ਚੰਡੀਗੜ੍ਹ, (ਲਲਨ)–ਭਾਰਤ ਅਤੇ ਆਸਟ੍ਰੇਲੀਆ ਦਰਮਿਆਨ 20 ਸਤੰਬਰ ਨੂੰ ਹੋਣ ਵਾਲੇ ਟੀ-20 ਦਾ ਰੋਮਾਂਚ ਸਿਖਰਾਂ ’ਤੇ ਹੈ। ਮੋਹਾਲੀ ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਵਿਚ ਤਿੰਨ ਸਾਲ ਬਾਅਦ ਟੀ-20 ਮੈਚ ਹੋਣ ਜਾ ਰਿਹਾ ਹੈ। ਆਸਟ੍ਰੇਲੀਆ ਦੀ ਟੀਮ 15 ਸਤੰਬਰ ਨੂੰ ਦਿੱਲੀ ਅਤੇ 16 ਸਤੰਬਰ ਨੂੰ ਚੰਡੀਗੜ੍ਹ ਪਹੁੰਚੇਗੀ। ਇਸੇ ਦਿਨ ਟੀਮ ਸਟੇਡੀਅਮ ਵਿਚ ਸ਼ਾਮ 5 ਤੋਂ ਰਾਤ 8 ਵਜੇ ਤਕ ਅਭਿਆਸ ਕਰੇਗੀ।
ਦੂਜੇ ਪਾਸੇ 17 ਸਤੰਬਰ ਨੂੰ ਟੀਮ ਇੰਡੀਆ ਦੁਪਹਿਰ 1 ਤੋਂ 4 ਵਜੇ ਤਕ ਅਭਿਆਸ ਕਰੇਗੀ। 18 ਸਤੰਬਰ ਨੂੰ ਵੀ ਟੀਮ ਇੰਡੀਆ ਦੁਪਹਿਰ ਇਕ ਤੋਂ 4 ਵਜੇ ਤਕ ਅਤੇ ਆਸਟ੍ਰੇਲੀਆ ਦੀ ਟੀਮ ਸ਼ਾਮ 5 ਤੋਂ 8 ਵਜੇ ਤਕ ਅਭਿਆਸ ਕਰੇਗੀ। 19 ਸਤੰਬਰ ਨੂੰ ਆਸਟ੍ਰੇਲੀਆ ਦੀ ਟੀਮ ਦੁਪਹਿਰ 1 ਤੋਂ 4 ਵਜੇ ਤਕ ਅਤੇ ਭਾਰਤੀ ਟੀਮ ਸ਼ਾਮ 5 ਤੋਂ 8 ਵਜੇ ਤਕ ਅਭਿਆਸ ਕਰੇਗੀ। ਦੋਵਾਂ ਟੀਮਾਂ ਵਿਚਾਲੇ 20 ਸਤੰਬਰ ਨੂੰ ਸ਼ਾਮ 7.30 ਵਜੇ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਸੋਮਵਾਰ ਤੋਂ ਪੇਟੀਐੱਮ ’ਤੇ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਮੰਗਲਵਾਰ ਤੋਂ ਵਿਦਿਆਰਥੀ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਟਿਕਟਾਂ ਮੋਹਾਲੀ ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਦੇ ਟਿਕਟ ਕਾਊਂਟਰ ਤੋਂ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤਕ ਵੇਚੀਆਂ ਜਾਣਗੀਆਂ। ਵਿਦਿਆਰਥੀ ਆਪਣੇ ਸ਼ਨਾਖ਼ਤੀ ਕਾਰਡ ਦੀ ਫੋਟੋ ਕਾਪੀ ਮੁਹੱਈਆ ਕਰਵਾ ਕੇ ਟਿਕਟ ਪ੍ਰਾਪਤ ਕਰ ਸਕਦੇ ਹਨ।
US Open ਜਿੱਤਣ 'ਤੇ ਚਰਚਾ 'ਚ ਆਏ ਕਾਰਲੋਸ ਅਲਕਾਰਾਜ਼ ਤੇ ਇਗਾ ਸਵਿਯਾਤੇਕ ਨਾਲ ਸਬੰਧਤ ਜਾਣੋ ਕੁਝ ਰੌਚਕ ਤੱਥ
NEXT STORY