Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 15, 2025

    11:13:26 PM

  • ludhiana west by elections

    ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ...

  • sonia gandhi  s health deteriorates  admitted to ganga ram hospital

    ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ...

  • encounter in mohali encounter between police and gangster

    ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ...

  • monalisa beaten

    ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਪਾਕਿਸਤਾਨ ਦੀਆਂ ਚੋਣਾਂ 'ਚ ਮਹਿਲਾ ਉਮੀਦਵਾਰਾਂ ਦੀ ਭਰਮਾਰ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਪਾਕਿਸਤਾਨ ਦੀਆਂ ਚੋਣਾਂ 'ਚ ਮਹਿਲਾ ਉਮੀਦਵਾਰਾਂ ਦੀ ਭਰਮਾਰ

  • Updated: 12 Jul, 2018 07:04 AM
Special Story
the election of women candidates in pakistan  s elections
  • Share
    • Facebook
    • Tumblr
    • Linkedin
    • Twitter
  • Comment

ਪਾਕਿਸਤਾਨ ਦੀਆਂ ਚੋਣਾਂ 'ਚ ਮਹਿਲਾ ਉਮੀਦਵਾਰਾਂ ਦੀ ਵਧੀ ਗਿਣਤੀ ਨੇ ਇਸ ਵਾਰ ਚੋਣ ਮਾਹੌਲ ਨੂੰ ਪੂਰੀ ਤਰ੍ਹਾਂ ਦਿਲਚਸਪ ਬਣਾ ਦਿੱਤਾ ਹੈ। ਪਾਕਿਸਤਾਨ ਦੀਆਂ ਆਮ ਚੋਣਾਂ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ, ਜਦੋਂ ਮਹਿਲਾ ਉਮੀਦਵਾਰ ਵੱਡੀ ਗਿਣਤੀ 'ਚ ਹਿੱਸਾ ਲੈ ਰਹੀਆਂ ਹਨ। ਦੋ ਹਫਤਿਆਂ ਬਾਅਦ ਭਾਵ 25 ਜੁਲਾਈ ਨੂੰ ਪਾਕਿਸਤਾਨ ਦੀਆਂ ਸਾਰੀਆਂ ਪ੍ਰਾਂਤਕ ਤੇ 272 ਸੰਸਦੀ ਸੀਟਾਂ 'ਤੇ ਵੋਟਿੰਗ ਹੋਣੀ ਹੈ।
ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਾਰ ਵੱਡੇ ਨੇਤਾ ਚੋਣ ਮੈਦਾਨ 'ਚੋਂ ਬਾਹਰ ਹਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਪਾਕਿਸਤਾਨ ਮੁਸਲਿਮ ਲੀਗ (ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਦੇ ਚੋਣਾਂ ਲੜਨ 'ਤੇ ਰੋਕ ਲੱਗ ਗਈ। ਸੁਪਰੀਮ ਕੋਰਟ ਨੇ ਉਨ੍ਹਾਂ 'ਤੇ ਉਮਰ ਭਰ ਲਈ ਚੋਣ ਲੜਨ ਦੀ ਪਾਬੰਦੀ ਲਾ ਦਿੱਤੀ ਹੈ। 
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਫੌਜ ਦੇ ਮੁਖੀ ਰਹਿ ਚੁੱਕੇ ਪ੍ਰਵੇਜ਼ ਮੁਸ਼ੱਰਫ ਵਰਗੇ ਨੇਤਾ ਇਸ ਵਾਰ ਆਮ ਚੋਣਾਂ ਤੋਂ ਗਾਇਬ ਹਨ। ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਚੋਣ ਬੁਖਾਰ ਵਧਦਾ ਜਾ ਰਿਹਾ ਹੈ ਤੇ ਪੂਰਾ ਪਾਕਿਸਤਾਨ ਚੋਣਾਂ ਦੇ ਰੰਗ 'ਚ ਰੰਗਿਆ ਹੋਇਆ ਹੈ। 
ਹਰੇਕ ਚੋਣ ਰੈਲੀ 'ਚ ਔਰਤਾਂ ਪ੍ਰਚਾਰ ਕਰ ਰਹੀਆਂ ਹਨ। ਮਰਦਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਰੈਲੀਆਂ 'ਚ ਭੀੜ ਵੀ ਜ਼ਿਆਦਾ ਜੁੜ ਰਹੀ ਹੈ ਤੇ ਅਜਿਹਾ ਲੱਗਦਾ ਹੈ ਕਿ ਬੇਨਜ਼ੀਰ ਭੁੱਟੋ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ 'ਚ ਔਰਤਾਂ ਦੇ ਖਲਾਅ ਨੂੰ ਭਰਨ ਦਾ ਹੁਣ ਉਨ੍ਹਾਂ ਨੇ ਮਨ ਬਣਾ ਲਿਆ ਹੋਵੇ।
ਇਹ ਵੀ ਨਹੀਂ ਕਿ ਪਾਕਿਸਤਾਨ ਦੀ ਸਿਆਸਤ 'ਚ ਪਹਿਲਾਂ ਔਰਤਾਂ ਦਾ ਦਖਲ ਨਾ ਰਿਹਾ ਹੋਵੇ। ਸਾਬਕਾ ਪ੍ਰਧਾਨ ਮੰਤਰੀ ਸਵ. ਬੇਨਜ਼ੀਰ ਭੁੱਟੋ ਦੀ ਕਦੇ ਸਿਆਸਤ 'ਚ ਤੂਤੀ ਬੋਲਦੀ ਸੀ ਤੇ ਦੇਸ਼ ਦੀ ਸਿਆਸਤ ਉਨ੍ਹਾਂ ਦੀ ਮੁੱਠੀ 'ਚ ਹੁੰਦੀ ਸੀ ਪਰ 2007 'ਚ ਇਕ ਚੋਣ ਰੈਲੀ ਦੌਰਾਨ ਰਾਵਲਪਿੰਡੀ 'ਚ ਉਨ੍ਹਾਂ ਦੀ ਹੱਤਿਆ ਹੋ ਜਾਣ ਤੋਂ ਬਾਅਦ ਦੇਸ਼ 'ਚ ਮਹਿਲਾ ਸਿਆਸਤ 'ਚ ਖਾਲੀਪਣ ਜਿਹਾ ਆ ਗਿਆ ਸੀ। ਅੱਜ ਵੱਡੀ ਗਿਣਤੀ 'ਚ ਮਹਿਲਾ ਉਮੀਦਵਾਰ ਉਸ ਦੀ ਪੂਰਤੀ ਕਰ ਰਹੀਆਂ ਹਨ।
ਪਾਕਿਸਤਾਨ 'ਚ ਦੋ ਸਾਲ ਪਹਿਲਾਂ ਹੋਈਆਂ ਲੋਕਲ ਬਾਡੀਜ਼ ਚੋਣਾਂ 'ਚ ਵੀ ਕਾਫੀ ਗਿਣਤੀ 'ਚ ਮਹਿਲਾ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ, ਜਿਸ ਨੇ ਪਾਕਿਸਤਾਨੀ ਔਰਤਾਂ 'ਚ ਜੋਸ਼ ਭਰ ਦਿੱਤਾ। ਇਹੋ ਵਜ੍ਹਾ ਹੈ ਕਿ ਇਸ ਵਾਰ ਦੀਆਂ ਆਮ ਚੋਣਾਂ 'ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਮਹਿਲਾ ਉਮੀਦਵਾਰ ਮੈਦਾਨ 'ਚ ਹਨ। ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ 272 ਸੀਟਾਂ 'ਤੇ 171 ਮਹਿਲਾ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।
ਇਕ ਸਮਾਂ ਸੀ ਜਦੋਂ ਪਾਕਿਸਤਾਨ ਦੀ ਸਿਆਸਤ 'ਚ ਔਰਤਾਂ ਦਾ ਦਖਲ ਨਹੀਂ ਹੁੰਦਾ ਸੀ ਪਰ ਹੁਣ ਜਿਸ ਤਰ੍ਹਾਂ ਇਨ੍ਹਾਂ ਚੋਣਾਂ 'ਚ ਔਰਤਾਂ ਨੇ ਅੱਗੇ ਵਧ ਕੇ ਹਿੱਸਾ ਲਿਆ ਹੈ, ਉਹ ਸੱਚਮੁਚ ਕਾਬਿਲੇ-ਤਾਰੀਫ ਹੈ। ਇਹ ਉਨ੍ਹਾਂ ਇਸਲਾਮਿਕ ਦੇਸ਼ਾਂ ਲਈ ਬਿਹਤਰੀਨ ਮਿਸਾਲ ਸਿੱਧ ਹੋ ਸਕਦਾ ਹੈ, ਜਿਥੇ ਔਰਤਾਂ ਅੱਜ ਵੀ ਸਿਆਸਤ ਤੋਂ ਦੂਰ ਹਨ। ਪਾਕਿਸਤਾਨ ਦੀਆਂ ਸੰਸਦੀ ਚੋਣਾਂ 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਵੀ ਮੈਦਾਨ 'ਚ ਹੈ। 
ਸੂਤਰ ਦੱਸਦੇ ਹਨ ਕਿ ਉਨ੍ਹਾਂ ਦੇ ਚੋਣ ਪ੍ਰਚਾਰ 'ਚ ਸ਼ਾਹਰੁਖ ਖਾਨ ਜਾ ਸਕਦੇ ਹਨ। ਨੂਰ ਖੈਬਰ-ਪਖਤੂਨਖਵਾ ਦੀ ਅਸੈਂਬਲੀ ਸੀਟ ਪੀ. ਕੇ.-77 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਨੂਰ ਤੋਂ ਇਲਾਵਾ ਇਕ ਹੋਰ ਮਹਿਲਾ ਉਮੀਦਵਾਰ ਹਮੀਦਾ ਰਸ਼ੀਦ ਅਜਿਹੀ ਸੀਟ ਤੋਂ ਚੋਣ ਲੜ ਰਹੀ ਹੈ, ਜਿਥੇ ਕਦੇ ਔਰਤਾਂ ਨੂੰ ਵੋਟ ਤਕ ਪਾਉਣ ਦੀ ਇਜਾਜ਼ਤ ਨਹੀਂ ਸੀ। ਉਹ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਵਲੋਂ ਚੋਣ ਮੈਦਾਨ 'ਚ ਹੈ। 
ਇਸ ਵਾਰ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਨੂੰ ਤਬਦੀਲੀ ਦੀ ਹਵਾ ਹੀ ਕਹਾਂਗੇ ਕਿ ਸਿੰਧ ਸੀਟ ਤੋਂ ਇਕ ਹਿੰਦੂ ਮਹਿਲਾ ਉਮੀਦਵਾਰ ਵੀ ਚੋਣ ਮੈਦਾਨ 'ਚ ਹੈ। ਇਸ ਵਾਰ ਦੀਆਂ ਚੋਣਾਂ 'ਚ ਵੱਖ-ਵੱਖ ਪਾਰਟੀਆਂ ਵਲੋਂ 105 ਮਹਿਲਾ ਉਮੀਦਵਾਰ ਖੜ੍ਹੀਆਂ ਕੀਤੀਆਂ ਗਈਆਂ ਹਨ, ਜਦਕਿ 70 ਫੀਸਦੀ ਮਹਿਲਾ ਉਮੀਦਵਾਰ ਆਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਹਨ। 
ਸਭ ਤੋਂ ਜ਼ਿਆਦਾ ਭਾਵ 19 ਮਹਿਲਾ ਉਮੀਦਵਾਰ ਪਾਕਿਸਤਾਨ ਪੀਪਲਜ਼ ਪਾਰਟੀ ਵਲੋਂ ਹਨ। ਆਪਣੇ ਗਠਨ ਤੋਂ ਬਾਅਦ ਪਾਕਿਸਤਾਨ ਸੰਗੀਨਾਂ ਦੇ ਸਾਏ ਹੇਠ ਰਿਹਾ ਹੈ ਪਰ ਹੁਣ ਸਿਆਸੀ ਹਾਲਾਤ ਬਦਲਦੇ ਦਿਖਾਈ ਦੇਣ ਲੱਗੇ ਹਨ ਅਤੇ ਉਥੋਂ ਦੇ ਸਿਆਸਤਦਾਨ ਮਹਿਲਾ ਸਸ਼ਕਤੀਕਰਨ ਦੀ ਅਹਿਮੀਅਤ ਜਾਣ ਚੁੱਕੇ ਹਨ। ਉਨ੍ਹਾਂ ਨੂੰ ਹੁਣ ਲੱਗਣ ਲੱਗਾ ਹੈ ਕਿ ਔਰਤਾਂ ਤੋਂ ਬਿਨਾਂ ਉਨ੍ਹਾਂ ਦੀ ਬੇੜੀ ਪਾਰ ਨਹੀਂ ਲੱਗਣੀ।
ਪਾਕਿਸਤਾਨ ਦੀਆਂ ਮੌਜੂਦਾ ਚੋਣਾਂ 'ਚ ਆਪਣੀ ਹਿੱਸੇਦਾਰੀ ਦੇ ਜ਼ਰੀਏ ਉਥੋਂ ਦੀਆਂ ਔਰਤਾਂ ਬੰਦਿਸ਼ਾਂ ਦੀਆਂ ਬੇੜੀਆਂ ਤੋੜਣ ਦਾ ਕੰਮ ਕਰ ਰਹੀਆਂ ਹਨ। ਚੋਣ ਲੜ ਰਹੀਆਂ 171 ਮਹਿਲਾ ਉਮੀਦਵਾਰਾਂ ਵਿਚੋਂ ਜੇ 50 ਫੀਸਦੀ ਵੀ ਜਿੱਤ ਜਾਂਦੀਆਂ ਹਨ ਤਾਂ ਪਾਕਿਸਤਾਨ 'ਚ ਵੱਖਰੀ ਹੀ ਫਿਜ਼ਾ ਹੋਵੇਗੀ। ਪਾਕਿਸਤਾਨ ਦੇ ਮਰਦ ਸਿਆਸਤਦਾਨਾਂ ਦੀ ਮੂਲ ਸਮੱਸਿਆ ਭਾਰਤ ਨੂੰ ਲੈ ਕੇ ਰਹੀ ਹੈ। ਉਨ੍ਹਾਂ ਨੇ ਹਮੇਸ਼ਾ ਦੋਹਾਂ ਮੁਲਕਾਂ ਦੇ ਲੋਕਾਂ ਅੰਦਰ ਨਫਰਤ ਤੇ ਜ਼ਹਿਰ ਭਰਨ ਦਾ ਕੰਮ ਕੀਤਾ ਹੈ।
ਪਾਕਿਸਤਾਨ 'ਚ ਮਹਿਲਾ ਸਸ਼ਕਤੀਕਰਨ ਦੀ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਉਦੋਂ ਸਿਰਫ ਸਿਆਸੀ ਤੇ ਆਰਥਿਕ ਪਹਿਲੂ 'ਤੇ ਚਰਚਾ ਹੁੰਦੀ ਹੈ, ਨਾ ਕਿ ਔਰਤਾਂ ਦੇ ਸਮਾਜਿਕ ਸਸ਼ਕਤੀਕਰਨ ਦੀ। ਇਤਿਹਾਸਕ ਤੌਰ 'ਤੇ ਪਾਕਿਸਤਾਨ 'ਚ ਔਰਤਾਂ ਨੂੰ ਦੂਜੇ ਦਰਜੇ ਦੀਆਂ ਨਾਗਰਿਕ ਮੰਨਿਆ ਜਾਂਦਾ ਰਿਹਾ ਹੈ।
ਇਨ੍ਹਾਂ ਸਥਿਤੀਆਂ 'ਚ ਉਨ੍ਹਾਂ ਨੂੰ ਸਿਆਸੀ ਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੀ ਗੱਲ ਹੁਣ ਤਕ ਬੇਮਾਇਨੀ ਹੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਬੇਸ਼ੱਕ ਪਾਕਿਸਤਾਨੀ ਔਰਤਾਂ ਨੂੰ ਕਈ ਕਾਨੂੰਨੀ ਅਧਿਕਾਰ ਮਿਲ ਚੁੱਕੇ ਹਨ ਪਰ ਜਦੋਂ ਤਕ ਔਰਤਾਂ ਸਿਆਸੀ ਤੌਰ 'ਤੇ ਮਜ਼ਬੂਤ ਨਹੀਂ ਹੋਣਗੀਆਂ, ਉਨ੍ਹਾਂ ਦਾ ਭਲਾ ਹੋਣ ਵਾਲਾ ਨਹੀਂ।
ਇਹ ਚੋਣਾਂ ਔਰਤਾਂ ਲਈ ਇਕ ਚੰਗਾ ਮੌਕਾ ਲੈ ਕੇ ਆਈਆਂ ਹਨ। ਔਰਤਾਂ ਦੀ ਖਰਾਬ ਸਥਿਤੀ ਨੂੰ ਲੈ ਕੇ 'ਪੀਸ ਰਿਸਰਚ ਇੰਸਟੀਚਿਊਟ ਆਫ ਓਸਲੋ' ਦੀ ਹੁਣੇ-ਹੁਣੇ ਛਪੀ ਰਿਪੋਰਟ ਮੁਤਾਬਿਕ 153 ਦੇਸ਼ਾਂ 'ਚ ਪਾਕਿਸਤਾਨ ਅੱਧੀ ਆਬਾਦੀ (ਭਾਵ ਔਰਤਾਂ) ਦੀ ਤਰਸਯੋਗ ਹਾਲਤ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਹੈ। ਰਿਪੋਰਟ 'ਚ ਪਾਕਿਸਤਾਨ ਦੀਆਂ ਔਰਤਾਂ ਦੀ ਨਿਆਇਕ, ਸੁਰੱਖਿਆ ਤੇ ਵਿੱਤੀ ਹਾਲਤ 'ਤੇ ਚਿੰਤਾ ਪ੍ਰਗਟਾਈ ਗਈ ਹੈ।
ਇਨ੍ਹਾਂ ਮੁਸ਼ਕਿਲ ਸਥਿਤੀਆਂ ਦੇ ਬਾਵਜੂਦ ਅੱਜ ਪਾਕਿਸਤਾਨ ਦੀਆਂ ਆਮ ਚੋਣਾਂ 'ਚ ਮਹਿਲਾ ਉਮੀਦਵਾਰਾਂ ਦੀ ਭਰਮਾਰ ਇਕ ਆਸ ਦੀ ਕਿਰਨ ਵਾਂਗ ਹੈ। ਆਖਿਰ ਪਾਕਿਸਤਾਨੀ ਔਰਤਾਂ ਨੇ ਇਹ ਗੱਲ ਸਮਝਣੀ ਸ਼ੁਰੂ ਕਰ ਦਿੱਤੀ ਹੈ ਕਿ ਸਿੱਖਿਆ ਹੀ ਉਨ੍ਹਾਂ ਦੇ ਸਸ਼ਕਤੀਕਰਨ ਲਈ ਇਕ ਕਾਰਗਰ ਹਥਿਆਰ ਹੈ।
ਪਿਛਲੇ ਕੁਝ ਸਾਲਾਂ 'ਚ ਸਿੱਖਿਆ ਨੂੰ ਆਪਣੀ ਤਰਜੀਹੀ ਸੂਚੀ 'ਚ ਪਹਿਲੇ ਨੰਬਰ 'ਤੇ ਰੱਖਣ ਵਾਲੀਆਂ ਪਾਕਿਸਤਾਨੀ ਔਰਤਾਂ ਦਾ ਸਪੱਸ਼ਟ ਕਹਿਣਾ ਹੈ ਕਿ ਸਿੱਖਿਆ 'ਚ ਉਨ੍ਹਾਂ ਦਾ ਵਿਕਾਸ ਲੁਕਿਆ ਹੈ ਤੇ ਅਸੀਂ ਉਮੀਦ ਕਰਾਂਗੇ ਕਿ ਚੋਣਾਂ ਦੇ ਨਤੀਜੇ ਪਾਕਿਸਤਾਨ ਦੀਆਂ ਮਹਿਲਾ ਉਮੀਦਵਾਰਾਂ ਦੇ ਪੱਖ 'ਚ ਹੋਣ।

  • ਪਾਕਿਸਤਾਨ
  • ਉਮੀਦਵਾਰਾਂ
  • elections
  • candidates

ਪੰਜਾਬ 'ਚ ਨਸ਼ਿਆਂ ਦੇ ਸੰਕਟ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਦੀ ਲੋੜ

NEXT STORY

Stories You May Like

  • beaten case
    ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਮਾਰਕੁੱਟ ਕਰਨ ਦੇ ਦੋਸ਼ 'ਚ 7 ਖ਼ਿਲਾਫ਼ ਮਾਮਲਾ ਦਰਜ
  • ddca  s first women  s t20 league begins
    ਡੀ. ਡੀ. ਸੀ. ਏ. ਦੀ ਪਹਿਲੀ ਮਹਿਲਾ ਟੀ-20 ਲੀਗ ਸ਼ੁਰੂ, 41 ਕਲੱਬਾਂ ਦੀਆਂ ਟੀਮਾਂ ਖੇਡਣਗੀਆਂ
  • woman sarpanch  s son shot dead over election feud
    ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਮਹਿਲਾ ਸਰਪੰਚ ਦੇ ਲੜਕੇ ਨੂੰ ਮਾਰੀ ਗੋਲੀ, ਗੰਭੀਰ ਜ਼ਖਮੀ
  •   match fixing   in maharashtra assembly elections  rahul
    ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ 'ਚ ਹੋਈ ਸੀ ‘ਮੈਚ ਫਿਕਸਿੰਗ’: ਰਾਹੁਲ ਦਾ ਦਾਅਵਾ
  • more than 200 prisoners escape from pakistan jails
    ਭੂਚਾਲ ਤੋਂ ਬਾਅਦ ਨਿਕਾਸੀ ਦੌਰਾਨ ਪਾਕਿਸਤਾਨ ਦੀਆਂ ਜੇਲ੍ਹਾਂ 'ਚੋਂ ਭੱਜੇ 200 ਤੋਂ ਵੱਧ ਕੈਦੀ
  • the roots of relations between turkey and pakistan are very old
    ਤੁਰਕੀ ਅਤੇ ਪਾਕਿਸਤਾਨ ਦੇ ਸਬੰਧਾਂ ਦੀਆਂ ਜੜ੍ਹਾਂ ਬਹੁਤ ਪੁਰਾਣੀਆਂ
  • election battle draws near in bihar
    ਬਿਹਾਰ ’ਚ ਚੋਣਾਂ ਦੀ ਜੰਗ ਆਈ ਨੇੜੇ
  • youth dies after being struck by low lying electric wires
    ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ
  • thunderstorm and heavy rain will hit punjab
    Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...
  • big accident in punjab bank guard died due to bullet injury
    ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
  • 2 people die in amritsar and kharar due to heat
    ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ...
  • today  s top 10 news
    ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ ਤੇ ਕੇਦਾਰਨਾਥ 'ਚ ਵੱਡਾ ਹੈਲੀਕਾਪਟਰ ਹਾਦਸਾ,...
  • electricity theft from street light lines
    ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਹੋ ਰਹੀ ਬਿਜਲੀ ਚੋਰੀ, ਨਗਰ ਨਿਗਮ ਨੂੰ ਭਰਨਾ ਪੈ...
  • girl died due to drowning in canal
    ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ
  • prostitution exposed in punjab
    ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...
  • alert for many districts from today till june 18
    ਪੰਜਾਬ ‘ਚ ਮੌਸਮ ਨੇ ਬਦਲਿਆ ਰੁਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ
Trending
Ek Nazar
thunderstorm and heavy rain will hit punjab

Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...

israeli air strikes on iran

ਈਰਾਨ 'ਤੇ ਇਜ਼ਰਾਈਲੀ ਹਵਾਈ ਹਮਲੇ, 31 ਲੋਕਾਂ ਦੀ ਮੌਤ

bridge collapse

ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

nuclear talks cancelled  israel and iran

ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

granthi singh drowned while taking bath sarovar of gurdwara sahib

ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ, ਪਈਆਂ ਭਾਜੜਾਂ

big accident in punjab bank guard died due to bullet injury

ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ

uae president discusses tensions in west asia

ਯੂਏਈ ਦੇ ਰਾਸ਼ਟਰਪਤੀ ਨੇ ਫਰਾਂਸੀਸੀ ਅਤੇ ਇਤਾਲਵੀ ਨੇਤਾਵਾਂ ਨਾਲ ਪੱਛਮੀ ਏਸ਼ੀਆ 'ਚ...

bulldozer action against drugs in ludhiana

ਲੁਧਿਆਣਾ 'ਚ ਨਸ਼ਿਆਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰਾਂ ਦੇ ਘਰ ਕੀਤੇ...

punjab police attacked by immigrants

ਪੰਜਾਬ ਪੁਲਸ 'ਤੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ...

netanyahu visits bat yam

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਈਰਾਨੀ ਹਮਲੇ 'ਚ ਤਬਾਹ ਹੋਏ ਬਾਤ ਯਾਮ ਦਾ ਕੀਤਾ ਦੌਰਾ

pakistan  s nuclear threat to america

ਪਾਕਿਸਤਾਨ ਦੀ ਅਮਰੀਕਾ ਨੂੰ ਪ੍ਰਮਾਣੂ ਧਮਕੀ: ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ...

new zealand provide visa exemption facility

ਨਿਊਜ਼ੀਲੈਂਡ 'ਚ ਇਸ ਦੇਸ਼ ਦੇ ਸੈਲਾਨੀਆਂ ਨੂੰ ਮਿਲੇਗੀ ਵੀਜ਼ਾ ਛੋਟ ਸਹੂਲਤ

iranian foreign minister statement

'ਜੇਕਰ ਇਜ਼ਰਾਈਲੀ ਹਮਲੇ ਰੁਕ ਜਾਣ ਤਾਂ....' : ਈਰਾਨੀ ਵਿਦੇਸ਼ ਮੰਤਰੀ

iranians to vacate weapons manufacturing factories

ਈਰਾਨੀਆਂ ਨੂੰ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਖਾਲੀ ਕਰਨ ਦਾ ਹੁਕਮ, ਨਵੇਂ ਹਮਲੇ...

third robbery at   virani jewelers   in america

ਅਮਰੀਕਾ ਦੇ 'ਵੈਰਾਨੀ ਜਿਊਲਰਜ' 'ਚ ਤੀਜੀ ਵਾਰ ਲੁੱਟ-ਖੋਹ

girl died due to drowning in canal

ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

prostitution exposed in punjab

ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...

another famous influencer amritpal singh targeted threatened

ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • the magic of cricket started speaking louder
      ਸਿਰ ਚੜ੍ਹ ਕੇ ਬੋਲਣ ਲੱਗਾ ਕ੍ਰਿਕਟ ਦਾ ਜਾਦੂ
    • pm modi
      ਕੀ ਮੋਦੀ ਨਤੀਜਾ ਦੇਣਾ ਜਾਰੀ ਰੱਖਣਗੇ
    • we are the fourth largest economy in the world
      ਅਸੀਂ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ : ਪਰ ਮੰਜ਼ਿਲ ਅਜੇ ਦੂਰ
    • the election commission cannot avoid these questions
      ਇਨ੍ਹਾਂ ਸਵਾਲਾਂ ਤੋਂ ਬਚ ਨਹੀਂ ਸਕਦਾ ਚੋਣ ਕਮਿਸ਼ਨ
    • 11 years of modi government
      ਮੋਦੀ ਸਰਕਾਰ ਦੇ 11 ਸਾਲ : ਭ੍ਰਿਸ਼ਟਾਚਾਰ 'ਤੇ ਹੋਰ ਸਖਤ ਹੋਣ ਦੀ ਲੋੜ
    • ban on cigarette
      ਫਰਾਂਸ ’ਚ ਤਾਂ ਸਿਗਰੇਟ ’ਤੇ ਪਾਬੰਦੀ, ਆਪਣੇ ਦੇਸ਼ ’ਚ ਕਿਉਂ ਨਹੀਂ
    • modi s 11th year
      ਮੋਦੀ ਦਾ 11ਵਾਂ ਸਾਲ : ਭਾਰਤ ਦੇ ਬਦਲਾਅ ’ਚ ਇਕ ਵੱਡੀ ਉਪਲਬਧੀ
    • american universities may lose talent
      ਅਮਰੀਕੀ ਯੂਨੀਵਰਸਿਟੀਆਂ ਨੂੰ ਪ੍ਰਤੀਭਾਵਾਂ ਨੂੰ ਗੁਆਉਣਾ ਪੈ ਸਕਦਾ ਹੈ
    • customer centric banking
      ਗਾਹਕ-ਕੇਂਦ੍ਰਿਤ ਬਣੇ ਬੈਂਕਿੰਗ ਪ੍ਰਣਾਲੀ
    • message from world s highest bridge
      ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ਤੋਂ ਦੇਸ਼ ਅਤੇ ਦੁਨੀਆ ਨੂੰ ਸਿੱਧਾ ਸੁਨੇਹਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +