ਸੰਗਰੂਰ (ਰਵਿੰਦਰ) - ਘਰੇਲੂ ਗੈਸ ਦੀ ਸਪਲਾਈ ਮੰਗ ਅਨੁਸਾਰ ਨਾ ਮਿਲਣ ’ਤੇ ਘਰਾਂ ਵਿਚ ਬੁੱਕ ਕੀਤੇ ਸਿਲੰਡਰ ਨਾ ਪੁੱਜਣ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਨਾਲ ਤਾਂ ਜੂਝਣਾ ਹੀ ਪੈਂਦਾ ਹੈ ਉਥੇ ਹੀ ਕੰਪਨੀ ਦੇ ਗੈਸ ਵੰਡਣ ਵਾਲੇ ਸਥਾਨ ਉਪਰ ਲੰਮੀਆਂ ਲਾਈਨਾਂ ਵਿਚ ਲੱਗ ਕੇ। ਘੰਟਿਆਂਬੱਧੀ ਗੈਸ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਹ ਵਰਤਾਰਾ ਕਰੀਬ ਇਕ ਮਹੀਨੇ ਤੋਂ ਉਪਰ ਦਾ ਚੱਲ ਰਿਹਾ ਹੈ। ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਹਫਤਾ-ਹਫਤਾ ਸਪਲਾਈ ਨਾ ਮਿਲਣੀ ਵੀ ਖਪਤਕਾਰਾਂ ਲਈ ਦਿੱਕਤਾਂ ਦਾ ਸਬੱਬ ਬਣ ਰਹੀ ਹੈ। ਲੋਕਾਂ ਦੀ ਗੈਸ ਲੈਣ ਲਈ ਮੱਚੀ ਹਫਡ਼ਾ-ਤਫਡ਼ੀ ’ਚ ਜ਼ਿਆਦਾਤਰ ਗਾਹਕਾਂ ਦੀ ਸਬਸਿਡੀ ਵੀ ਖਾਤਿਆਂ ’ਚ ਸਮੇਂ ਸਿਰ ਨਹੀ ਪੈਂਦੀ, ਜਿਸ ਕਾਰਨ ਖਪਤਕਾਰ ਚੱਕਰਾਂ ਵਿਚ ਪੈ ਜਾਂਦੇ ਹਨ। ਘਰਾਂ ਵਿਚ ਗੈਸ ਦੀ ਸਪਲਾਈ ਦੇਣ ਵਾਲੇ ਡਲਿਵਰੀਮੈਨਾਂ ਨੂੰ ਵੀ ਸਪਲਾਈ ਨਾ ਮਿਲਣਾ ਵੀ ਲੰਮੀਆਂ ਲਾਈਨਾਂ ਦਾ ਕਾਰਨ ਬਣ ਰਿਹਾ ਹੈ। ਧਨੌਲਾ ਗੈਸ ਏਜੰਸੀ ਦੇ ਮਾਲਕ ਹਨੀ ਦਾ ਕਹਿਣਾ ਹੈ ਕਿ ਗੈਸ ਦੀ ਸਪਲਾਈ ਪਿੱਛੋਂ ਹੀ ਘੱਟ ਆ ਰਹੀ ਹੈ। ਮੰਗ ਅਨੁਸਾਰ 600 ਸਿਲੰਡਰ ਹਰ ਰੋਜ਼ ਲੋਡ਼ੀਂਦਾ ਹਨ ਜਦਕਿ ਸਾਨੂੰ 450 ਸਿਲੰਡਰ ਹੀ ਮਿਲ ਰਹੇ ਹਨ, ਜਦੋਂਕਿ ਕੁੱਲ 26,000 ਗੈਸ ਕੁਨੈਕਸ਼ਨ ਹਨ। ਇਸ ਕਰਕੇ ਹੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਧਰ ਖਪਤਕਾਰਾਂ ਦਾ ਕਹਿਣਾ ਹੈ ਕਿ ਸਿਰਫ 150 ਸਿਲੰਡਰ ਘੱਟ ਮਿਲਣ ਨਾਲ ਇੰਨੀ ਦਿੱਕਤ ਨਹੀਂ ਆਉਣੀ ਚਾਹੀਦੀ, ਜਿਸ ਦੀ ਉੱਚ ਅਧਿਕਾਰੀਆਂ ਵੱਲੋਂ ਜਾਂਚ ਕਰਨੀ ਬਣਦੀ ਹੈ। ਜਦੋਂ ਇਸ ਵਰਤਾਰੇ ਸਬੰਧੀ ਜ਼ਿਲਾ ਫੂਡ ਸਪਲਾਈ ਕੰਟਰੋਲਰ ਤਲਵਿੰਦਰ ਚੋਪਡ਼ਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਮੀਰੀ-ਪੀਰੀ ਖ਼ਾਲਸਾ ਕਾਲਜ ਭਦੌਡ਼ ਦੇ ਪੀ. ਜੀ. ਡੀ. ਸੀ. ਏ . ਨਤੀਜੇ ਸ਼ਾਨਦਾਰ ਰਹੇ
NEXT STORY