ਅੱਜ ਤੋਂ 132 ਸਾਲ ਪਹਿਲਾਂ ਆਧੁਨਿਕ ਭਾਰਤ ਦੇ ਵਾਸਤੂਕਾਰਾਂ ’ਚੋਂ ਇਕ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ ਜਨਮ ਹੋਇਆ। ਉਨ੍ਹਾਂ ਦਾ ਜ਼ਿਕਰਯੋਗ ਜੀਵਨ ਅੱਜ ਵੀ ਸਾਰਿਆਂ ਲਈ ਇਕ ਸਥਾਈ ਪ੍ਰੇਰਣਾ ਬਣਿਆ ਹੋਇਆ ਹੈ। ਉਨ੍ਹਾਂ ਨੇ ਇਕ ਅਰਥਸ਼ਾਸਤਰ ਤੋਂ ਨਿਆਂ ਮਾਹਿਰ ਅਤੇ ਵਿਦਵਾਨ ਦੇ ਰੂਪ ’ਚ ਆਪਣੀ ਪ੍ਰਤਿਭਾ ਦਾ ਵਿਕਾਸ ਕੀਤਾ। ਇਕ ਮਾਮੂਲੀ ਪਿਛੋਕੜ ਤੋਂ ਇਕ ਰਾਜਨੇਤਾ ਦੇ ਰੂਪ ’ਚ ਉੱਠੇ ਅਤੇ ਗਰੀਬੀ ਤੇ ਜਾਤੀ ਆਧਾਰਿਤ ਭੇਦਭਾਵ ਖਿਲਾਫ ਸੰਘਰਸ਼ ਕੀਤਾ। ਇਕ ਸਮਾਜ ਸੁਧਾਰਕ ਦੇ ਰੂਪ ’ਚ ਉਨ੍ਹਾਂ ਜੀਵਨ ਭਰ ਦਲਿਤਾਂ ਅਤੇ ਹੋਰ ਸਾਰੇ ਪੱਛੜੇ ਭਾਈਚਾਰਿਆਂ ਲਈ ਸੰਘਰਸ਼ ਕੀਤਾ ਅਤੇ ਇਕ ਸਿਆਸੀ, ਦਾਰਸ਼ਨਿਕ ਦੇ ਰੂਪ ’ਚ ਉਨ੍ਹਾਂ ਜਾਤੀ ਵਿਵਸਥਾ ਨੂੰ ਖਾਰਿਜ ਕਰ ਦਿੱਤਾ। ਇਸ ਦੀ ਬਜਾਏ ਨਿਆਂ ਦੇ ਨਾਲ ਇਕ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਪੋਸ਼ਿਤ ਮੁੱਲਾਂ ’ਤੇ ਆਧਾਰਿਤ ਸਮਾਜ ਦੀ ਕਲਪਨਾ ਕੀਤੀ। ਬਾਬਾ ਸਾਹਿਬ ਦੀ ਨਵ-ਸੁਤੰਤਰ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ’ਚ ਅਹਿਮ ਭੂਮਿਕਾ ਰਹੀ। ਸਾਡੇ ਦੇਸ਼ ਅਤੇ ਇਸ ਦੀ ਨੀਂਹ ’ਚ ਇਨ੍ਹਾਂ ਮੁੱਲਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਿਆ। ਜਿਵੇਂ ਅਸੀਂ ਅੱਜ ਬਾਬਾ ਸਾਹਿਬ ਦੀ ਵਿਰਾਸਤ ਦਾ ਸਨਮਾਨ ਕਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਭਵਿੱਖਦਰਸ਼ੀ ਚਿਤਾਵਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਵਿਧਾਨ ਦੀ ਸਫਲਤਾ ਸੌੌਂਪੇ ਗਏ ਲੋਕਾਂ ਦੇ ਚਰਿੱਤਰ ’ਤੇ ਨਿਰਭਰ ਕਰਦੀ ਹੈ। ਸੱਤਾ ’ਚ ਸ਼ਾਸਨ ਇਸ ਦੀ ਦੁਰਵਰਤੋਂ ਕਰ ਰਿਹਾ ਹੈ ਅਤੇ ਇਸ ਨੂੰ ਨਸ਼ਟ ਕਰ ਰਿਹਾ ਹੈ। ਸੰਵਿਧਾਨ ਦੀਆਂ ਸੰਸਥਾਵਾਂ, ਸੁਤੰਤਰਤਾ ਅਤੇ ਸਮਾਨਤਾ ਦੀ ਨੀਂਹ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਭਾਈਚਾਰਾ ਅਤੇ ਨਿਆਂ ਵੀ ਕਮਜ਼ੋਰ ਦਿਖਾਈ ਦੇ ਰਿਹਾ ਹੈ। ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਕਾਨੂੰਨ ਦੀ ਦੁਰਵਰਤੋਂ ਕਰਨ ਨਾਲ ਅੱਜ ਆਜ਼ਾਦੀ ਨੂੰ ਖਤਰਾ ਹੈ। ਨਫਰਤ ਅਤੇ ਧਰੁਵੀਕਰਨ ਦੇ ਮਾਹੌਲ ਕਾਰਨ ਭਾਈਚਾਰਾ ਖਤਮ ਹੋ ਰਿਹਾ ਹੈ। ਇਕ-ਦੂਜੇ ਖਿਲਾਫ ਨਤੀਜੇ ਵਾਲੇ ਅਨਿਆਂ ’ਤੇ ਦਬਾਅ ਪਾ ਕੇ ਇਸ ਨੂੰ ਅੱਗੇ ਵਧਾਇਆ ਜਾਂਦਾ ਹੈ। ਰਾਸ਼ਟਰ ਦੇ ਇਤਿਹਾਸ ਦੇ ਇਸ ਮੋੜ ’ਤੇ ਲੋਕਤੰਤਰ ’ਤੇ ਹੋ ਰਹੇ ਹਮਲੇ ਨੂੰ ਸਾਨੂੰ ਰੋਕਣਾ ਪਵੇਗਾ। ਸੰਵਿਧਾਨ ਦੀ ਰੱਖਿਆ ਲਈ ਸਾਨੂੰ ਕੰਮ ਕਰਨਾ ਹੋਵੇਗਾ। ਸਾਰੇ ਭਾਰਤੀ, ਸਿਆਸੀ ਪਾਰਟੀਆਂ ਅਤੇ ਸੰਘਾਂ ਨੂੰ ਇਸ ਮਹੱਤਵਪੂਰਨ ਸਮੇਂ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਡਾ. ਅੰਬੇਡਕਰ ਦਾ ਜੀਵਨ ਅਤੇ ਸੰਘਰਸ਼ ਇਕ ਮਹੱਤਵਪੂਰਨ ਸਬਕ ਸਿਖਾਉਂਦਾ ਹੈ, ਜੋ ਇਕ ਮਾਰਗਦਰਸ਼ਕ ਦੇ ਰੂਪ ’ਚ ਕੰਮ ਕਰ ਸਕਦਾ ਹੈ। ਪਹਿਲਾ ਸਬਕ ਜ਼ੋਰਦਾਰ ਬਹਿਸ ਅਤੇ ਅਸਹਿਮਤੀ ਹੈ ਪਰ ਰਾਸ਼ਟਰੀ ਹਿੱਤ ’ਚ ਸਾਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ’ਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ. ਅੰਬੇਡਕਰ, ਸਰਦਾਰ ਪਟੇਲ ਅਤੇ ਕਈ ਨੇਤਾਵਾਂ ਦਰਮਿਆਨ ਗੰਭੀਰ ਅਸਹਿਮਤੀ ਅਤੇ ਮਤਭੇਦ ਦਿਖਾਈ ਦਿੰਦੇ ਹਨ। ਵਾਦ-ਵਿਵਾਦ ਸੁਭਾਵਿਕ ਤੌਰ ’ਤੇ ਰੁਚੀ ਨੂੰ ਆਕਰਸ਼ਿਤ ਕਰਦੇ ਹਨ। ਸਾਡੇ ਭਵਿੱਖ ਬਾਰੇ ਗੰਭੀਰ ਸਵਾਲਾਂ ’ਤੇ ਨਜ਼ਰੀਆ ਵੀ ਪ੍ਰਗਟ ਕਰਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਆਜ਼ਾਦੀ ਲਈ ਲੜਨ ਵਾਲੇ ਸਾਡੇ ਵੱਕਾਰੀ ਮਰਦਾਂ ਅਤੇ ਔਰਤਾਂ ਨੇ ਕੰਮ ਕੀਤਾ ਹੈ। ਸਾਡੀ ਆਜ਼ਾਦੀ ਲਈ ਅਤੇ ਸਾਡੇ ਰਾਸ਼ਟਰ ਨੂੰ ਆਦਰ ਦੇਣ ਲਈ ਸਾਰੇ ਭਾਰਤੀਆਂ ਨੇ ਇਕੱਠੇ ਕੰਮ ਕੀਤਾ ਹੈ। ਵਾਦ-ਵਿਵਾਦ ’ਤੇ ਇਕ ਨਜ਼ਰ ਮਾਰਨ ਨਾਲ ਪਤਾ ਲੱਗਦਾ ਹੈ ਕਿ ਡਾ. ਅੰਬੇਡਕਰ ਇਕ ਸੱਚੇ ਲੋਕਤੰਤਰਵਾਦੀ ਸਨ। ਉਨ੍ਹਾਂ ਆਪਣੇ ਵਿਚਾਰਾਂ ’ਤੇ ਚਰਚਾ ਕੀਤੀ ਅਤੇ ਕਦੀ-ਕਦੀ ਅਸਹਿਮਤੀ ਵੀ ਪ੍ਰਗਟਾਈ ਅਤੇ ਆਪਣੇ ਸਿਧਾਂਤਾਂ ਦਾ ਵੀ ਬਚਾਅ ਕੀਤਾ। ਜ਼ਰੂਰਤ ਪੈਣ ’ਤੇ ਉਨ੍ਹਾਂ ਆਪਣਾ ਵਿਚਾਰ ਬਦਲ ਦਿੱਤਾ। ਆਪਣੇ ਆਖਰੀ ਭਾਸ਼ਣ ’ਚ ਉਨ੍ਹਾਂ ਵਿਸ਼ੇਸ਼ ਤੌਰ ’ਤੇ ਆਪਣੇ ਵਿਚਾਰਕ ਵਿਰੋਧੀਆਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕਮੇਟੀ ਦੇ ਹੋਰ ਮੈਂਬਰਾਂ, ਆਪਣੀ ਟੀਮ ਅਤੇ ਕਾਂਗਰਸ ਪਾਰਟੀ ਬਾਰੇ ਕਿਹਾ ਕਿ ਇਸ ਸੁਚਾਰੂ ਸੰਚਾਲਨ ਲਈ ਸਾਰੇ ਧੰਨਵਾਦ ਦੇ ਹੱਕਦਾਰ ਹਨ। ਅੱਜ ਅਸੀਂ ਸਾਰੇ ਬਚਾਅ ਲਈ ਲੜ ਰਹੇ ਹਾਂ। ਬਾਬਾ ਸਾਹਿਬ ਦੇ ਸੰਵਿਧਾਨ ਦੇ ਬਾਵਜੂਦ ਮਕਸਦਾਂ ਦੀ ਏਕਤਾ ਦੀ ਇਸ ਭਾਵਨਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਚਾਰਾਂ ’ਚ ਮਤਭੇਦ ਹੋ ਸਕਦੇ ਹਨ।
ਦੂਜਾ ਸਬਕ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਜੋ ਰਾਸ਼ਟਰ ਦਾ ਨੀਂਹ ਪੱਥਰ ਹੈ। ਬਾਬਾ ਸਾਹਿਬ ਭਾਰਤੀਆਂ ਦੇ ਭਾਈਚਾਰੇ ਦੇ ਪੋਸ਼ਣ ਦੇ ਮਹੱਤਵ ’ਚ ਡੂੰਘਾਈ ਨਾਲ ਯਕੀਨ ਕਰਦੇ ਸਨ। ਭਾਈਚਾਰੇ ਤੋਂ ਬਿਨਾਂ ਸਮਾਨਤਾ ਅਤੇ ਆਜ਼ਾਦੀ ਦੀ ਕੋਈ ਡੂੰਘਾਈ ਨਹੀਂ ਹੈ। ਆਪਣੇ ਆਖਰੀ ਭਾਸ਼ਣ ’ਚ ਉਨ੍ਹਾਂ ਚਰਚਾ ਕੀਤੀ ਕਿ ਕਿਵੇਂ ਜਾਤੀ ਵਿਵਸਥਾ ਸਮਾਜ ’ਤੇ ਹਮਲਾ ਕਰਦੀ ਹੈ। ਉਨ੍ਹਾਂ ਇਸ ਨੂੰ ਰਾਸ਼ਟਰ ਵਿਰੋਧੀ ਕਿਹਾ ਹੈ। ਇਸ ਵਾਕ ਦੀ ਦੁਰਵਰਤੋਂ ਉਨ੍ਹਾਂ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜੋ ਅੱਜ ਸੱਤਾ ’ਚ ਹਨ ਪਰ ਡਾ. ਅੰਬੇਡਕਰ ਨੇ ਜਾਤੀ ਵਿਵਸਥਾ ਦੇ ਸਹੀ ਅਰਥ ਨੂੰ ਸਮਝਾਇਆ। ਜਾਤੀਵਾਦ ਰਾਸ਼ਟਰ ਵਿਰੋਧੀ ਹੈ ਕਿਉਂਕਿ ਇਹ ਵੱਖਵਾਦ, ਈਰਖਾ ਅਤੇ ਗੁੱਸੇ ਨੂੰ ਪੈਦਾ ਕਰਦਾ ਹੈ। ਇਹ ਭਾਰਤੀ ਨੂੰ ਇਕ-ਦੂਜੇ ਖਿਲਾਫ ਵੰਡਦਾ ਹੈ। ਅੱਜ ਸੱਚੇ ਦੇਸ਼ ਵਿਦ੍ਰੋਹੀ ਉਹ ਹਨ ਜੋ ਵੰਡਣ ਲਈ ਆਪਣੀ ਤਾਕਤ ਦੀ ਗਲਤ ਵਰਤੋਂ ਕਰ ਰਹੇ ਹਨ। ਧਰਮ, ਭਾਸ਼ਾ, ਜਾਤੀ ਅਤੇ ਲਿੰਗ ਦੇ ਆਧਾਰ ’ਤੇ ਅੱਜ ਭਾਰਤੀ ਇਕ-ਦੂਜੇ ਖਿਲਾਫ ਖੜ੍ਹੇ ਹਨ। ਸ਼ਾਸਨ ਦੇ ਯਤਨਾਂ ਦੇ ਬਾਵਜੂਦ ਸ਼ੁਕਰ ਹੈ ਕਿ ਭਾਰਤੀਆਂ ’ਚ ਭਾਈਚਾਰੇ ਦੀ ਭਾਵਨਾ ਡੂੰਘੀ ਹੈ। ਜੀਵਨ ਦੇ ਸਾਰੇ ਖੇਤਰਾਂ ਤੋਂ ਕਰੋੜਾਂ ਭਾਰਤੀਆਂ ਨੇ ਰਾਸ਼ਟਰ ਵਿਰੋਧੀ ਤਾਕਤਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਧਾਰਮਿਕ ਬਟਵਾਰਾ, ਕਿਸਾਨਾਂ ਦੀ ਰੋਜ਼ੀ-ਰੋਟੀ ਲਈ ਆਵਾਜ਼ ਉਠਾਈ ਅਤੇ ਉਨ੍ਹਾਂ ਦੀ ਮਦਦ ਕੀਤੀ। ਡਾ. ਅੰਬੇਡਕਰ ਦੀ ਤੀਜੀ ਸਿੱਖਿਆ ਹੈ ਕਿ ਹਮੇਸ਼ਾ ਸਮਾਜਿਕ ਤੇ ਆਰਥਿਕ ਨਿਆਂ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅਕਸਰ ਇਕ ਦਲਿਤ ਨੇਤਾ ਦੇ ਰੂਪ ’ਚ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਸਾਰੇ ਵਿਅਕਤੀਆਂ ਅਤੇ ਭਾਈਚਾਰਿਆਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ ਜੋ ਹਾਸ਼ੀਏ ’ਤੇ ਸਨ। ਪੱਛੜੇ ਵਰਗਾਂ ਅਤੇ ਘੱਟਗਿਣਤੀਆਂ ਲਈ ਸੰਵਿਧਾਨ ਲਚਕੀਲਾ ਅਤੇ ਵਿਸ਼ਾਲ ਹੈ। ਆਪਣੇ ਜੀਵਨ ’ਚ ਡਾ. ਅੰਬੇਡਕਰ ਸਮਾਜਿਕ ਅਤੇ ਆਰਥਿਕ ਨਿਆਂ ਦੇ ਪ੍ਰਚਾਰਕ ਸਨ। ਅੱਜ ਸਮਾਜਿਕ ਨਿਆਂ ਯਕੀਨੀ ਬਣਾਉਣ ਲਈ ਚੁਣੌਤੀਆਂ ਨੇ ਨਵਾਂ ਰੂਪ ਲੈ ਲਿਆ ਹੈ। 1991 ’ਚ ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ ਸੁਧਾਰਾਂ ਨਾਲ ਖੁਸ਼ਹਾਲੀ ਵਧੀ ਹੈ ਪਰ ਹੁਣ ਅਸੀਂ ਵਧਦੀ ਆਰਥਿਕ ਨਾਬਰਾਬਰੀ ਦੇਖਾਂਗੇ। ਜਨਤਕ ਖੇਤਰਾਂ ਦੀਆਂ ਇਕਾਈਆਂ ਦਾ ਅੰਨ੍ਹੇਵਾਹ ਨਿੱਜੀਕਰਨ ਕੀਤਾ ਜਾ ਰਿਹਾ ਹੈ। ਰਾਖਵੇਂਕਰਨ ਦੀ ਵਿਵਸਥਾ ਵੀ ਸੁੰਗੜਣ ਦੇ ਕੰਢੇ ’ਤੇ ਹੈ।
ਸੋਨੀਆ ਗਾਂਧੀ
(ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ)
ਭਗਵੰਤ ਮਾਨ ਸਰਕਾਰ ਹੋਰ ਸੂਬਾ ਸਰਕਾਰਾਂ ਲਈ ਬਣੀ ਇਕ ਮਿਸਾਲ
NEXT STORY