ਜਲੰਧਰ (ਵੈੱਬ ਡੈਸਕ) : ਭਾਰਤ ਅਤੇ ਪਾਕਿਸਤਾਨ 'ਚ ਤਣਾਅ ਵਿਚਕਾਰ ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਝੁਕਣ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਵਲੋਂ ਭਾਰਤੀ ਪਾਇਲਟ 'ਅਭਿਨੰਦਨ' ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਅਭਿਨੰਦਨ ਦੀ ਵਤਨ ਵਾਪਸੀ ਦੇ ਫੈਲੇ 'ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਅਭਿਨੰਦਨ ਦਾ ਸਵਾਗਤ ਨਹੀਂ ਕਰ ਸਕਣਗੇ ਕੈਪਟਨ ਅਮਰਿੰਦਰ ਸਿੰਘ
ਪਾਕਿਸਤਾਨ ਵਲੋਂ ਰਿਹਾਅ ਕੀਤੇ ਜਾ ਰਹੇ ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਨਹੀਂ ਕਰ ਸਕਣਗੇ।
ਵੀਰ-ਬਹਾਦੁਰ 'ਅਭਿਨੰਦਨ' ਪਰਤਿਆ ਭਾਰਤ
ਭਾਰਤ ਅਤੇ ਪਾਕਿਸਤਾਨ 'ਚ ਤਣਾਅ ਵਿਚਕਾਰ ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਝੁਕਣ ਲਈ ਮਜ਼ਬੂਰ ਹੋ ਗਿਆ ਹੈ।
ਦੇਖੋ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ
ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅਪੂਰਨ ਮਾਹੌਲ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਜਾਇਜ਼ਾ ਲੈਣ ਪਹੁੰਚੇ।
ਨਰਸਾਂ ਵੱਲੋਂ ਛਾਲ ਮਾਰੇ ਜਾਣ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ
ਪਟਿਆਲਾ 'ਚ ਨਰਸਾਂ ਵੱਲੋਂ ਛੱਤ ਤੋਂ ਛਾਲ ਮਾਰਨ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ।
ਦੇਖੋ ਅਭਿਨੰਦਨ ਦੀ ਵਤਨ ਵਾਪਸੀ 'ਤੇ ਕੀ ਬੋਲੇ ਬੈਂਸ
ਬੁੱਧਵਾਰ ਨੂੰ ਪਾਕਿ ਦੇ ਜੰਗੀ ਜਹਾਜ਼ਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਜਹਾਜ਼ ਕਰੈਸ਼ ਹੋਣ ਕਾਰਨ ਪਾਕਿ ਵਲੋਂ ਬੰਦੀ ਬਣਾਏ ਗਏ ਏਅਰ ਫੋਰਸ ਦੇ ਜਵਾਨ ਅਭਿਨੰਦਨ ਦੀ ਵਤਨ ਵਾਪਸੀ ਦੇ ਫੈਸਲੇ 'ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ।
ਜਹਾਜ਼ ਕਰੈਸ਼ ਦੇ ਸ਼ਹੀਦ ਸਿਧਾਰਥ ਵਸ਼ਿਸ਼ਟ ਦੇ ਸਸਕਾਰ ਮੌਕੇ ਰੋਈ ਹਰ ਅੱਖ (ਵੀਡੀਓ)
ਜੰਮੂ-ਕਸ਼ਮੀਰ ਦੇ ਬਡਗ਼ਾਮ 'ਚ ਭਾਰਤੀ ਹਵਾਈ ਫੌਜ ਦੇ ਦੁਰਘਟਨਾ ਗ੍ਰਸਤ ਹੈਲੀਕਾਪਟਰ 'ਚ ਸ਼ਹੀਦ ਹੋਏ ਸਕੁਆਰਡਨ ਲੀਡਰ ਸਿਧਾਰਥ ਵਸ਼ਿਸ਼ਠ ਅੰਤਿਮ ਸਸਕਾਰ ਸੈਕਟਰ-25 'ਚ ਏਅਰਫੋਰਸ ਦੇ ਗਾਰਡ ਆਫ ਆਨਰ ਨਾਲ ਕੀਤਾ ਗਿਆ।
ਅਭਿਨੰਦਨ ਦੇ ਸਵਾਗਤ ਲਈ ਤਿਆਰ ਕੀਤਾ ਵਿਸ਼ੇਸ਼ ਹਾਰ
ਪਾਕਿਸਤਾਨੀ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਘਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ।
ਨਰਸ ਮਾਮਲਾ : ਬੇਦਰਦ ਕੈਪਟਨ ਸਰਕਾਰ ਹਰ ਵਾਅਦੇ ਤੋਂ ਮੁੱਕਰੀ : ਖਹਿਰਾ
ਪੱਕੇ ਕਰਨ ਦੀ ਮੰਗ ਨੂੰ ਲੈ ਕੇ ਰਜਿੰਦਰਾ ਹਸਪਤਾਲ ਦੀ ਛੱਤ ਤੋਂ ਛਾਲ ਮਾਰਨ ਵਾਲੀਆਂ ਨਰਸਾਂ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖ਼ਾਲਸਾ ਦਾ ਹਾਲ ਜਾਨਣ ਲਈ ਸ਼ੁੱਕਰਵਾਰ ਨੂੰ ਸੁਖਪਾਲ ਖਹਿਰਾ ਰਾਜਿੰਦਰ ਹਸਪਤਾਲ ਪੁੱਜੇ।
ਅਭਿਨੰਦਨ ਦੇ 'ਮਹਾ ਅਭਿਨੰਦਨ' ਲਈ ਪੂਰਾ ਹਿੰਦੁਸਤਾਨ ਉਮੜਿਆ ਵਾਹਗਾ ਬਾਰਡਰ 'ਤੇ (ਵੀਡੀਓ)
ਪਾਕਿਸਤਾਨੀ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ।
ਕਾਰਪੋਰੇਸ਼ਨ 'ਚ ਪਤਨੀ ਲਈ ਦਫਤਰ ਬਣਾ ਕੇ ਫਸੇ ਸਿੱਧੂ
ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਸਿੱਧੂ ਦਾ ਵਿਭਾਗ ਇਕ ਵਾਰ ਫਿਰ ਸੁਰਖੀਆਂ 'ਚ ਹੈ ਪਰ ਇਸ ਵਾਰ ਨਾਜਾਇਜ਼ ਉਸਾਰੀ ਸ਼ਹਿਰ 'ਚ ਨਹੀਂ ਬਲਕਿ ਨਗਰ ਨਿਗਮ ਦੇ ਅੰਦਰ ਹੋਈ ਹੈ। ਇਸ ਦੇ ਨਵਜੋਤ ਸਿੱਧੂ 'ਤੇ ਲੱਗ ਰਹੇ ਹਨ।
ਗੁਰਦਾਸਪੁਰ 'ਚ ਭਾਜਪਾ ਫਿਰ ਉਤਾਰ ਸਕਦੀ ਹੈ ਵੱਡਾ ਚਿਹਰਾ
ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੀ ਪੰਜਾਬ ਦੀ ਇਸ ਲੋਕ ਸਭਾ ਦੀ ਸੀਟ 'ਤੇ ਸਿੱਧੀ ਟੱਕਰ ਅਕਾਲੀ-ਭਾਜਪਾ ਤੇ ਕਾਂਗਰਸ ਵਿਚਕਾਰ ਹੁੰਦੀ ਰਹੀ ਹੈ ਪਰ ਇਹ ਸੀਟ ਕਾਂਗਰਸ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ।
ਨਰਸਾਂ ਵੱਲੋਂ ਛਾਲ ਮਾਰੇ ਜਾਣ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ
NEXT STORY