ਸੰਗਰੂਰ (ਜ਼ਹੂਰ)-ਬ੍ਰਜਵਾਸੀ ਬ੍ਰਾਹਮਣ ਵੈੱਲਫੇਅਰ ਸਭਾ (ਰਜਿ.) ਮਾਲੇਰਕੋਟਲਾ ਵੱਲੋਂ ਸ਼ਿਵ ਮੰਦਰ ਠਠਿਆਰ ਮੁਹੱਲਾ ਵਿਖੇ ਪੁਲਵਾਮਾ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਦੇਸ਼ ਨੂੰ ਸੰਕਟ ਤੋਂ ਬਚਾਉਣ ਲਈ ਗਾਇਤਰੀ ਮੰਤਰ ਅਤੇ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਪੰਡਿਤ ਮੋਹਨ ਲਾਲ ਵਸ਼ਿਸ਼ਟ ਨੇ ਕਿਹਾ ਕਿ ਦੇਸ਼ ਲਈ ਬਲਿਦਾਨ ਦੇਣ ਵਾਲੇ ਦੇਸ਼ ਦੇ ਰਾਖੇ ਫੌਜੀ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ, ਇੱਥੋਂ ਦੀ ਫੌਜ ਦੇਸ਼ ਦੇ ਦੁਸ਼ਮਣਾਂ ਦਾ ਕਰਡ਼ੇ ਤਰੀਕੇ ਨਾਲ ਸਫ਼ਾਇਆ ਕਰੇਗੀ। ਇਸ ਸਮੇਂ ਪੰਡਤ ਸੋਹਨ ਲਾਲ, ਪੰਡਤ ਸ਼ਿਵ ਚੰਦ, ਪੰਡਤ ਠਾਕੁਰ ਲਾਲ, ਪੰਡਤ ਸੁਰੇਸ਼ ਪਚੋਰੀ, ਪੰਡਤ ਕੈਲਾਸ਼, ਪੰਡਤ ਚੇਤਨ ਸ਼ਰਮਾ, ਪੰਡਤ ਸੁਰੇਸ਼, ਪੰਡਤ ਯੋਗੇਸ਼ ਅਤੇ ਹੋਰ ਕਾਰਜਕਾਰੀ ਮੈਂਬਰ ਹਾਜ਼ਰ ਸਨ।
ਰਾਜ ਕੁਮਾਰ ਬਣੇ ਪੈਨਸ਼ਨਰ ਵੈੱਲਫੇਅਰ ਐਸੋ. ਦੇ ਜ਼ਿਲਾ ਚੇਅਰਮੈਨ
NEXT STORY