ਵਿਦੇਸ਼ਾਂ ’ਚ ਦੂਤਘਰ ਦੂਜੇ ਦੇਸ਼ਾਂ ਨਾਲ ਆਪਣੇ ਕੂਟਨੀਤਿਕ, ਸਿਆਸੀ, ਆਰਥਿਕ ਸਬੰਧਾਂ ਨੂੰ ਵਧੀਆ ਬਣਾਉਣ ਲਈ ਬਣਾਇਆ ਜਾਂਦਾ ਹੈ, ਇਸ ਤੋਂ ਇਲਾਵਾ ਵੀ ਦੂਤਘਰ ਦਾ ਕੰਮ ਸੰਦੇਸ਼ਵਾਹਕ ਤੋਂ ਬੜਾ ਵੱਧ ਹੁੰਦਾ ਹੈ। ਖਾਸ ਕਰਕੇ ਸਿੱਖਿਆ, ਵਿਗਿਆਨ, ਖੇਤੀ, ਮਨੁੱਖੀ ਭਲਾਈ, ਤਕਨੀਕੀ ਵਿਕਾਸ ਵਰਗੇ ਖੇਤਰਾਂ ’ਚ ਦੂਤਘਰ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਕੁਝ ਦੇਸ਼ ਆਪਣੇ ਦੂਤਘਰ ਦੀ ਆੜ ’ਚ ਵਿਦੇਸ਼ਾਂ ’ਚ ਰਹਿਣ ਵਾਲੇ ਆਪਣੇ ਨਾਗਰਿਕਾਂ ’ਤੇ ਸ਼ਿਕੰਜਾ ਕੱਸਣ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਦੇ ਦੂਤਘਰ ਅੰਡਰਗ੍ਰਾਊਂਡ ਢੰਗ ਨਾਲ ਵੀ ਬਹੁਤ ਸਾਰੇ ਕੰਮ ਕਰਦੇ ਹਨ। ਇਸ ਦੀ ਭਿਣਕ ਵਿਦੇਸ਼ਾਂ ’ਚ ਲੱਗਦੇ ਹੀ ਦੋਵਾਂ ਦੇਸ਼ਾਂ ਦੇ ਸੰਬੰਧਾਂ ’ਤੇ ਭੈੜਾ ਅਸਰ ਪੈਂਦਾ ਹੈ ਅਤੇ ਦੂਤਘਰ ’ਤੇ ਨੱਥ ਕੱਸਣੀ ਵੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਜੁੜਿਆ ਤਾਜ਼ਾ ਮਾਮਲਾ ਹੈ ਬ੍ਰਿਟੇਨ ਦਾ ਜਿਥੇ ਚੀਨ ਆਪਣਾ ਸਭ ਤੋਂ ਵੱਡਾ ਦੂਤਘਰ ਬਣਾਉਣ ਜਾ ਰਿਹਾ ਹੈ, ਉਹ ਵੀ ਵੈਸਟਮਿੰਸਟਰ ਤੋਂ ਸਿਰਫ 3 ਮੀਲ ਦੀ ਦੂਰੀ ’ਤੇ। ਚੀਨ ਨੇ ਸਾਲ 2018 ’ਚ 255 ਮਿਲੀਅਨ ਪੌਂਡ ਦੇ ਕੇ 7 ਲੱਖ ਵਰਗ ਫੁੱਟ ਦੀ ਥਾਂ ਖਰੀਦੀ। ਇਹ ਥਾਂ ਥੇਮਸ ਨਦੀ ਦੇ ਨੇੜੇ ਹੈ। ਚੀਨ ਇਥੇ ਪੂਰੇ ਯੂਰਪ ’ਚ ਆਪਣਾ ਸਭ ਤੋਂ ਵੱਡਾ ਦੂਤਘਰ ਬਣਾਉਣ ਜਾ ਰਿਹਾ ਸੀ। ਮੇਰੀਲੇਬੋਨ ਇਲਾਕੇ ’ਚ ਚੀਨ ਦੇ ਪੁਰਾਣੇ ਦੂਤਘਰ ਦੀ ਤੁਲਨਾ ’ਚ ਨਵੇਂ ਦੂਤਘਰ ਦਾ ਆਕਾਰ ਦਸ ਗੁਣਾ ਵੱਧ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਚੀਨ ’ਚ ਚੱਲ ਰਹੇ ਲੋਕਾਂ ਦੇ ਲੋਕਤੰਤਰ ਸਮਰਥਕ ਅੰਦੋਲਨ ਦੇ ਪਿਛੋਕੜ ’ਚ ਇਹ ਐਲਾਨ ਕਰ ਦਿੱਤਾ ਕਿ ਚੀਨ ਦੇ ਨਾਲ ਜੋ ਬ੍ਰਿਟੇਨ ਦਾ ਸੁਨਹਿਰੀ ਸਮਾਂ ਚੱਲ ਰਿਹਾ ਸੀ, ਉਹ ਹੁਣ ਖਤਮ ਹੋ ਚੁੱਕਾ ਹੈ। ਚੀਨ ਦਾ ਮਨੁੱਖੀ ਅਧਿਕਾਰਾਂ ਦਾ ਰਿਕਾਰਡ ਬੜਾ ਖਰਾਬ ਰਿਹਾ ਹੈ, ਭਾਵੇਂ ਤਿੱਬਤ ਦੀ ਗੱਲ ਕਰੀਏ ਜਾਂ ਸ਼ਿਨਜਿਆਂਗ ਵੇਵੂਰ ਖੁਦਮੁਖਤਾਰ ਸੂਬੇ ਦੀ, ਇਨਰ ਮੰਗੋਲੀਆ ਦੀ ਗੱਲ ਕਰੀਏ ਜਾਂ ਹਾਂਗਕਾਂਗ ਦੀ, ਹਰ ਥਾਂ ਚੀਨ ਨੇ ਆਪਣੇ ਲੋਕਾਂ ਨਾਲ ਇਕੋ ਜਿਹਾ ਸਲੂਕ ਕੀਤਾ ਹੈ। ਹਾਲ ਹੀ ’ਚ ਵੈਸਟਮਿੰਸਟਰ ’ਚ ਚੀਨੀ ਵਣਜ ਦੂਤਘਰ ਦੇ ਬਾਹਰ ਹਾਂਗਕਾਂਗ ਸਮਰਥਿਤ ਲੋਕਤੰਤਰਿਕ ਰੋਸ ਵਿਖਾਵਾ ਕਰ ਰਹੇ ਲੋਕਾਂ ’ਤੇ ਚੀਨੀ ਸਟਾਫ ਨੇ ਜਿਸ ਤਰ੍ਹਾਂ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਹ ਬ੍ਰਿਟੇਨ ਨੂੰ ਚੰਗਾ ਨਹੀਂ ਲੱਗਾ। ਇਸ ਘਟਨਾ ਦੇ ਬਾਅਦ ਬ੍ਰਿਟੇਨ ਦੇ ਲੋਕਾਂ ਨੇ ਚਿੰਤਾ ਪ੍ਰਗਟਾਈ ਕਿ ਚੀਨ ਉਨ੍ਹਾਂ ਦੇ ਦੇਸ਼ ’ਚ ਜੋ ਸੁਪਰ ਅੰਬੈਸੀ ਬਣਾ ਰਿਹਾ ਹੈ ਉਸਦੀ ਵਰਤੋਂ ਉਥੇ ਰਹਿਣ ਵਾਲੇ ਚੀਨੀਅਾਂ ’ਤੇ ਖੁਫੀਆ ਪੁਲਸ ਦੇ ਜ਼ਰੀਏ ਦਬਾਅ ਬਣਾਉਣ ਲਈ ਵੀ ਕਰ ਸਕਦਾ ਹੈ ਅਤੇ ਚੀਨ ’ਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੰਗ-ਪ੍ਰੇਸ਼ਾਨ ਵੀ ਕਰ ਸਕਦਾ ਹੈ। ਬ੍ਰਿਟੇਨ ’ਚ ਲੋਕ ਚਿੰਤਾ ਪ੍ਰਗਟਾ ਰਹੇ ਹਨ ਕਿ ਇਸ ਸੁਪਰ ਅੰਬੈਸੀ ’ਚ ਚੀਨ ਆਪਣੀ ਖੁਫੀਆ ਪੁਲਸ ਨੂੰ ਵੀ ਰੱਖ ਸਕਦਾ ਹੈ, ਜੋ ਗੱਲ ਬ੍ਰਿਟੇਨ ਨੂੰ ਰਾਸ ਨਹੀਂ ਆ ਰਹੀ ਹੈ।
ਕੰਜ਼ਰਵੇਟਿਵ ਪਾਰਟੀ ਦੇ ਕੌਂਸਲਰ ਪੀਟਰ ਗੋਲਡਸ ਨੇ ਆਪਣਾ ਇਤਰਾਜ਼ ਦਰਜ ਕਰਵਾਉਂਦੇ ਹੋਏ ਕਿਹਾ ਕਿ ਇਹ ਉਹ ਥਾਂ ਹੈ ਜਿਥੇ ਲੰਡਨ ਟਾਵਰ ਬ੍ਰਿਜ ਹੈ ਜਿਸ ਨੂੰ ਰੋਜ਼ਾਨਾ ਸੈਂਕੜੇ ਸੈਲਾਨੀ ਦੇਖਣ ਆਉਂਦੇ ਹਨ ਅਤੇ ਇਥੇ ਇਕ ਇਮਾਰਤ ਬਣ ਰਹੀ ਹੈ ਜੋ ਚੀਨ ਦਾ ਦੂਤਘਰ ਹੈ। ਜਿਸ ਆਕਾਰ ਅਤੇ ਜਿੰਨੀ ਵੱਡੀ ਇਹ ਇਮਾਰਤ ਬਣਨ ਜਾ ਰਹੀ ਹੈ, ਉਸ ਨਾਲ ਲੋਕਾਂ ਨੂੰ ਬ੍ਰਿਟੇਨ ਦੀ ਇਤਿਹਾਸਕ ਵਿਰਾਸਤ ਦੇਖਣ ’ਚ ਪ੍ਰੇਸ਼ਾਨੀ ਪੈਦਾ ਹੋਵੇਗੀ, ਲੋਕ ਇਥੇ ਆ ਕੇ ਲੰਡਨ ਦੀਅਾਂ ਇਤਿਹਾਸਕ ਇਮਾਰਤਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ। ਅਜਿਹੇ ’ਚ ਇਸ ਇਮਾਰਤ ’ਤੇ ਲੱਗਿਆ ਲਾਲ ਝੰਡਾ ਲੋਕ ਨਹੀਂ ਦੇਖਣਾ ਚਾਹੁੰਦੇ। ਲੰਡਨ ’ਚ ਬਾਕੀ ਦੇਸ਼ਾਂ ਦੇ ਵੀ ਦੂਤਘਰ ਹਨ ਜੋ ਇਸ ਮੁੱਖ ਇਲਾਕੇ ਤੋਂ ਬਾਹਰ ਬਣੇ ਹੋਏ ਹਨ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਂਦੀ ਹੈ ਪਰ ਚੀਨ ਦੀ ਸੁਪਰ ਅੰਬੈਸੀ ਬਾਕੀ ਦੂਤਘਰਾਂ ਵਾਂਗ ਨਹੀਂ ਹੈ। ਇਸ ਦੇ ਇਲਾਵਾ ਵੀ ਚੀਨ ’ਚ ਜੋ ਕੁਝ ਹੋਇਆ ਉਸ ਤੋਂ ਬ੍ਰਿਟੇਨ ਬੜਾ ਨਾਰਾਜ਼ ਹੈ, ਚੀਨ ’ਚ ਲੋਕਾਂ ਨੂੰ ਆਪਣੇ ਸ਼ਾਸਨ ਵਿਰੁੱਧ ਅੰਦੋਲਨ ਅਤੇ ਉਸ ਦੌਰਾਨ ਬੀ. ਬੀ. ਸੀ. ਦੇ ਇਕ ਰਿਪੋਰਟਰ ਨੂੰ ਚੀਨੀ ਪੁਲਸ ਵਲੋਂ ਕੁੱਟਣ ਦੀ ਘਟਨਾ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਲੋਂ ਸਖਤ ਸ਼ਬਦਾਂ ’ਚ ਨਿੰਦਾ ਕਰਨਾ ਅਤੇ ਹਾਲ ਹੀ ਦੀਅਾਂ ਘਟਨਾਵਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸੰੰਬੰਧਾਂ ’ਚ ਕੁੜੱਤਣ ਪੈਦਾ ਹੋਣ ਕਾਰਨ ਹੁਣ ਲੰਡਨ ’ਚ ਚੀਨ ਦੀ ਸੁਪਰ ਅੰਬੈਸੀ ਦੇ ਕੰਮ ’ਚ ਰੁਕਾਵਟ ਜ਼ਰੂਰ ਆਵੇਗੀ। ਪਰ ਹਾਲ ਹੀ ਦੇ ਦਿਨਾਂ ’ਚ ਯੂਰਪ ਅਤੇ ਪੱਛਮੀ ਸ਼ਕਤੀਅਾਂ ਚੀਨ ਦੀਅਾਂ ਚਾਲਬਾਜ਼ੀਅਾਂ ਤੋਂ ਚੌਕਸ ਹੋ ਗਈਆਂ ਹਨ ਅਤੇ ਯਕੀਨਨ ਹੀ ਕੋਈ ਪਲਾਨ ਆਫ ਐਕਸ਼ਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਚੀਨ ਦੀ ਚਾਲ ’ਤੇ ਨੱਥ ਕੱਸੀ ਜਾਵੇ।
ਰਾਜਨੀਤੀ ਦੇ 'ਫੀਫਾ' ਦਾ ਫਾਈਨਲ ਹੁਣ 2024 'ਚ ਖੇਡਿਆ ਜਾਵੇਗਾ
NEXT STORY