋਹਕਾ ਖੁਰਦ ਕਾਂਡ ਦੇ ਨਾਮਜ਼ਦ 12 ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਡੇਗੇ ਗਏ ਮਕਾਨ ਬਣਾ ਕੇ ਉਨ੍ਹਾਂ ਮਜ਼ਦੂਰਾਂ ਨੂੰ ਵਾਪਸ ਦਿਵਾਏ ਜਾਣ। ਕਿਸਾਨਾਂ-ਮਜ਼ਦੂਰਾਂ ਦੇ ਧਰਨੇ ਅਤੇ ਟਰੈਕ ਜਾਮ ਦੇ ਕਾਰਨ ਫਿਰੋਜ਼ਪੁਰ ਤੋਂ ਜਾਣ ਵਾਲੀਆਂ ਤੇ ਫਿਰੋਜ਼ਪੁਰ ’ਚ ਆਉਣ ਵਾਲੀਆਂ ਗੱਡੀਆਂ ਵੀ ਪ੍ਰਭਾਵਿਤ ਹੋਈਆਂ।
ਡੇਂਗੂ ਪੀਡ਼ਤ ਬੱਚੇ ਦੇ ਪਰਿਵਾਰ ਦੇ ਘਰ ਪਰਤਣ ਦੀ ਉਡੀਕ ਕਰ ਰਿਹੈ ਸਿਹਤ ਵਿਭਾਗ
NEXT STORY