ਅੰਮ੍ਰਿਤਸਰ, (ਸੰਜੀਵ)- ਲੱਖਾਂ ਰੁਪਏ ਦੀ ਬਿਆਨਾ ਰਾਸ਼ੀ ਲੈ ਕੇ ਧੋਖੇ ਨਾਲ ਜਾਇਦਾਦ ਕਿਸੇ ਹੋਰ ਨੂੰ ਵੇਚਣ ਦੇ ਮਾਮਲੇ 'ਚ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਗੁਰਸ਼ਰਨਜੀਤ ਸ਼ਰਮਾ ਨਿਵਾਸੀ ਮੋਹਨੀ ਪਾਰਕ ਤੇ ਨਰਿੰਦਰਪਾਲ ਪਟਵਾਰੀ ਨਿਵਾਸੀ ਕਿੰਗ ਐਵੀਨਿਊ ਸੂਰਤਾ ਸਿੰਘ ਰੋਡ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਰਾਮ ਕੁਮਾਰ ਨੇ ਦੱਸਿਆ ਕਿ ਜੂਨ 2014 'ਚ ਉਸ ਨੇ ਉਕਤ ਮੁਲਜ਼ਮ ਤੋਂ 8 ਲੱਖ ਰੁਪਏ ਵਿਚ ਜਾਇਦਾਦ ਦਾ ਸੌਦਾ ਕੀਤਾ ਸੀ, ਜਿਸ ਦੇ ਇਵਜ਼ ਵਿਚ ਉਸ ਨੇ ਮੁਲਜ਼ਮ ਨੂੰ 5 ਲੱਖ ਰੁਪਏ ਦੀ ਬਿਆਨਾ ਰਾਸ਼ੀ ਦੇ ਕੇ ਸਟੈਂਪ ਪੇਪਰ 'ਤੇ ਲਿਖਵਾ ਲਿਆ ਸੀ। ਦੋਵਾਂ ਮੁਲਜ਼ਮਾਂ ਨੇ ਉਸ ਨਾਲ ਧੋਖਾ ਕੀਤਾ ਤੇ ਉਹੀ ਜਾਇਦਾਦ ਵੱਧ ਪੈਸਾ ਲੈ ਕੇ ਅਜਨਾਲਾ ਦੇ ਰਹਿਣ ਵਾਲੇ ਮਿਹਰ ਸਿੰਘ ਨੂੰ ਵੇਚ ਦਿੱਤੀ।
ਟਰਾਲੇ ਹੇਠਾਂ ਆਉਣ ਕਾਰਨ 1 ਦੀ ਮੌਤ
NEXT STORY