ਕੁਝ ਸਾਲ ਪਹਿਲਾਂ ਮੈਂ ਯੂਰਪ 'ਚ ਇਕ ਮਹੀਨਾ ਬਿਤਾਉਣ ਲਈ ਗਿਆ ਸੀ। ਉਹ ਇਕ ਸ਼ਾਨਦਾਰ ਦੌਰਾ ਸੀ ਅਤੇ ਮੈਂ ਬਹੁਤ ਸਾਰੇ ਮਿੱਤਰ ਬਣਾਏ ਤੇ ਖੂਬਸੂਰਤ ਥਾਵਾਂ 'ਤੇ ਗਿਆ ਪਰ ਜਦੋਂ ਮੈਂ ਘਰ ਵਾਪਸੀ ਲਈ ਅਲਿਟਾਲਿਆ ਦੀ ਫਲਾਈਟ 'ਚ ਸੁਆਰ ਹੋਇਆ ਤਾਂ ਮੇਰੇ 'ਚ ਬੱਚਿਆਂ ਵਰਗਾ ਇਕ ਅਜਿਹਾ ਉਤਸ਼ਾਹ ਹੈ, ਜਿਹੋ ਜਿਹਾ ਅਨੁਭਵ ਪਹਿਲਾਂ ਕਦੇ ਨਹੀਂ ਹੋਇਆ। ਮੈਨੂੰ ਦਰਅਸਲ ਮਿਲਾਨ ਤੋਂ ਸੁਆਰ ਹੋਏ ਸਹਿ-ਯਾਤਰੀਆਂ ਨੂੰ ਖੁਸ਼ ਕਰਨ ਲਈ ਜਹਾਜ਼ ਵਿਚ ਨੱਚਣ ਵਰਗਾ ਅਨੁਭਵ ਹੋ ਗਿਆ ਸੀ।
ਹਾਂ, ਘਰ ਵਰਗੀ ਕੋਈ ਥਾਂ ਨਹੀ!
ਕੀ ਤੁਹਾਨੂੰ ਪਤਾ ਹੈ ਕਿ ਆਰਕਟਿਕ ਟਰਨ, ਜੋ ਉੱਤਰੀ ਧਰੁਵ ਦੇ ਲੱਗਭਗ 7 ਡਿਗਰੀ ਦੱਖਣ ਵੱਲ ਰਹਿੰਦੇ ਹਨ, ਹਰੇਕ ਸਾਲ ਆਪਣਾ ਘਰ ਛੱਡ ਕੇ ਅੰਟਾਰਟਿਕਾ ਜਾਂਦੇ ਅਤੇ ਵਾਪਿਸ ਪਰਤਦੇ ਹਨ, ਜੋ ਲੱਗਭਗ 23 ਹਜ਼ਾਰ ਮੀਲ ਦਾ ਸਫਰ ਬਣਦਾ ਹੈ?
ਜਿਹੜੀ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਉਹ ਇਹ ਹੈ ਕਿ ਪੰਛੀ 23 ਹਜ਼ਾਰ ਮੀਲ ਤੋਂ ਵਾਪਿਸ ਉੱਤਰੀ ਧਰੁਵ ਦੇ ਨਜ਼ਦੀਕ ਆਪਣੇ ਵਿਸ਼ੇਸ਼ ਸਥਾਨ 'ਤੇ ਵਾਪਿਸ ਪਰਤ ਆਉਂਦੇ ਹਨ। ਉਹ ਸਾਰੀ ਦੂਰੀ ਉੱਡ ਕੇ ਪੂਰੀ ਕਰਦੇ ਹਨ ਅਤੇ ਠੀਕ ਉਸੇ ਥਾਂ 'ਤੇ ਪਰਤ ਆਉਂਦੇ ਹਨ, ਜੋ ਉਨ੍ਹਾਂ ਨੇ ਕਿਸੇ ਸਮੇਂ ਛੱਡਿਆ ਸੀ। ਮੈਂ ਬਿਨਾਂ ਭਟਕੇ ਸ਼ਾਇਦ ਹੀ ਸ਼ਹਿਰ ਵਿਚ ਡਰਾਈਵ ਕਰ ਸਕਾਂ, ਉਹ ਕਿਵੇਂ ਕਰ ਲੈਂਦੇ ਹਨ? 23 ਹਜ਼ਾਰ ਮੀਲ! ਪਰ ਜੋ ਵੀ ਹੋਵੇ, ਆਰਕਟਿਕ ਟਰਨ ਦੇ ਕੋਲ ਧਰਤੀ ਦਾ ਅੱਧਾ ਚੱਕਰ ਲਗਾ ਕੇ ਹਰੇਕ ਸਾਲ ਆਪਣੇ ਘਰ ਵਾਪਿਸ ਪਰਤਣ ਦੀ ਸਮਰੱਥਾ ਹੈ। ਵਾਹ!
ਅਤੇ ਸਾਲਮਨ! ਮੈਨੂੰ ਯਕੀਨ ਹੈ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਾਲਮਨ ਇਕ ਨੰਨ੍ਹੀ ਜਿਹੀ ਮੱਛੀ ਦੇ ਤੌਰ 'ਤੇ ਆਪਣੀ ਛੋਟੀ ਜਿਹੀ ਪਹਾੜੀ ਧਾਰਾ ਨੂੰ ਛੱਡ ਕੇ ਤੈਰਦੇ ਹੋਏ ਸੰਭਵ ਹੈ ਸੈਂਕੜੇ ਮੀਲ ਦੂਰ ਸਮੁੰਦਰ ਤਕ ਜਾਂਦੀ ਹੈ, ਜਿਥੇ ਉਹ ਰਹਿੰਦੀ ਹੈ। ਫਿਰ ਜਦੋਂ ਆਂਡੇ ਦੇਣ ਦਾ ਸਮਾਂ ਆਉਂਦਾ ਹੈ ਤਾਂ ਉਹ ਤੈਰ ਕੇ ਆਪਣੇ ਜਨਮ ਸਥਾਨ 'ਤੇ ਪਹੁੰਚਦੀ ਹੈ। ਉਹ ਜਿਵੇਂ-ਕਿਵੇਂ ਸਹੀ ਨਦੀ, ਸਹੀ ਧਾਰਾਵਾਂ ਨੂੰ ਲੱਭ ਲੈਂਦੀ ਹੈ ਅਤੇ ਆਖਿਰ ਘਰ ਪਹੁੰਚ ਜਾਂਦੀ ਹੈ। ਇਹ ਇਕ ਅਜਿਹਾ ਸਫਰ ਹੈ, ਸ਼ਾਇਦ ਜੀਵਤ ਨਾ ਰਹਿ ਸਕੇ ਪਰ ਉਹ ਲੱਗੀ ਰਹਿੰਦੀ ਹੈ ਅਤੇ ਉਸ ਨੂੰ ਸਹੀ ਰਸਤੇ ਦਾ ਪਤਾ ਹੁੰਦਾ ਹੈ।
ਆਰਕਟਿਕ ਟਰਨ ਵਾਂਗ ਸਾਲਮਨ 'ਚ ਵੀ ਆਪਣਾ ਘਰ ਲੱਭਣ ਦੀ ਅੰਤਰ-ਨਿਹਿੱਤ ਸਮਰੱਥਾ ਹੁੰਦੀ ਹੈ। ਸਾਡੇ ਮਨੁੱਖਾਂ ਵਿਚ ਵੀ ਅਜਿਹਾ ਹੁੰਦਾ ਹੈ। ਅਸੀਂ ਇਧਰ-ਓਧਰ ਘੁੰਮਦੇ ਹਾਂ ਪਰ ਅਖੀਰ ਆਪਣੇ ਘਰ ਪਰਤ ਆਉਂਦੇ ਹਾਂ ਪਰ ਜਦੋਂ ਮੇਰੇ ਮਨ 'ਚ ਅਜਿਹੇ ਵਿਚਾਰ ਆਉਂਦੇ ਹਨ, ਮੈਨੂੰ ਇਹ ਵੀ ਪਤਾ ਹੈ ਕਿ ਅਜਿਹੇ ਘਰ ਵਿਚ ਪਰਤਣ ਲਈ ਸਾਨੂੰ ਇਸ ਵਿਚ ਨਿਵੇਸ਼ ਦੀ ਵੀ ਲੋੜ ਹੁੰਦੀ ਹੈ।
''ਹਾਂ ਬੌਬ, ਤੁਸੀਂ ਸਹੀ ਹੋ। ਡਿਜ਼ਾਈਨਰ ਟਾਇਲਸ ਅਤੇ ਸੰਗਮਰਮਰ ਦੇ ਫਰਸ਼, ਸਾਗਵਾਨ ਨਾਲ ਬਣੇ ਬਿਸਤਰੇ ਅਤੇ ਫੈਂਸੀ ਚਾਦਰਾਂ-ਪਰਦੇ!''
''ਨਹੀਂ!''
''ਤਾਂ ਫਿਰ ਕੀ?''
''ਪਿਆਰ!''
''ਘਰ ਪਰਤਣ ਲਈ ਤੁਹਾਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਤੁਹਾਡੇ ਪਿਆਰੇ ਤੁਹਾਡੀ ਉਡੀਕ ਕਰ ਰਹੇ ਹਨ ਅਤੇ ਉਹ ਕੇਵਲ ਉਦੋਂ ਅਜਿਹਾ ਕਰਨਗੇ, ਜਦੋਂ ਤੁਸੀਂ ਉਨ੍ਹਾਂ 'ਚ ਪਿਆਰ ਦਾ ਨਿਵੇਸ਼ ਕੀਤਾ ਹੋਵੇ!''
ਪਿਆਰ ਅਤੇ ਸਿਰਫ ਪਿਆਰ
ਮੈਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਜਾਣਦਾ ਹਾਂ, ਜਿਨ੍ਹਾਂ ਦੇ ਪਤੀ ਵਿਦੇਸ਼ ਵਿਚ ਜਾਂ ਫਿਰ ਆਇਲ ਰਿਗਜ਼ ਜਾਂ ਜੰਗਲੀ ਬੇੜਿਆਂ 'ਤੇ, ਜੋ ਮੈਨੂੰ ਦੱਸਦੀਆਂ ਹਨ, ''ਉਹ ਅਗਲੇ ਮਹੀਨੇ ਪਰਤ ਰਹੇ ਹਨ ਅਤੇ ਇਹ ਕਾਫੀ ਭਿਆਨਕ ਹੋਵੇਗਾ।''
ਹਾਂ, ਸਖਤੀ ਅਤੇ ਤਾਨਾਸ਼ਾਹੀਪੂਰਨ ਨਿਯਮਾਂ ਨਾਲ ਅਸੀਂ 'ਆਪਣੇ ਘਰ ਨੂੰ ਵਿਵਸਥਿਤ ਕਰਨ' ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਜਿਹਾ ਕਰਨ ਲਈ ਇਕ ਸੁਹਿਰਦਤਾਪੂਰਨ ਢੰਗ ਵੀ ਹੈ। ਇਹ ਤਰੀਕਾ ਵੀ ਹੈ। ਉਹ ਤਰੀਕਾ, ਜਿਸ ਨੂੰ ਪਿਆਰ ਕਹਿੰਦੇ ਹਨ।
ਅਖੀਰ, ਉਨ੍ਹਾਂ ਦੀਵਾਰਾਂ, ਫੈਂਸੀ ਟਾਇਲਾਂ ਵਿਚ ਪਿਆਰ ਭਰੋ ਅਤੇ ਤੁਹਾਡਾ ਦਿਲ ਵੀ ਮੇਰੇ ਵਾਂਗ ਉਛਲੇਗਾ, ਜਦੋਂ ਤੁਸੀਂ ਜਹਾਜ਼ ਵਿਚ ਸੁਆਰ ਹੋਵੋਗੇ ਕਿਉਂਕਿ ਘਰ ਵਰਗੀ ਕੋਈ ਥਾਂ ਨਹੀਂ....!
—ਦੂਰ ਦੀ ਕੌਡੀ/ਰਾਬਰਡ ਕਲੀਮੈਂਟਸ
ਲੋੜ ਹੈ 35 ਹਜ਼ਾਰ ਸ਼ਾਤਿਰ ਕੁੱਤਿਆਂ ਦੀ!
NEXT STORY