ਚੰਡੀਗੜ੍ਹ (ਮੀਤ, ਮਨਮੋਹਨ) : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕਾਂਗਰਸ 'ਤੇ ਖੂਬ ਨਿਸ਼ਾਨੇ ਵਿੰਨ੍ਹੇ ਹਨ। ਕਾਂਗਰਸ 'ਤੇ ਵਰ੍ਹਦਿਆਂ ਖਹਿਰਾ ਨੇ ਕਿਹਾ ਕਿ ਕਾਂਗਰਸ ਨੇ ਹੀ ਐੱਸ. ਟੀ. ਐੱਫ. ਬਣਾਈ ਸੀ ਅਤੇ ਉਸੇ ਐੱਸ. ਟੀ. ਐੱਫ. ਦੀ ਰਿਪੋਰਟ ਨੂੰ ਦਬਾ ਕੇ ਬੈਠੀ ਹੈ ਅਤੇ ਹਵਾਲਾ ਦਿੰਦੀ ਹੈ ਕਿ ਇਹ ਕੇਸ ਹਾਈਕੋਰਟ 'ਚ ਚੱਲ ਰਿਹਾ ਹੈ। ਹਾਈਕੋਰਟ ਨੂੰ ਐੱਸ. ਟੀ. ਐੱਫ. ਤੋਂ ਜੋ ਵੀ ਜਾਣਕਾਰੀ ਮਿਲੀ, ਉਸ 'ਤੇ ਕਾਰਵਾਈ ਕਰਨ ਤੋਂ ਅਦਾਲਤ ਨੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਇਸੇ ਰਿਪੋਰਟ 'ਚ ਕਾਫੀ ਤਾਕਤਵਰ ਪੁਲਸ ਅਫਸਰਾਂ ਦੇ ਨਾਂ ਸ਼ਾਮਲ ਹਨ ਅਤੇ ਇਹ ਸਭ ਕੁਝ ਜਨਤਕ ਹੋਣਾ ਚਾਹੀਦਾ ਹੈ, ਜਿਸ ਨਾਲ ਪਤਾ ਲੱਗ ਸਕੇ ਕਿ ਕਿਹੜਾ ਪੁਲਸ ਅਫਸਰ ਅਤੇ ਕਿਹੜੇ ਲੋਕ ਨਸ਼ੇ ਦੇ ਧੰਦੇ 'ਚ ਸ਼ਾਮਲ ਹਨ।
ਬਿਲਡਿੰਗ ਵਿਭਾਗ ਨੇ 93 'ਚੋਂ ਸੌਂਪੀ 71 ਬਿਲਡਿੰਗਾਂ ਦੀ ਅਧੂਰੀ ਰਿਪੋਰਟ, ਮੇਅਰ ਨੇ ਕੱਢੀਆਂ ਕਮੀਆਂ
NEXT STORY