Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    8:51:59 PM

  • parvinder jhota case update

    ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਮੁੰਡੇ...

  • cm mann france

    ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਰਾਂਸ ਜਾਣ ਲਈ ਹਾਈ...

  • amit shah  bhagwant mann  social media

    ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਨਵੇਂ ਭਾਰਤ ਦਾ ਰਾਹ ਹੈ ਡਿਜੀਟਲ ਲੈਣ-ਦੇਣ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਨਵੇਂ ਭਾਰਤ ਦਾ ਰਾਹ ਹੈ ਡਿਜੀਟਲ ਲੈਣ-ਦੇਣ

  • Updated: 16 Jul, 2019 07:10 AM
Special Story
the path of new india is digital transaction
  • Share
    • Facebook
    • Tumblr
    • Linkedin
    • Twitter
  • Comment

ਡਾ. ਜੈਅੰਤੀ ਲਾਲ ਭੰਡਾਰੀ
ਯਕੀਨਣ ਇਸ ਸਮੇਂ ਦੇਸ਼ ਘੱਟ ਨਕਦੀ ਵਾਲੀ ਅਰਥ ਵਿਵਸਥਾ ਬਣਨ ਲਈ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੇਸ਼ ਵਿਚ ਪਹਿਲੀ ਵਾਰ ਬੈਂਕਿੰਗ ਅਤੇ ਵਿੱਤੀ ਸੰਸਥਾਨ ਬਿਨਾਂ ਕੋਈ ਚਾਰਜ ਲਿਆਂ ਡਿਜੀਟਲ ਲੈਣ-ਦੇਣ ਦੀ ਰਾਹ ’ਤੇ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਹਨ। ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਤੈਅ ਕੀਤਾ ਹੈ ਕਿ 1 ਅਗਸਤ 2019 ਤੋਂ ਆਨਲਾਈਨ ਪੈਸਾ ਟਰਾਂਸਫਰਮ ਕਰਨ ਵਾਲੀ ਇਮੀਡੀਏਟ ਪੇਮੈਂਟ ਸਰਵਿਸ (ਆਈ. ਐੱਮ. ਈ. ਐੱਸ.) ਉੱਤੇ ਕੋਈ ਚਾਰਜ ਨਹੀਂ ਲੱਗੇਗਾ। ਐੱਸ. ਬੀ. ਆਈ. ਯੋਨੋ ਐਪ, ਇੰਟਰਨੈੱਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਰਾਹੀਂ ਫੰਡ ਟਰਾਂਸਫਰ ਕਰਨ ਵਾਲੇ ਖਾਤਾਧਾਰਕਾਂ ਤੋਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਵਸੂਲਿਆ ਜਾਵੇਗਾ। ਇਸ ਤੋਂ ਪਹਿਲਾਂ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਲਈ ਐੱਸ. ਬੀ. ਆਈ. ਨੇ 1 ਜੁਲਾਈ 2019 ਤੋਂ ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ਚਾਰਜ ਖਤਮ ਕਰ ਦਿੱਤਾ ਸੀ।

ਦੇਸ਼ ਵਿਚ ਡਿਜੀਟਲ ਲੈਣ-ਦੇਣ ਛਾਲਾਂ ਮਾਰ ਕੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਰੱਖਦਾ ਹੈ। ਹਾਲ ’ਚ ਹੀ ਛਪੀ ਉਦਯੋਗ ਸੰਗਠਨ ਐਸੋਚੈਮ ਅਤੇ ਪੀ. ਡਬਲਯੂ. ਸੀ. ਦੀ ਇਕ ਅਧਿਐਨ ਰਿਪੋਰਟ ਅਨੁਸਾਰ ਸਾਲ 2019 ਤੋਂ 2023 ਦੌਰਾਨ ਦੇਸ਼ ’ਚ ਡਿਜੀਟਲ ਭੁਗਤਾਨ ਵਿਚ ਤੇਜ਼ੀ ਨਾਲ ਵਾਧਾ ਹੋਣ ਦਾ ਅਨੁਮਾਨ ਹੈ। ਇਸ ਵਿਚ ਸਾਲਾਨਾ 20 ਫੀਸਦੀ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ। ਇਸ ਮਿਆਦ ’ਚ ਚੀਨ ਵਿਚ ਡਿਜੀਟਲ ਲੈਣ-ਦੇਣ ਵਿਚ 18.5 ਫੀਸਦੀ ਅਤੇ ਅਮਰੀਕਾ ਵਿਚ 8.6 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਅਜੇ ਭਾਰਤ ਵਿਚ ਡਿਜੀਟਲ ਲੈਣ-ਦੇਣ 64.8 ਅਰਬ ਡਾਲਰ ਹੈ। ਭਾਰਤ ਵਿਚ ਸਾਲ 2023 ਤਕ ਡਿਜੀਟਲ ਭੁਗਤਾਨ ਦੇ ਦੋ ਗੁਣਾ ਤੋਂ ਵਧ ਕੇ 135.2 ਅਰਬ ਡਾਲਰ ਉੱਤੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਭਾਰਤ ਡਿਜੀਟਲ ਲੈਣ-ਦੇਣ ’ਚ ਵਾਧੇ ਦੇ ਮਾਮਲੇ ਵਿਚ ਚੀਨ ਅਤੇ ਅਮਰੀਕਾ ਨੂੰ ਪਛਾੜ ਦੇਵੇਗਾ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ’ਤੇ ਡਿਜੀਟਲ ਲੈਣ-ਦੇਣ ਕੀਮਤ ਦੇ ਮਾਮਲੇ ’ਚ ਅਗਲੇ 4 ਵਰ੍ਹਿਆਂ ’ਚ ਭਾਰਤ ਦੀ ਹਿੱਸੇਦਾਰੀ ਮੌਜੂਦਾ 1.56 ਫੀਸਦੀ ਤੋਂ ਵਧ ਕੇ 2.02 ਫੀਸਦੀ ਹੋ ਜਾਵੇਗੀ।

ਨਕਦ ਲੈਣ-ਦੇਣ ’ਚ ਕਮੀ ਲਿਆਉਣ ਦੀ ਕੋਸ਼ਿਸ਼

ਯਕੀਨੀ ਤੌਰ ’ਤੇ ਸਰਕਾਰ ਕਈ ਸਾਲਾਂ ਤੋਂ ਨਕਦ ਲੈਣ-ਦੇਣ ਵਿਚ ਕਮੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਵੱਖ-ਵੱਖ ਵਿਵਸਥਾਵਾਂ ਰਾਹੀਂ ਸਰਕਾਰ ਨੇ ਭੁਗਤਾਨ ਲਈ ਡਿਜੀਟਲ ਮਾਧਿਅਮ ਅਪਣਾਉਣਾ ਜ਼ਰੂਰੀ ਕੀਤਾ ਹੈ। ਉਦਾਹਰਣ ਲਈ ਕਿਸੇ ਵੀ ਜਾਇਦਾਦ ਦੇ ਲੈਣ-ਦੇਣ ’ਚ ਨਕਦ ਰਕਮ 20,000 ਰੁਪਏ ਤਕ ਸੀਮਤ ਕਰ ਦਿੱਤੀ ਗਈ ਹੈ। ਕੋਈ ਵੀ ਵਿਅਕਤੀ ਇਕ ਦਿਨ ਵਿਚ ਕਿਸੇ ਦੂਜੇ ਵਿਅਕਤੀ ਤੋਂ 2 ਲੱਖ ਰੁਪਏ ਤੋਂ ਵੱਧ ਨਕਦੀ ਨਹੀਂ ਲੈ ਸਕਦਾ। ਤੈਅ ਹੱਦ ਤੋਂ ਵੱਧ ਪੂੰਜੀਗਤ ਖਰਚ ਨਕਦ ਰਾਸ਼ੀ ਵਿਚ ਹੋਣ ’ਤੇ ਸਬੰਧਤ ਕਾਰੋਬਾਰੀ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਡਿਜੀਟਲ ਕਾਮਰਸ ’ਚ ਵਾਧਾ, ਭੁਗਤਾਨ, ਤਕਨੀਕ ਦੇ ਖੇਤਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਫ ਥਿੰਗਸ, ਰੀਅਲ ਟਾਈਮ ਭੁਗਤਾਨ ਅਤੇ ਮੋਬਾਇਲ ਪੁਆਇੰਟ ਆਫ ਸੇਲ (ਪੀ. ਓ. ਐੱਸ.) ਮਸ਼ੀਨਰੀ ਦੇ ਆਉਣ ਨਾਲ ਡਿਜੀਟਲ ਲੈਣ-ਦੇਣ ਦੇ ਬੁਨਿਆਦੀ ਢਾਂਚੇ ਦੀ ਲਾਗਤ ’ਚ ਕਮੀ ਆਈ ਹੈ ਅਤੇ ਇਸ ਨਾਲ ਡਿਜੀਟਲ ਭੁਗਤਾਨ ਨੂੰ ਵਧਾਉਣ ’ਚ ਮਦਦ ਮਿਲੀ ਹੈ। ਰੈਗੂਲੇਟਰੀ ਪਹਿਲ ਅਤੇ ਗੈਰ-ਬੈਂਕਿੰਗ ਖੇਤਰ ਦੇ ਵਾਲੇਟ ਦੀ ਸਫਲਤਾ ਨਾਲ ਪਿਛਲੇ 3 ਵਰ੍ਹਿਆਂ ’ਚ ਇਲੈਕਟ੍ਰਾਨਿਕ ਭੁਗਤਾਨ ’ਚ ਤੇਜ਼ੀ ਆਈ ਹੈ। ਟੈਲੀਕਾਮ ਕੰਪਨੀਆਂ, ਬੈਂਕਾਂ, ਵਾਲੇਟ ਕੰਪਨੀਆਂ ਅਤੇ ਈ-ਕਾਮਰਸ ਰਿਟੇਲਰਾਂ ਕਾਰਣ ਦੇਸ਼ ’ਚ ਡਿਜੀਟਲ ਭੁਗਤਾਨ ’ਚ ਵਿਆਪਕ ਤਬਦੀਲੀ ਆਈ ਹੈ।

ਇੰਟਰਨੈੱਟ ਖਪਤਕਾਰ ਹੋਏ 56 ਕਰੋੜ

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੈਕਿੰਜੀ ਗਲੋਬਲ ਇੰਸਟੀਚਿਊਟ ਵਲੋਂ ਛਾਪੀ ਗਈ ਰਿਪੋਰਟ ‘ਡਿਜੀਟਲ ਇੰਡੀਆ : ਟੈਕਨਾਲੋਜੀ ਟੂ ਟਰਾਂਸਫਾਰਮ ਏ ਕੁਨੈਕਟਿਡ ਨੇਸ਼ਨ’ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਭਾਰਤ ਡਿਜੀਟਲੀਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵਿਚ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ ਲੱਗਭਗ 56 ਕਰੋੜ ਹੋ ਗਈ ਹੈ ਅਤੇ ਇਸ ਸਬੰਧ ਵਿਚ ਭਾਰਤ ਦੁਨੀਆ ਵਿਚ ਹੁਣ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਆ ਚੁੱਕਾ ਹੈ। ਸਾਲ 2018 ’ਚ ਭਾਰਤ ਦੇ ਸਮਾਰਟ ਫੋਨ ਧਾਰਕਾਂ ਨੇ 12.3 ਅਰਬ ਐਪ ਡਾਊਨਲੋਡ ਕੀਤੇ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿਚ ਇੰਟਰਨੈੱਟ ਡਾਟਾ ਦੀ ਲਾਗਤ ਸਾਲ 2013 ਤੋਂ ਬਾਅਦ 95 ਫੀਸਦੀ ਘੱਟ ਹੋ ਚੁੱਕੀ ਹੈ, ਜਦਕਿ ਫਿਕਸਡ ਲਾਈਨ ’ਤੇ ਡਾਊਨਲੋਡ ਦੀ ਰਫਤਾਰ ਚਾਰ ਗੁਣਾ ਹੋ ਚੁੱਕੀ ਹੈ। ਇਸ ਕਾਰਣ ਪ੍ਰਤੀ ਵਿਅਕਤੀ ਮੋਬਾਇਲ ਡਾਟਾ ਖਪਤ ਸਾਲਾਨਾ 152 ਫੀਸਦੀ ਵਧ ਚੁੱਕੀ ਹੈ। ਇਨ੍ਹਾਂ ਸਭ ਕਾਰਣਾਂ ਕਰ ਕੇ ਡਿਜੀਟਲ ਲੈਣ-ਦੇਣ ਦੀਆਂ ਸੰਭਾਵਨਾਵਾਂ ਵਧੀਆਂ ਹਨ।

ਯਕੀਨੀ ਤੌਰ ’ਤੇ ਸਰਕਾਰ ਨੇ ਸਾਲ 2019-20 ਦੇ ਬਜਟ ਵਿਚ ਵੀ ਦੇਸ਼ ਦੀ ਅਰਥ ਵਿਵਸਥਾ ਦਾ ਡਿਜਟੀਲੀਕਰਨ ਕਰਨ ’ਤੇ ਜ਼ੋਰ ਬਰਕਰਾਰ ਰੱਖਿਆ ਹੈ, ਖਾਸ ਤੌਰ ’ਤੇ ਡਿਜੀਟਲ ਭੁਗਤਾਨ ਦੇ ਮਾਮਲਿਆਂ ਵਿਚ। ਅਰਥ ਵਿਵਸਥਾ ਦੇ ਜਿਨ੍ਹਾਂ ਹਿੱਸਿਆਂ ’ਚ ਅਜੇ ਨਕਦੀ ਆਧਾਰਿਤ ਲੈਣ-ਦੇਣ ਹੋ ਰਿਹਾ ਹੈ, ਉਸ ਨੂੰ ਸੀਮਤ ਕਰਨ ਦੀ ਕੋਸ਼ਿਸ਼ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੇ ਕਿਸੇ ਇਕ ਬੈਂਕ ਖਾਤੇ ਵਿਚ ਸਾਲ ਵਿਚ ਇਕ ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਹੁੰਦੀ ਹੈ ਤਾਂ ਉਸ ਦੇ ਸ੍ਰੋਤ ’ਤੇ ਟੈਕਸ ਲੱਗੇਗਾ। ਇਹ ਨੋਟਬੰਦੀ ਦੇ ਸਮੇਂ ਪ੍ਰਸਤਾਵਿਤ ਕਈ ਹੋਰ ਵਿਵਸਥਾਵਾਂ ਦੇ ਮੁਕਾਬਲੇ ਕਾਫੀ ਘੱਟ ਸਖਤ ਹੈ। ਗਾਹਕ ਈ-ਕਾਮਰਸ ਵੈੱਬਸਾਈਟਾਂ ’ਤੇ ਭੁਗਤਾਨ ਕਰਨ ਜਾਂ ਇਸ ਤਰ੍ਹਾਂ ਦੇ ਭੁਗਤਾਨ ਤੋਂ ਲਾਭ ਲੈਣ ਲਈ ਡਿਜੀਟਲ ਪੇਮੈਂਟ ਕਰ ਰਹੇ ਹਨ। ਇਸ ਲਈ ਸਰਕਾਰ ਨੇ ਵੱਡੇ ਕਾਰੋਬਾਰੀਆਂ ਲਈ ਡਿਜੀਟਲ ਢੰਗ ਨਾਲ ਭੁਗਤਾਨ ਸਵੀਕਾਰ ਕਰਨਾ ਜ਼ਰੂਰੀ ਕਰ ਦਿੱਤਾ ਹੈ।

ਨਵੇਂ ਬਜਟ ’ਚ ਵਿੱਤ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਘੱਟ ਲਾਗਤ ਵਾਲੇ ਡਿਜੀਟਲ ਭੁਗਤਾਨ ਮਾਧਿਅਮ ਜਿਵੇਂ ਭੀਮ ਯੂ. ਪੀ. ਆਈ., ਯੂ. ਪੀ. ਆਈ. ਕਿਊ. ਆਰ. ਕੋਡ, ਆਧਾਰ ਪੇਅ, ਕੁਝ ਡੈਬਿਟ ਕਾਰਡ, ਐੱਨ. ਈ. ਐੱਫ. ਟੀ., ਆਰ. ਟੀ. ਜੀ. ਐੱਸ. ਆਦਿ ਦੀ ਵਰਤੋਂ ਕਰ ਕੇ ਨਕਦੀ ਰਹਿਤ ਅਰਥ ਵਿਵਸਥਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਅਰਥ ਵਿਵਸਥਾ ’ਚ ਨਕਦੀ ਦੀ ਵਰਤੋਂ ਘੱਟ ਹੋਵੇਗੀ। ਇਹ ਪ੍ਰਸਤਾਵ ਵੀ ਰੱਖਿਆ ਗਿਆ ਹੈ ਕਿ ਸਾਲਾਨਾ 50 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਕਾਰੋਬਾਰੀ ਸੰਸਥਾਨਾਂ ਨੂੰ ਅਜਿਹੇ ਘੱਟ ਲਾਗਤ ਵਾਲੇ ਡਿਜੀਟਲ ਭੁਗਤਾਨ ਮਾਧਿਅਮਾਂ ਦੀ ਸਹੂਲਤ ਆਪਣੇ ਗਾਹਕਾਂ ਨੂੰ ਦੇਣੀ ਚਾਹੀਦੀ ਹੈ ਅਤੇ ਗਾਹਕਾਂ ਤੇ ਕਾਰੋਬਾਰੀਆਂ ’ਤੇ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਜਾਂ ਕੋਈ ਹੋਰ ਫੀਸ ਨਹੀਂ ਲਾਉਣੀ ਚਾਹੀਦੀ।

ਨਵੇਂ ਭਾਰਤ ਦਾ ਰਾਹ ਹੈ ਡਿਜੀਟਲ ਲੈਣ-ਦੇਣ

ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਸਰਕਾਰ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਲੈ ਕੇ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ ਪਰ ਉਸ ਨੂੰ ਸਾਈਬਰ ਸੁਰੱਖਿਆ ’ਤੇ ਵੀ ਧਿਆਨ ਦੇਣਾ ਪਵੇਗਾ। ਡਿਜੀਟਲ ਭੁਗਤਾਨ ਜ਼ਿਆਦਾ ਕੁਸ਼ਲ, ਪਾਰਦਰਸ਼ੀ ਅਤੇ ਸੁਵਿਧਾਜਨਕ ਹੈ ਪਰ ਇਹ ਸਾਈਬਰ ਸੁਰੱਖਿਆ ਲਈ ਕਾਫੀ ਸੰਵੇਦਨਸ਼ੀਲ ਹੈ। ਸਾਈਬਰ ਹਮਲਿਆਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਰਕਾਰ ਨੂੰ ਇਹ ਵੀ ਤੈਅ ਕਰਨਾ ਪਵੇਗਾ ਕਿ ਡਿਜੀਟਲ ਭੁਗਤਾਨ ਖੇਤਰ ਦੀਆਂ ਕੰਪਨੀਆਂ ਲੋੜੀਂਦੇ ਸੁਰੱਖਿਆ ਉਪਾਅ ਅਪਣਾਉਣ। ਅਸੀਂ ਉਮੀਦ ਕਰੀਏ ਕਿ ਨਵੇਂ ਚਮਕੀਲੇ ਭਾਰਤ ਵਿਚ ਡਿਜੀਟਲ ਲੈਣ-ਦੇਣ ਆਪਣੀ ਅਸਰਦਾਰ ਭੂਮਿਕਾ ਦੇ ਰੂਪ ’ਚ ਯੋਗਦਾਨ ਦਿੰਦਾ ਹੋਇਆ ਦਿਖਾਈ ਦੇਵੇਗਾ।
 

  • ਡਿਜੀਟਲ
  • ਲੈਣ-ਦੇਣ
  • Digital
  • Transaction

ਕਾਂਗਰਸ ਸਰਕਾਰਾਂ ਦੀ ਹੋਂਦ ਲਈ ਲੜਾਈ

NEXT STORY

Stories You May Like

  • hdfc bank  s new ceo will get a big salary  will become the highest paid banker
    HDFC ਬੈਂਕ ਦੇ ਨਵੇਂ CEO ਨੂੰ  ਮਿਲੇਗੀ ਮੋਟੀ ਤਨਖਾਹ, ਬਣਨਗੇ ਸਭ ਤੋਂ ਵਧ ਸੈਲਰੀ ਲੈਣ ਵਾਲੇ ਬੈਂਕਰ
  • murder in mulepur
    ਪੈਸਿਆਂ ਦੇ ਲੈਣ-ਦੇਣ ਪਿੱਛੇ ਕਤਲ! ਨਹਿਰ 'ਚੋਂ ਮਿਲੀ ਲਾਸ਼
  • pakistan  digital dependency  china
    CPEC 2.0 ਤਹਿਤ ਚੀਨ 'ਤੇ ਨਿਰਭਰ ਹੋ ਰਿਹਾ ਪਾਕਿ ਦਾ ਡਿਜੀਟਲ ਤੇ ਤਕਨੀਕੀ ਬੁਨਿਆਦੀ ਢਾਂਚਾ
  • transactions worth billions in grocer  s account
    ਕਰਿਆਨਾ ਦੁਕਾਨਦਾਰ ਦੇ ਖਾਤੇ ’ਚ ਅਰਬਾਂ ਦਾ ਲੈਣ-ਦੇਣ, ED ਨੇ ਕੀਤੀ 20 ਘੰਟੇ ਜਾਂਚ
  • decline in upi transactions in september
    ਸਤੰਬਰ ਮਹੀਨੇ 'ਚ UPI ਲੈਣ-ਦੇਣ 'ਚ ਗਿਰਾਵਟ, RBI ਨੇ ਜਾਰੀ ਕੀਤੇ ਅੰਕੜੇ
  • new rules issued in amritsar ahead of the festive season
    ਅੰਮ੍ਰਿਤਸਰ 'ਚ ਤਿਉਹਾਰਾਂ ਤੋਂ ਪਹਿਲਾਂ ਜਾਰੀ ਹੋਏ ਨਵੇਂ ਹੁਕਮ, ਪਟਾਕੇ ਚਲਾਉਣ ਦਾ ਸਮਾਂ ਹੋਇਆ ਨਿਧਾਰਿਤ
  • congress leaders arrived in delhi to congratulate pargat singh
    ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਦਿੱਲੀ ਪਹੁੰਚੇ ਕਾਂਗਰਸੀ ਆਗੂ
  • fourth t20i match between india and west indies today
    ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਚੌਥਾ T20i ਮੈਚ ਅੱਜ, ਜਾਣੋ ਕਿਹੜੀ ਟੀਮ ਦਾ ਪਲੜਾ ਹੈ ਭਾਰੀ
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • jalandhar cantt  aam aadmi party  resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • mona mishra  s coronation
      ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
    • good drivers save money
      ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • rahul gandhi future
      ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?
    • crows are better than us
      ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
    • newage policing preventing crime before it happens
      ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
    • why should indias next big leap be based on partnership
      ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +