ਅੰਮ੍ਰਿਤਸਰ (ਬਿਊਰੋ) - ਪੰਜਾਬ ਪੁਲਸ ਦੇ ਦੋ 'ਸੁਲਤਾਨ' ਕਿਗਿਸਤਾਨ ਦੇ ਦੰਗਲ 'ਚ ਵਿਦੇਸ਼ੀ ਪਹਿਲਵਾਨਾਂ ਨਾਲ ਨੂੰ ਪਛਾੜਨ ਲਈ ਤਿਆਰ ਹਨ। ਕਿੰਗਿਸਤਾਨ 'ਚ ਹੋਣ ਵਾਲੀ ਏਸ਼ੀਆ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ਲਈ ਇਨ੍ਹਾਂ ਦੋਵਾਂ ਪਹਿਲਵਾਨਾਂ ਦੀ ਚੋਣ ਕੀਤੀ ਗਈ ਹੈ। ਜੀਰਕਪੁਰ ਦੇ ਗੁਰਪ੍ਰੀਤ ਸਿੰਘ ਤੇ ਫਰੀਦਕੋਟ ਦੇ ਹਰਪ੍ਰੀਤ ਸਿੰਘ 26 ਫਰਵਰੀ ਤੋ 2 ਮਾਰਚ ਤੱਕ ਵਿਦੇਸ਼ੀ ਧਰਤੀ ਦੇ ਅਖਾੜੇ 'ਚ ਆਪਣੇ ਦੇਸੀ ਦਾਅ-ਪੇਚ ਨਾਲ ਜਿੱਤ ਦਾ ਝੰਡਾ ਗੱਡਣ ਲਈ ਤਿਆਰ ਹਨ।
ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਰਾਸ਼ਟਰੀ ਪੱਧਰ 'ਤੇ ਵੀ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕੇ ਹਨ। ਪੰਜਾਬ ਸਰਕਾਰ ਨੇ ਗੁਰਪ੍ਰੀਤ ਤੇ ਹਰਪ੍ਰੀਤ ਦੀਆਂ ਉਪਲੱਬਧੀਆਂ ਨੂੰ ਦੇ ਕੇ ਉਨ੍ਹਾਂ ਨੂੰ ਪੰਜਾਬ ਪੁਲਸ 'ਚ ਸਿੱਧਾ ਭਰਤੀ ਕੀਤਾ। ਇਹ ਦੋਵੇਂ ਨੌਜਵਾਨ ਜਲੰਧਰ ਸਥਿਤ ਸਪੋਰਟਸ ਵਿੰਗ 'ਚ ਬਤੌਰ ਸਬ ਇੰਸਪੈਕਟਰ ਤਾਇਨਾਤ ਹਨ। ਜੀਰਕਪੁਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਕਿਤੇ ਵੀ ਪਹਿਲਵਾਨੀ ਦਾ ਕੋਈ ਜ਼ਿਕਰ ਨਹੀਂ ਸੀ ਤੇ ਉਹ ਦਾਰਾ ਸਿੰਘ ਤੇ ਗਾਮਾ ਪਹਿਲਵਾਨ ਵਰਗੇ ਦਿੱਗਜਾਂ ਨੂੰ ਲੜਦੇ ਦੇਖਦਾ ਸੀ। ਅਖਾੜੇ ਦੀ ਮਿੱਟੀ ਤੋਂ ਅੰਤਰਰਾਸ਼ਟਰੀ ਕੁਸ਼ਤੀ ਦੇ ਮੈਟ ਤੱਕ ਉਸ ਨੇ ਦੇਸ਼ੀ ਤੇ ਵਿਦੇਸ਼ੀ ਖਿਡਾਰੀਆਂ ਨੂੰ ਹਰਾਇਆ ਹੈ। 2016 'ਚ ਸਿੰਗਾਪੁਰ 'ਚ ਰੈਸਲਿੰਗ ਕਾਮਨਵੈਲਥ 'ਚ ਗੁਰਪ੍ਰੀਤ ਨੇ ਗੋਲਡ ਮੈਡਵ ਹਾਸਲ ਕੀਤਾ ਸੀ। ਫਰੀਦਕੋਰਟ ਦੇ ਹਰਪ੍ਰੀਤ ਸਿੰਘ ਦੇ ਸਰੀਰ 'ਚ ਬਾਬਾ ਫਰੀਦਕੋਟ ਕੁਸ਼ਤੀ ਅਖਾੜੇ ਦੀ ਮਿੱਟੀ ਦੀ ਖੁਸ਼ਬੂ ਹੈ। ਉਸ ਨੇ ਸਾਲ 2016 'ਚ ਬੈਂਕਾਕ 'ਚ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿੱਪ 'ਚ ਕਾਂਸੀ ਤਗਮਾ ਹਾਸਲ ਕੀਤਾ ਸੀ।
ਪੰਜਾਬ ਕੁਸ਼ਤੀ ਸੰਘ ਦੇ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ, ਪੀ. ਆਰ. ਸੌਂਧੀ, ਵਾਈਸ ਪ੍ਰੈਸੀਡੈਂਟ ਮੋਹਨ ਸਿੰਘ ਬੀਏ ਨੇ ਕਿਹਾ ਕਿ ਸਾਨੂੰ ਇਨ੍ਹਾਂ ਦੋਵਾਂ ਪਹਿਲਵਾਨਾਂ ਤੋਂ ਗੋਲਡ ਦੀ ਉਮੀਦ ਹੈ।
ਪੁਲਸ ਹੱਥ ਲੱਗੀ ਵੱਡੀ ਸਫਲਤਾ, 5 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਕੀਤੇ ਕਾਬੂ
NEXT STORY