Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 02, 2026

    9:14:29 AM

  • hezbollah s entry into us iran war

    US-Iran ਜੰਗ 'ਚ ਹਿਜ਼ਬੁੱਲਾ ਦੀ ਐਂਟਰੀ: ਇਜ਼ਰਾਈਲ...

  • uae government big announcement for stranded passengers

    UAE 'ਚ ਫਸੇ ਮੁਸਾਫਿਰਾਂ ਲਈ ਸਰਕਾਰ ਦਾ ਵੱਡਾ ਐਲਾਨ,...

  • 165 ballistic missiles and 541 drones uae iran

    ਈਰਾਨ ਨੇ UAE 'ਤੇ ਦਾਗੀਆਂ 165 ਬੈਲਿਸਟਿਕ...

  • komaldeep secures 6th rank from across the country in jrf exam

    ਬੱਕਰੀਆਂ ਚਾਰਨ ਵਾਲੇ ਨੇ ਮੁੜ ਰਚਿਆ ਇਤਿਹਾਸ, JRF...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਸ਼ਹੀਦ ਜਵਾਨਾਂ ਦਾ ਸਨਮਾਨ ਕਰਨਾ ਸਿੱਖੋ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਸ਼ਹੀਦ ਜਵਾਨਾਂ ਦਾ ਸਨਮਾਨ ਕਰਨਾ ਸਿੱਖੋ

  • Updated: 11 Aug, 2018 07:04 AM
Special Story
learn to respect martyr jawans
  • Share
    • Facebook
    • Tumblr
    • Linkedin
    • Twitter
  • Comment

ਬੀਤੀ 7 ਅਗਸਤ ਨੂੰ ਅਖ਼ਬਾਰਾਂ 'ਚ ਖ਼ਬਰ ਆਈ ਕਿ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿਚ ਇਕ ਭਾਰਤੀ ਫੌਜ ਦਾ ਮੇਜਰ ਤੇ 3 ਜਵਾਨ ਪਾਕਿਸਤਾਨੀ ਘੁਸਪੈਠੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਸ਼ਹੀਦ ਹੋ ਗਏ। ਕੁਝ ਅਖ਼ਬਾਰਾਂ ਵਿਚ ਸ਼ਹੀਦ ਹੋਣ ਵਾਲਿਆਂ ਦੇ ਨਾਂ ਛਾਪੇ ਗਏ—ਮੇਜਰ ਕੌਸਤੁਭ ਰਾਣੇ, ਗੰਨਰ ਵਿਕਰਮਜੀਤ ਸਿੰਘ, ਰਾਈਫਲਮੈਨ ਮਨਦੀਪ ਸਿੰਘ ਅਤੇ ਰਾਈਫਲਮੈਨ ਹਮੀਰ ਸਿੰਘ। 
ਕੁਝ ਅਖ਼ਬਾਰਾਂ ਨੇ ਤਾਂ ਸਿਰਫ ਦੋ-ਤਿੰਨ ਲਾਈਨਾਂ ਵਿਚ ਹੀ ਪੂਰਾ ਵਿਸ਼ਾ ਇੰਝ ਨਿਪਟਾ ਦਿੱਤਾ, ਜਿਵੇਂ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਦੇ ਨਾਂ ਛਾਪਣ ਦੀ ਕੋਈ ਲੋੜ ਹੀ ਨਹੀਂ। ਕੁਝ ਨੇ ਪੂਰੇ ਨਾਂ ਛਾਪਣ ਦੀ ਬਜਾਏ ਅੱਧੇ ਨਾਂ ਹੀ ਛਾਪ ਦਿੱਤੇ ਅਤੇ ਵਿਸ਼ਾ ਕਸ਼ਮੀਰ ਦੇ ਹੋਰਨਾਂ ਮੁੱਦਿਆਂ ਵੱਲ ਲੈ ਗਏ, ਜਿਵੇਂ ਅਮਰਨਾਥ ਯਾਤਰਾ।
ਭਾਰਤ ਦੇ ਚਾਰ ਬੇਟੇ ਆਪਣੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰ ਦਿੰਦੇ ਹਨ ਪਰ ਦੇਸ਼ ਵਿਚ ਇਸ ਨੂੰ ਹੁਣ ਕੋਈ ਅਸਾਧਾਰਨ ਘਟਨਾ ਵਜੋਂ ਨਹੀਂ ਲੈਂਦਾ, ਸਗੋਂ ਸਰਹੱਦ 'ਤੇ ਜਵਾਨਾਂ ਦੀ ਸ਼ਹਾਦਤ ਦੀਆਂ ਖ਼ਬਰਾਂ ਨਿੱਤ ਦੀਆਂ ਉਨ੍ਹਾਂ ਆਮ ਖ਼ਬਰਾਂ ਵਿਚ ਸ਼ਾਮਿਲ ਹੋ ਗਈਆਂ ਹਨ, ਜਿਵੇਂ ਸੰਸਦ 'ਚ ਰੌਲਾ-ਰੱਪਾ, ਮਹਿੰਗਾਈ, ਹੜ੍ਹ ਤੇ ਮੌਸਮ ਦੇ ਉਤਰਾਅ-ਚੜ੍ਹਾਅ ਸਬੰਧੀ ਖ਼ਬਰ। 
ਜਦੋਂ ਸ਼ਹੀਦ ਜਵਾਨਾਂ ਦੇ ਮ੍ਰਿਤ ਸਰੀਰ ਉਨ੍ਹਾਂ ਦੇ ਜੱਦੀ ਘਰਾਂ ਵਿਚ ਲਿਜਾਏ ਜਾਂਦੇ ਹਨ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੁੰਦਾ ਹੈ ਤਾਂ ਉਥੇ ਵੀ ਆਮ ਵਿਵਸਥਾ ਵਿਚ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਗੈਰ-ਹਾਜ਼ਰ ਰਹਿੰਦਾ ਹੈ। ਕੋਈ ਸਥਾਨਕ ਆਗੂ, ਜਿਸ ਕੋਲ ਸੰਯੋਗ ਨਾਲ ਫੁਰਸਤ ਹੋਵੇ ਤਾਂ ਉਹ ਉਥੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾਂਜਲੀ ਦੇ ਦਿੰਦਾ ਹੈ, ਨਹੀਂ ਤਾਂ ਆਮ ਤੌਰ 'ਤੇ ਸ਼ਹੀਦ ਦੇ ਪਰਿਵਾਰ ਵਾਲੇ, ਪਿੰਡ ਵਾਲੇ ਤੇ ਦੋਸਤ-ਮਿੱਤਰ ਹੀ ਨਜ਼ਰ ਆਉਂਦੇ ਹਨ। 
ਇਸ ਦੇ ਉਲਟ ਤ੍ਰਾਸਦੀ ਇਹ ਹੈ ਕਿ ਸਿਆਸਤ ਵਿਚ ਸਰਗਰਮ ਛੋਟੇ-ਵੱਡੇ, ਸਹੀ-ਗਲਤ, ਹਰਮਨਪਿਆਰੇ ਜਾਂ ਫਜ਼ੂਲ ਲੋਕ ਸ਼ਾਸਨ-ਪ੍ਰਸ਼ਾਸਨ ਅਤੇ ਮੀਡੀਆ ਵਿਚ ਆਪਣੇ ਸਮਾਜਿਕ ਯੋਗਦਾਨ, ਗੁਣਵੱਤਾ ਨਾਲੋਂ ਕਈ ਗੁਣਾ ਜ਼ਿਆਦਾ ਅਹਿਮੀਅਤ ਹਾਸਿਲ ਕਰ ਲੈਂਦੇ ਹਨ। ਉਨ੍ਹਾਂ ਦੀ ਮੌਤ ਹੋ ਜਾਵੇ ਤਾਂ ਸ਼ਹਿਰ ਦੀ ਸਭ ਤੋਂ ਸ਼ਾਨਦਾਰ ਤੇ ਅਹਿਮ ਜਗ੍ਹਾ ਉਨ੍ਹਾਂ ਦੇ ਅੰਤਿਮ ਸੰਸਕਾਰ/ਸਮਾਧੀ ਲਈ ਮੁਫਤ ਦੇ ਦਿੱਤੀ ਜਾਂਦੀ ਹੈ। 
ਕੌਮੀ ਝੰਡਾ ਵੀ ਉਨ੍ਹਾਂ ਦੇ ਸਨਮਾਨ ਵਿਚ ਝੁਕਾ ਦਿੱਤਾ ਜਾਂਦਾ ਹੈ। ਉਨ੍ਹਾਂ ਬਾਰੇ ਹਰ ਪੱਧਰ ਦੇ ਵਿਅਕਤੀ ਤੇ ਨੇਤਾ ਦਾ ਬਿਆਨ ਆਉਂਦਾ ਹੈ। ਸ਼ਹਿਰ ਵਿਚ ਉਨ੍ਹਾਂ ਸੱਜਣਾਂ ਨੂੰ ਸ਼ਰਧਾਂਜਲੀ ਦੇਣ ਵਜੋਂ ਪੋਸਟਰ, ਬੈਨਰ ਲਾਏ ਜਾਂਦੇ ਹਨ ਅਤੇ ਸ਼ਹਿਰ ਦੇ ਵੱਡੇ ਸਭਾ ਹਾਲ ਵਿਚ ਉਨ੍ਹਾਂ ਲਈ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। 
ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਪਿੰਡ, ਸ਼ਹਿਰ ਜਾਂ ਮਹਾਨਗਰ ਵਿਚ ਉਥੋਂ ਦੇ ਸ਼ਹੀਦ ਜਵਾਨ ਦੀ ਯਾਦ ਵਿਚ ਸਥਾਨਕ ਪਤਵੰਤੇ ਸੱਜਣਾਂ, ਸੀਨੀਅਰ ਅਫਸਰਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਕਦੇ ਸਾਂਝੀ ਸਭਾ ਦਾ ਆਯੋਜਨ ਕੀਤਾ ਗਿਆ ਹੋਵੇ, ਜਿਸ ਵਿਚ ਸਾਰਿਆਂ ਨੇ ਆਪਸੀ ਮੱਤਭੇਦ ਭੁਲਾ ਕੇ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਹੋਵੇ ਅਤੇ ਸ਼ਹੀਦ ਦੇ ਮਾਂ-ਪਿਓ ਜਾਂ ਪਿੱਛੇ ਰਹਿ ਗਏ ਪਰਿਵਾਰ ਵਾਲਿਆਂ ਦਾ ਸਨਮਾਨ ਕੀਤਾ ਹੋਵੇ? 
ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਨਗਰ ਵਿਚ ਪਹੁੰਚਦੀ ਹੈ ਤਾਂ ਕੀ ਸਕੂਲਾਂ ਦੇ ਬੱਚਿਆਂ ਨੂੰ ਸਥਾਨਕ ਸਿੱਖਿਆ ਅਧਿਕਾਰੀ ਵਲੋਂ ਉਸ ਦੀ ਜੀਵਨ ਗਾਥਾ ਬਾਰੇ ਦੱਸਿਆ ਜਾਂਦਾ ਹੈ? ਕੀ ਇਹ ਕਿਹਾ ਜਾਂਦਾ ਹੈ ਕਿ ਉਸ ਜਵਾਨ ਦੀ ਸ਼ਹਾਦਤ ਨਾਲ ਉਸ ਨਗਰ ਅਤੇ ਸੂਬੇ ਦਾ ਮਾਣ ਵਧਿਆ ਹੈ?
ਕੀ ਉਹ ਵਿਦਿਆਰਥੀ ਅਤੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਆਗੂ, ਜੋ ਕੰਟੀਨ ਦੀ ਵਿਵਸਥਾ ਜਾਂ ਕੌਮੀ ਸਿਆਸਤ ਦੇ ਕਿਸੇ ਮੁੱਦੇ 'ਤੇ ਆਏ ਦਿਨ ਹੰਗਾਮਾ, ਹੜਤਾਲਾਂ ਕਰਦੇ ਹਨ, 'ਚੋਂ ਕਦੇ ਕਿਸੇ ਨੇ ਸਥਾਨਕ ਸ਼ਹੀਦ ਜਵਾਨ ਦੇ ਪਿੰਡ/ਨਗਰ ਵਿਚ ਕੋਈ ਸਨਮਾਨ ਸਮਾਗਮ ਆਯੋਜਿਤ ਕੀਤਾ ਹੈ ਅਤੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੱਤੀ ਹੈ? 
ਅਸੀਂ ਸਭ ਗੱਲਾਂ ਕਰਨ ਵਾਲੇ ਹਾਂ। ਕਦੇ 50-100 ਸਾਲਾਂ ਬਾਅਦ ਕਿਸੇ ਰਾਜਨੇਤਾ ਦੀ ਕੋਈ ਔਲਾਦ ਫੌਜ ਵਿਚ ਭਰਤੀ ਹੋਵੇ, ਤਾਂ ਉਹ ਇੰਨੀ ਦੁਰਲੱਭ ਅਤੇ ਅਸਾਧਾਰਨ ਗੱਲ ਮੰਨੀ ਜਾਂਦੀ ਹੈ ਕਿ ਉਸ ਨੂੰ ਕੌਮੀ ਖ਼ਬਰ ਦਾ ਰੂਪ ਦੇ ਦਿੱਤਾ ਜਾਂਦਾ ਹੈ। 
ਕੌਸਤੁਭ ਰਾਣੇ ਜਾਂ ਵਿਕਰਮਜੀਤ ਸਿੰਘ, ਮਨਦੀਪ ਸਿੰਘ ਅਤੇ ਹਮੀਰ ਸਿੰਘ ਦੇ ਮਾਂ-ਪਿਓ, ਭੈਣ-ਭਰਾ, ਧੀ-ਪੁੱਤ, ਪਤਨੀ—ਕੋਈ ਤਾਂ ਹੋਣਗੇ, ਜਿਨ੍ਹਾਂ ਦੀਆਂ ਕੋਈ ਭਾਵਨਾਵਾਂ ਹੋਣਗੀਆਂ, ਸੁਪਨੇ ਹੋਣਗੇ ਅਤੇ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਸੁਪਨਿਆਂ ਦਾ ਖਿੰਡਰਨਾ....। ਕੀ ਇਸ ਦੇਸ਼ ਵਿਚ ਭਾਵਨਾਵਾਂ ਅਤੇ ਸੁਪਨੇ, ਵੇਦਨਾ ਅਤੇ ਵਿਰਲਾਪ ਸਿਰਫ ਰਾਜਨੇਤਾ ਤੇ ਪੈਸੇ ਵਾਲਿਆਂ ਤਕ ਹੀ ਸੀਮਤ ਹਨ? 
ਦੇਹਰਾਦੂਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਸ ਤੋਂ ਪਤਾ ਲੱਗਾ ਕਿ ਸਾਡੀ ਦੇਸ਼ਭਗਤੀ ਦਾ ਜਜ਼ਬਾ ਸਿਰਫ ਦਿਖਾਵਾ ਹੈ ਅਤੇ ਰਾਜਨੇਤਾ ਚਾਹੇ ਕਿਹੋ ਜਿਹਾ ਵੀ ਹੋਵੇ, ਉਹ ਇਕ ਫੌਜੀ ਜਵਾਨ ਨਾਲੋਂ ਭਾਰੀ ਮੰਨਿਆ ਜਾਂਦਾ ਹੈ। 
ਉਥੋਂ ਦੇ ਪ੍ਰੇਮਨਗਰ ਦੇ ਇਕ ਲੈਫਟੀਨੈਂਟ ਕਰਨਲ ਰਾਜੇਸ਼ ਗੁਲਾਟੀ ਦੁਸ਼ਮਣ ਦਾ ਸਾਹਮਣਾ ਕਰਦਿਆਂ ਗੋਲੀਬਾਰੀ ਵਿਚ ਸ਼ਹੀਦ ਹੋ ਗਏ। ਉਨ੍ਹਾਂ ਦੀ ਪਤਨੀ ਤੇ ਇਲਾਕੇ ਦੇ ਲੋਕ ਬਹੁਤ ਸਮੇਂ ਤਕ ਕੋਸ਼ਿਸ਼ ਕਰਦੇ ਰਹੇ ਕਿ ਲੈਫ. ਕਰਨਲ ਗੁਲਾਟੀ ਦੀ ਯਾਦ ਵਿਚ ਪ੍ਰੇਮਨਗਰ ਵਿਚ ਇਕ ਗੇਟ ਬਣਾਇਆ ਜਾਵੇ ਪਰ ਸਥਾਨਕ ਰਾਜਨੇਤਾਵਾਂ ਨੇ ਕਈ ਲੱਖ ਰੁਪਏ ਖਰਚ ਕਰ ਕੇ ਇਕ ਨਗਰ ਪਾਲਿਕਾ ਪੱਧਰ ਦੇ ਵਿਅਕਤੀ ਦੀ ਯਾਦ ਵਿਚ ਵੱਡਾ ਸਾਰਾ ਗੇਟ ਬਣਵਾ ਦਿੱਤਾ, ਜਿਸ ਦਾ ਉਦਘਾਟਨ ਵੀ ਕੁਝ ਸਮਾਂ ਪਹਿਲਾਂ ਹੋਇਆ। ਹੋਰ ਤਾਂ ਹੋਰ ਕਰਨਲ ਗੁਲਾਟੀ ਦੇ ਅੰਤਿਮ ਸੰਸਕਾਰ ਵਿਚ ਸੱਤਾ ਪੱਖ, ਵਿਰੋਧੀ ਧਿਰ ਅਤੇ ਪ੍ਰਸ਼ਾਸਨ ਵਲੋਂ ਕੋਈ ਨਹੀਂ ਗਿਆ ਸੀ। 
ਸਰਕਾਰ ਕਿਸੇ ਵੀ ਰੰਗ ਦੀ ਹੋਵੇ, ਸ਼ਹੀਦਾਂ ਦਾ ਦੁੱਖ ਸਮਝਣ ਵਾਲੇ ਘੱਟ ਹੀ ਮਿਲਦੇ ਹਨ। ਮੈਂ ਜਦੋਂ ਦੇਹਰਾਦੂਨ ਵਿਚ 2.38 ਕਰੋੜ ਰੁਪਏ ਦੀ ਲਾਗਤ ਨਾਲ 'ਸ਼ੌਰਿਆ ਸਥਲ' ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਤਾਂ ਉਸ ਵਿਚ ਸਹਿਯੋਗ ਦੀ ਬਜਾਏ ਅੜਿੱਕਾ ਡਾਹੁਣ ਵਾਲੇ 'ਦੇਸ਼ਭਗਤ' ਰਾਜਨੇਤਾ ਹੀ ਸਨ। 
ਕਈ ਸੰਸਦ ਮੈਂਬਰ ਪੂਰੀ ਤਾਕਤ ਅਤੇ ਜੀਅ-ਜਾਨ ਨਾਲ 'ਇਕ ਵੱਡੇ ਮਹਾਨ ਉਦੇਸ਼' ਲਈ ਸਰਗਰਮ ਰਹੇ ਕਿ ਦੇਸ਼ ਦੇ ਛਾਉਣੀ ਖੇਤਰਾਂ 'ਚੋਂ ਫੌਜ ਦਾ ਵਿਸ਼ੇਸ਼ ਅਧਿਕਾਰ ਖਤਮ ਕਰ ਕੇ ਉਥੇ ਆਮ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਜਾਵੇ ਪਰ ਜਵਾਨਾਂ ਦੇ ਸਨਮਾਨ ਲਈ, ਉਨ੍ਹਾਂ ਦੇ ਮਾਂ-ਪਿਓ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਦੇ ਕੋਈ ਕੋਸ਼ਿਸ਼ ਹੁੰਦੀ ਨਜ਼ਰ ਨਹੀਂ ਆਈ।
ਸੰਸਦ ਅਤੇ ਵਿਧਾਨ ਸਭਾਵਾਂ ਦੇ ਸੈਸ਼ਨ ਸ਼ੁਰੂ ਹੁੰਦੇ ਸਮੇਂ ਪਿਛਲੇ ਸੈਸ਼ਨ ਤੋਂ ਉਦੋਂ ਤਕ ਦੀ ਮਿਆਦ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਰਵਾਇਤ ਸ਼ੁਰੂ ਕਰਨ ਲਈ ਸੰਸਦ ਜਾਂ ਵਿਧਾਨ ਸਭਾਵਾਂ ਵਿਚ ਕਦੇ ਕੋਈ ਸਰਗਰਮੀ ਦੇਖਣ ਨੂੰ ਨਹੀਂ ਮਿਲੀ। 
ਜਵਾਨਾਂ ਪ੍ਰਤੀ ਸਨਮਾਨ 'ਚ ਬਨਾਉਟੀਪਣ ਨਹੀਂ ਹੋਣਾ ਚਾਹੀਦਾ। ਇਹ ਤਾਂ ਦਿਲ ਦੀ ਪੀੜ 'ਚੋਂ ਉਪਜਿਆ ਕੰਮ ਹੀ ਹੋ ਸਕਦਾ ਹੈ। ਇਸ ਮਾਮਲੇ ਵਿਚ ਭਾਰਤ ਨੇ ਅਜੇ ਬਹੁਤ ਕੁਝ ਸਿੱਖਣਾ ਹੈ।     

  • ਸ਼ਹੀਦ ਜਵਾਨਾਂ
  • ਸਨਮਾਨ
  • jawans

ਨਿਤੀਸ਼ ਕੁਮਾਰ ਦੀਆਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦਾ ਕੀ ਹੋਇਆ

NEXT STORY

Stories You May Like

  • many new jobs will be created  stay calm  learn new skills  tech expert
    ਕਈ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ; ਸ਼ਾਂਤ ਰਹੋ, ਨਵੀਂ ਸਕਿੱਲ ਸਿੱਖੋ : ਟੈੱਕ ਮਹਾਰਥੀ
  • pakistan incident
    ਫੌਜੀ ਜਵਾਨਾਂ 'ਤੇ ਅੱਤਵਾਦੀਆਂ ਦਾ ਵੱਡਾ ਹਮਲਾ ! ਮੁਕਾਬਲੇ 'ਚ 2 ਜਵਾਨਾਂ ਤੇ 5 ਅੱਤਵਾਦੀਆਂ ਦੀ ਮੌਤ
  • martyr asi gurnam singh cremated with state honours
    ਸ਼ਹੀਦ ASI ਗੁਰਨਾਮ ਸਿੰਘ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
  • how to make kanji vada
    ਬਾਜ਼ਾਰੂ ਕੋਲਡ ਡਰਿੰਕਸ ਨੂੰ ਮਾਰੋ ਗੋਲੀ! ਸਿੱਖੋ ਘਰ 'ਚ ਚਟਪਟਾ ਤੇ ਸਿਹਤਮੰਦ 'ਕਾਂਜੀ ਵੜਾ' ਬਣਾਉਣ ਦਾ ਸਹੀ ਤਰੀਕਾ
  • home guard jawan ashok kumar cremated with state honours
    ਪੁਲਸ ਚੌਕੀ ‘ਤੇ ਸ਼ਹੀਦ ਹੋਏ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
  • indian army punjab jawan martyred
    ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ; ਦੁਸ਼ਮਣਾਂ ਨੇ ਵਰ੍ਹਾਈਆਂ ਗੋਲ਼ੀਆਂ, ਬਹਾਦਰੀ ਨਾਲ ਲੜਦਿਆਂ ਦਿੱਤੀ ਕੁਰਬਾਨੀ
  • dr  jasdeep singh jassi received  royal honour  in uae
    ਸਿੱਖਸ ਆਫ਼ ਅਮੈਰਿਕਾ ਦੇ ਡਾ. ਜਸਦੀਪ ਸਿੰਘ ਜੱਸੀ ਤੇ ਡਾ. ਸਾਜਿਦ ਤਰਾਰ ਨੂੰ ਯੂ. ਏ. ਈ. ’ਚ ਮਿਲਿਆ ‘ਸ਼ਾਹੀ ਸਨਮਾਨ'
  • pakistani army bla
    ਪਾਕਿਸਤਾਨੀ ਜਵਾਨਾਂ ਨੇ ਕੀਤਾ ਸਰੰਡਰ ! BLA ਨੇ ਗੋਡੇ ਲਵਾ ਬਣਾ ਲਈ ਵੀਡੀਓ, ਦੇ'ਤਾ 7 ਦਿਨਾਂ ਦਾ ਅਲਟੀਮੇਟਮ
  • world famous astrologer scary prediction
    ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ...
  • new in varinder singh ghuman death case
    ਵਰਿੰਦਰ ਘੁੰਮਣ ਦੇ ਮਾਮਲੇ 'ਚ ਨਵੀਂ ਅਪਡੇਟ! ਡਾਕਟਰਾਂ ਦੀ ਰਿਪੋਰਟ 'ਚ ਮੌਤ ਬਾਰੇ...
  • akali dal announces candidate from samrala constituency for assembly elections
    ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
  • acp and sho suspended in the firing incident at vardaan medical centre
    ਜਲੰਧਰ 'ਚ ਵਰਦਾਨ ਮੈਡੀਕਲ ਸੈਂਟਰ 'ਤੇ ਹੋਈ ਫਾਇਰਿੰਗ ਦੀ ਘਟਨਾ 'ਚ ACP ਤੇ SHO...
  • 2 arrested with 30 grams of heroin and cash worth rs 4 30 lakh
    30 ਗ੍ਰਾਮ ਹੈਰੋਇਨ ਤੇ 4.30 ਲੱਖ ਦੀ ਨਗਦੀ ਸਮੇਤ 2 ਨੂੰ ਕੀਤਾ ਕਾਬੂ
  • protest held in jalandhar against attack on iran
    ਈਰਾਨ 'ਤੇ ਹਮਲੇ ਖ਼ਿਲਾਫ਼ ਜਲੰਧਰ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ
  • power outage will continue in these areas of punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ
Trending
Ek Nazar
son shot himself father licensed pistol

ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ...

two free lpg cylinders on festivals

ਹੋਲੀ ਦੀਵਾਲੀ 'ਤੇ ਮੁਫਤ ਮਿਲਣਗੇ 2 Cylinders! ਦਿੱਲੀ ਦੇ ਰਾਸ਼ਨ ਕਾਰਡ ਧਾਰਕਾਂ...

how rich was iran s supreme leader khamenei

ਖਾਮੇਨੇਈ ਅੱਗੇ ਟਰੰਪ ਤੇ ਨੇਤਨਯਾਹੂ ਵੀ ਕੰਗਾਲ! ਮੌਤ ਤੋਂ ਬਾਅਦ ਅਰਬਾਂ ਦੇ ਖਜ਼ਾਨੇ...

two israelis killed in iranian retaliatory strike

ਈਰਾਨ ਦੇ ਜਵਾਬੀ ਹਮਲੇ 'ਚ ਮਾਰੇ ਗਏ ਦੋ ਇਜ਼ਰਾਈਲੀ

social media star payal param warned by nihangs

ਪੰਜਾਬੀ ਮਾਡਲ ਤੇ Influencer ਪਾਇਲ ਨੂੰ ਨਿਹੰਗ ਸਿੰਘਾਂ ਦੀ ਚਿਤਾਵਨੀ!...

iranian missiles ritish military bases in cyprus and bahrain

ਬ੍ਰਿਟੇਨ ਵੱਲੋਂ ਬ੍ਰਿਟਿਸ਼ ਫੌਜੀ ਠਿਕਾਣਿਆਂ 'ਤੇ ਈਰਾਨੀ ਮਿਜ਼ਾਈਲਾਂ ਦਾਗੇ ਜਾਣ ਦੀ...

delhi family  atm puducherry  narendra modi  congress

ਪੁਡੂਚੇਰੀ ਨੂੰ ਦਿੱਲੀ ਦੇ 'ਇਕ ਪਰਿਵਾਰ' ਲਈ ATM ਵਾਂਗ ਵਰਤਿਆ ਗਿਆ: PM ਮੋਦੀ ਦਾ...

protesters set fire to united nations office in pakistan

ਪਾਕਿਸਤਾਨ 'ਚ ਭਾਰੀ ਹਿੰਸਾ: ਪ੍ਰਦਰਸ਼ਨਕਾਰੀਆਂ ਨੇ UN ਦਫਤਰ ਨੂੰ ਲਾਈ ਅੱਗ

pakistan attacks bergamo airbase

ਇਜ਼ਰਾਈਲ ਦੀ ਰਾਹ 'ਤੇ ਪਾਕਿਸਤਾਨ; ਬਰਗਾਮ ਏਅਰਬੇਸ 'ਤੇ ਕਰ 'ਤਾ ਹਮਲਾ

pak cancels nearly 184 international flights after iran attack

ਈਰਾਨ ਹਮਲੇ ਦਾ ਅਸਰ, ਪਾਕਿਸਤਾਨ ਤੋਂ ਲਗਭਗ 184 ਅੰਤਰਰਾਸ਼ਟਰੀ ਉਡਾਣਾਂ ਰੱਦ

a truck full of beer overturned villagers looted it

ਸੜਕ ਵਿਚਾਲੇ ਪਲਟ ਗਿਆ ਬੀਅਰ ਦਾ ਟਰਾਲਾ! ਲੋਕਾਂ ਨੇ ਮਚਾਈ ਲੁੱਟ, ਸੱਦਣੀ ਪੈ ਗਈ ਫੋਰਸ

oil tanker attacked in maritime area near oman

ਓਮਾਨ ਨੇੜੇ ਸਮੁੰਦਰੀ ਖੇਤਰ 'ਚ ਤੇਲ ਟੈਂਕਰ 'ਤੇ ਹਮਲਾ, ਜ਼ਖਮੀਆਂ 'ਚ ਭਾਰਤੀ...

large gathering of iranians at david lam park in vancouver

ਵੈਨਕੂਵਰ ਦੇ ਡੇਵਿਡ ਲੈਮ ਪਾਰਕ 'ਚ ਇਰਾਨੀਆਂ ਦਾ ਵੱਡਾ ਇਕੱਠ

tourists live in miserable conditions  in dubai

ਜੰਗ ਦੌਰਾਨ ਦੁਬਈ 'ਚ ਫਸੇ ਸੈਂਕੜੇ ਸੈਲਾਨੀ ! ਤਰਸਯੋਗ ਹਾਲਾਤ 'ਚ ਰਹਿਣ ਲਈ ਹੋਏ...

iran calls for un security council meeting over us israeli attack

ਈਰਾਨ 'ਤੇ ਅਮਰੀਕੀ-ਇਜ਼ਰਾਇਲੀ ਹਮਲੇ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ...

331 fighters of afghan taliban and allied terror groups killed

ਅਫਗਾਨ ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਮਾਰੇ ਗਏ 331 ਲੜਾਕੇ

yemen  s houthi rebels red sea

ਯਮਨ ਦੇ ਹੂਤੀ ਵਿਦਰੋਹੀਆਂ ਦਾ ਵੱਡਾ ਐਲਾਨ: ਲਾਲ ਸਾਗਰ ਨੂੰ ਜਹਾਜ਼ਾਂ ਲਈ ਪੂਰੀ...

electricity price hike

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ! ਅਪ੍ਰੈਲ ਤੋਂ ਮਹਿੰਗੀ ਹੋਵੇਗੀ ਇਸ ਸੂਬੇ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • pentagon warns of risk of major operation against iran
      ਪੈਂਟਾਗਨ ਨੇ ਈਰਾਨ ਵਿਰੁੱਧ ਵੱਡੇ ਆਪ੍ਰੇਸ਼ਨ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ
    • empower youth make healthy choices and prevent drug abuse
      ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਓ, ਸਿਹਤਮੰਦ ਬਦਲ ਚੁਣੋ, ਨਸ਼ਾਖੋਰੀ ਤੋਂ ਬਚਾਓ
    • how to make india s aviation sector safe
      ਭਾਰਤ ਦੇ ਹਵਾਬਾਜ਼ੀ ਖੇਤਰ ਨੂੰ ਸੁਰੱਖਿਅਤ ਕਿਵੇਂ ਬਣਾਇਆ ਜਾਵੇ?
    • white poison in the name of white revolution
      ਚਿੱਟੀ ਕ੍ਰਾਂਤੀ ਦੇ ਨਾਂ ’ਤੇ ‘ਚਿੱਟਾ ਜ਼ਹਿਰ’
    • rashtriya swayamsevak sangh
      ਸਮਰਪਣ ਦੇ ਨਾਲ ਇਨਸਾਨੀਅਤ ਅਤੇ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਰਾਸ਼ਟਰੀ ਸਵੈਮ-ਸੇਵਕ...
    • obstacles in the path of developed india
      ‘ਵਿਕਸਿਤ ਭਾਰਤ’ ਦੀ ਰਾਹ ’ਚ ਪਿਛਾਂਹਖਿੱਚੂ ਰੁਕਾਵਟਾਂ
    • congress and ai summit
      ਏ.ਆਈ. ਸਿਖਰ ਸੰਮੇਲਨ : ਖ਼ੁਦ ਨੂੰ ਬੇਪਰਦਾ ਕਰਦੀ ਕਾਂਗਰਸ
    • carney s india visit
      ਕਾਰਨੀ ਦੀ ਭਾਰਤ ਦੌਰੇ ’ਚ ਪੰਜਾਬ ਅੱਖੋਂ-ਪਰੋਖੇ, ਦੋਸ਼ੀ ਕੌਣ ?
    • indian textile industry
      ਭਾਰਤ ਦੇ ਕੱਪੜਾ ਉਦਯੋਗ ਦੀ ਹੋਰ ਸਫਲਤਾ ਦੇ ਤਾਣੇ-ਬਾਣੇ ਬੁਣਨਾ
    • it is the dharma of the indian union to reject hegemony
      ਗਲਬੇ ਨੂੰ ਨਕਾਰਨਾ ਭਾਰਤੀ ਸੰਘ ਦਾ ਸਵੈ-ਧਰਮ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +