ਸਮਾਰਾ— ਮੇਜ਼ਬਾਨ ਰੂਸ ਨੇ ਜਦੋਂ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਦੀ ਟੀਮ ਨੂੰ ਦੇਸ਼ ਵਿਚ ਹੀ ਕੋਈ ਪੁੱਛ ਨਹੀਂ ਰਿਹਾ ਸੀ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਟੀਮ ਗਰੁੱਪ ਗੇੜ 'ਚੋਂ ਹੀ ਬਾਹਰ ਹੋ ਜਾਵੇਗੀ ਪਰ ਰੂਸ ਦੀ ਟੀਮ ਨੇ ਚਮਤਕਾਰ ਕੀਤਾ ਤੇ ਅੱਜ ਟੀਮ ਨਾਕਆਊਟ ਵਿਚ ਪਹੁੰਚਣ ਤੋਂ ਬਾਅਦ ਆਪਣੇ ਦੇਸ਼ਵਾਸੀਆਂ ਦੀਆਂ ਉਮੀਦਾਂ ਨੂੰ ਪ੍ਰਵਾਨ ਚੜ੍ਹਾ ਚੁੱਕੀ ਹੈ। ਵਿਸ਼ਵ ਕੱਪ ਵਿਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਰੂਸ ਦਾ ਸੋਮਵਾਰ ਨੂੰ ਦੋ ਵਾਰ ਦੇ ਸਾਬਕਾ ਚੈਂਪੀਅਨ ਉਰੂਗਵੇ ਨਾਲ ਮੁਕਾਬਲਾ ਹੋਣਾ ਹੈ, ਜਿਸ ਨਾਲ ਗਰੁੱਪ-ਏ ਦੀ ਚੋਟੀ ਦੀ ਟੀਮ ਦਾ ੈਫੈਸਲਾ ਹੋਵੇਗਾ। ਰੂਸ ਨੇ ਆਪਣੇ ਪਹਿਲੇ ਮੈਚ ਵਿਚ ਸਾਊਦੀ ਅਰਬ ਨੂੰ 5-0 ਨਾਲ ਤੇ ਦੂਜੇ ਮੈਚ ਵਿਚ ਮਿਸਰ ਨੂੰ 3-1 ਨਾਲ ਹਰਾਇਆ ਸੀ।
ਮਾਰਾਡੋਨਾ ਨੇ ਅਰਜਨਟੀਨਾ ਦੇ ਖ਼ਿਡਾਰੀਆਂ ਨਾਲ ਮੁਲਾਕਾਤ ਕਰਨ ਦਾ ਕੀਤਾ ਫੈਸਲਾ
NEXT STORY