ਜਲੰਧਰ (ਵਰੁਣ)- ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਲਈ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਨਿਗਮ ਕਮਿਸ਼ਨਰ ਅਦਿੱਤਿਆ ਨੇ ਆਪਣੀ ਟੀਮ ਸਮੇਤ ਸਾਰੀ ਵਿਉਂਤਬੰਦੀ ਤਿਆਰ ਕਰਕੇ ਪ੍ਰੈੱਸ ਕਾਨਫ਼ਰੰਸ ਕੀਤੀ। ਸੀ. ਪੀ. ਅਤੇ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਵੈਂਡਿੰਗ ਜ਼ੋਨ ਬਣਾਉਣ ਲਈ ਸ਼ਹਿਰ ਨੂੰ 4 ਹਿੱਸਿਆਂ ’ਚ ਵੰਡਿਆ ਗਿਆ ਹੈ, ਜਿਸ ’ਚ ਰੇਹੜੀਆਂ ਲਾਉਣ ਲਈ 15 ਪੁਆਇੰਟਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ-ਜਿਨ੍ਹਾਂ ਪੁਆਇੰਟਾਂ ’ਤੇ ਰੇਹੜੀਆਂ ਲੱਗਣਗੀਆਂ, ਉਨ੍ਹਾਂ ਸਥਾਨਾਂ ਦਾ ਆਕਾਰ ਅਤੇ ਰੇਹੜੀਆਂ ਲੱਗਣ ਦੀ ਸਮਰੱਥਾ ਵੀ ਜਾਰੀ ਕੀਤੀ ਗਈ ਹੈ।
ਪ੍ਰਸ਼ਾਸਨ ਨੇ ਰੇਹੜੀ ਵਾਲਿਆਂ ਲਈ ਕਈ ਨਵੀਆਂ ਥਾਵਾਂ ਵੀ ਬਣਾਈਆਂ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਨਿਗਮ ਕਮਿਸ਼ਨਰ ਅਦਿੱਤਿਆ ਨੇ ਦੱਸਿਆ ਕਿ ਜਿੱਥੇ ਵੀ ਵੈਂਡਿੰਗ ਜ਼ੋਨ ਬਣਾਏ ਗਏ ਹਨ, ਉੱਥੇ ਹੀ ਪ੍ਰਸ਼ਾਸਨ ਵੱਲੋਂ ਬਿਜਲੀ ਅਤੇ ਪਾਣੀ ਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਤੋਂ ਇਲਾਵਾ ਇਥੇ ਈ. ਆਰ. ਐੱਸ. ਵੱਲੋਂ ਪੁਲਸ ਗਸ਼ਤ ਕੀਤੀ ਜਾਵੇਗੀ ਤਾਂ ਜੋ ਉਥੇ ਆਉਣ ਵਾਲੇ ਲੋਕ ਆਪਣੇ-ਆਪ ਨੂੰ ਸੁਰੱਖਿਅਤ ਸਮਝ ਸਕਣ। ਉਨ੍ਹਾਂ ਕਿਹਾ ਕਿ ਜਦੋਂ ਸ਼ਹਿਰ ’ਚ ਲੱਗੇ ਟ੍ਰੈਫਿਕ ਜਾਮ ਦਾ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਇਹ ਜਾਮ ਸਟ੍ਰੀਟ ਮਾਰਕੀਟ ਕਾਰਨ ਹੁੰਦਾ ਹੈ, ਜਿਸ ਕਾਰਨ ਸ਼ਹਿਰ ’ਚ ਲੱਗੇ ਨਾਜਾਇਜ਼ ਟ੍ਰੈਫਿਕ ਜਾਮ ਨੂੰ ਹਟਾਉਣ ਲਈ ਮੁਹਿੰਮ ਚਲਾਈ ਗਈ ਸੀ। ਸੀ.ਪੀ. ਨੇ ਕਿਹਾ ਕਿ ਜਦੋਂ ਤੋਂ ਗੈਰ-ਕਾਨੂੰਨੀ ਕਬਜ਼ੇ ਹਟਾਏ ਗਏ ਹਨ, ਉਦੋਂ ਤੋਂ ਸ਼ਹਿਰ ਦੀ ਨੁਹਾਰ ਬਦਲ ਗਈ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਟਰੈਫਿਕ ’ਚ ਫਸਣਾ ਨਹੀਂ ਪੈਂਦਾ।
ਇਹ ਵੀ ਪੜ੍ਹੋ : ਲੋਹੜੀ ਵਾਲੇ ਦਿਨ ਜਲੰਧਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਵੈਂਡਿੰਗ ਜ਼ੋਨ ਲਈ ਐਲਾਨ ਕੀਤੇ ਗਏ 15 ਪੁਆਇੰਟਸ
ਜ਼ੋਨ-1- ਟਰਾਂਸਪੋਰਟ ਨਗਰ ਇੰਡਸਟਰੀਅਲ ਏਰੀਆ (ਫੋਕਲ ਪੁਆਇੰਟ ਮੰਡੀ) ’ਚ 480 ਰੇਹੜੀਆਂ ਲਈ 19065 ਵਰਗ ਫੁੱਟ ਜਗ੍ਹਾ।
- ਭਗਤ ਸਿੰਘ ਕਲੋਨੀ ਮਕਸੂਦਾਂ ਬ੍ਰਿਜ (ਐੱਲ. ਐੱਚ. ਐੱਸ.) ’ਚ 320 ਰੇਹੜੀਆਂ ਲਈ 13 ਹਜ਼ਾਰ ਵਰਗ ਫੁੱਟ ਜਗ੍ਹਾ।
- ਸੋਢਲ ਮੰਦਿਰ ਬਾਈਪਾਸ ਰੋਡ, ਕਾਲੀ ਮਾਤਾ ਮੰਦਿਰ ਰੋਡ, ਮਜ਼ਾਰ ਸਾਈਡ ਗ੍ਰੀਨ ਬੈਲਟ ਨੇੜੇ 72 ਰੇਹੜੀਆਂ ਲਈ 2245 ਵਰਗ ਫਿੱਟ ਜਗ੍ਹਾ।
- ਲੰਮਾ ਪਿੰਡ ਚੌਕ ਨੇੜੇ ਚਾਰਾ ਮੰਡੀ (ਟਰੱਕ ਪਾਰਕਿੰਗ), 70 ਰੇਹੜੀਆਂ ਲਈ 3630 ਵਰਗ ਫੁੱਟ ਥਾਂ।
- ਗੁਰੂ ਗੋਬਿੰਦ ਸਿੰਘ ਐਵੇਨਿਊ ਮਾਰਕੀਟ ’ਚ 20 ਰੇਹੜੀਆਂ ਲਈ 1100 ਵਰਗ ਫੁੱਟ ਥਾਂ।
- ਵੇਰਕਾ ਮਿਲਕ ਬਾਰ ਚੌਕ ਤੋਂ ਫੋਕਲ ਪੁਆਇੰਟ ਨੇੜੇ ਬੇਅੰਤ ਸਿੰਘ ਪਾਰਕ ’ਚ 540 ਰੇਹੜੀਆਂ ਲਈ 11260 ਵਰਗ ਫੁੱਟ ਥਾਂ।
- ਲੱਧੇਵਾਲੀ ’ਚ 196 ਰੇਹੜੀਆਂ ਲਈ 81764 ਵਰਗ ਫੁੱਟ ਜਗ੍ਹਾ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਤੋਂ ਪਹਿਲਾਂ ਜ਼ਿਊਂਦਾ ਹੋਇਆ 80 ਸਾਲਾ ਬਜ਼ੁਰਗ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ
ਜ਼ੋਨ-2- ਪਿਮਸ. ਹਸਪਤਾਲ ਦੇ ਸਾਹਮਣੇ 184 ਰੇਹੜੀਆਂ ਲਈ 5548.5 ਵਰਗ ਫੁੱਟ ਥਾਂ।
- ਨਵੀਆਂ ਰੇਹੜੀਆਂ ਲਈ ਸਿਰਫ ਵਿਹਾਰ ਕਾਲੋਨੀ ਤੋਂ ਪੀ.ਪੀ.ਆਰ. ਮਾਲ ਵੱਲ।
- ਨਵੀਂਆਂ ਰੇਹੜੀਆਂ ਲਈ ਅਰਬਨ ਅਸਟੇਟ ਫੇਜ਼ ਟੂ ਨੇੜੇ ਬਰਿਸਟਾ ਰੈਸਟੋਰੈਂਟ ਦੇ ਸਾਹਮਣੇ।
- ਨਵੀਂਆਂ ਰੇਹੜੀਆਂ ਲਈ ਫੇਜ਼-1 ਨੇੜੇ ਤਾਜ ਰੈਸਟੋਰੈਂਟ ਮਾਰਕੀਟ।
ਜ਼ੋਨ-3- ਕਪੂਰਥਲਾ ਰੋਡ ਨੇੜੇ ਸਿੰਚਾਈ ਵਿਭਾਗ ਦੀ ਪਾਰਕਿੰਗ ’ਚ 400 ਰੇਹੜੀਆਂ ਲਈ 9210 ਵਰਗ ਫੁੱਟ ਥਾਂ।
- ਚਿਕ ਚਿਕ ਚੌਕ ਨੇੜੇ ਅਸ਼ੋਕਾ ਬੇਕਰੀ, ਮਿਲਕ ਬਾਰ ਨੇੜੇ ਤੇ ਪਾਰਕ ਦੇ ਪਿੱਛੇ 560 ਰੇਹੜੀਆਂ ਲਈ 15240 ਵਰਗ ਫੁੱਟ ਜਗ੍ਹਾ।
ਜ਼ੋਨ-4 - ਸ਼ਹੀਦ ਭਗਤ ਸਿੰਘ ਚੌਕ ਨੇੜੇ ਪਾਣੀ ਦੀ ਟੈਂਕੀ, 80 ਰੇਹੜੀਆਂ ਲਈ 3860 ਵਰਗ ਫੁੱਟ ਥਾਂ।
- ਨਵੀਆਂ ਰੇਹੜੀਆਂ ਲਈ ਸੁਦਾਮਾ ਮਾਰਕੀਟ ਨੇੜੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ)।
ਇਹ ਵੀ ਪੜ੍ਹੋ : ਪੰਜਾਬ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਤੇਜ਼ਧਾਰ ਹਥਿਆਰ ਨਾਲ ਗਾਂ ਦੀਆਂ ਵੱਢ 'ਤੀਆਂ ਲੱਤਾਂ
ਬੱਸ ਸਟੈਂਡ ਦੇ ਬਾਹਰ ਫਲਾਈਓਵਰ ਦੇ ਹੇਠਾਂ ਹੀ ਲੱਗੇਗਾ 'ਸੰਡੇ ਬਾਜ਼ਾਰ'
ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸੰਡੇ ਬਾਜ਼ਾਰ ਭਗਵਾਨ ਵਾਲਮੀਕਿ ਚੌਂਕ ਨੇੜੇ ਨਹੀਂ ਲਾਇਆ ਜਾਵੇਗਾ ਸਗੋਂ ਬੱਸ ਸਟੈਂਡ ਦੇ ਸਾਹਮਣੇ ਜੰਗੀ ਯਾਦਗਾਰ ਨੇੜੇ ਫਲਾਈਓਵਰ ਦੇ ਹੇਠਾਂ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਵਿਕ੍ਰੇਤਾਵਾਂ ਨੇ ਵੇਚਣ ਲਈ ਸਾਮਾਨ ਡੰਪ ਕੀਤਾ ਹੋਇਆ ਸੀ। ਕਿਸੇ ਵੀ ਨੁਕਸਾਨ ਤੋਂ ਬਚਣ ਲਈ ਉਸ ਨੂੰ ਕੁਝ ਸਮੇਂ ਲਈ ਜਗ੍ਹਾ ਦਿੱਤੀ ਗਈ ਹੈ ਪਰ ਉਹ ਸੜਕ ’ਤੇ ਕੋਈ ਵੀ ਫੜੀ ਨਹੀਂ ਲਾ ਸਕਣਗੇ। ਹਾਲਾਂਕਿ ਪੁਲਸ ਨੇ ਸੰਡੇ ਬਾਜ਼ਾਰ ਦਾ ਪ੍ਰਸਤਾਵ ਨਿਗਮ ਨੂੰ ਦਿੱਤਾ ਹੈ, ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਲਾਂਬੜਾ ਵਿਖੇ ਨਹਿਰ ਕੱਢਿਓਂ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਿਦੇਸ਼ ਨਾਲ ਜੁੜੇ ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਰਨਤਾਰਨ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟਿਆ ਪੈਟਰੋਲ ਪੰਪ (ਵੀਡੀਓ)
NEXT STORY