ਮੋਗਾ— ਪਿੰਡ ਠੱਠੀ ਭਾਈ ਦੇ ਭਗਵਾਨ ਸਿੰਘ ਨੇ ਕਦੀ ਸੋਚਿਆ ਨਹੀਂ ਹੋਣਾ ਕਿ ਕਲਮ (ਪੱਤਰਕਾਰੀ ਦੀ ਪੜ੍ਹਾਈ) ਛੱਡ ਕੇ ਕਿਸ਼ਤੀ ਦਾ ਚੱਪੂ ਫੜਨ ਨਾਲ ਵੀ ਉਸਦੀ ਜ਼ਿੰਦਗੀ ਬਦਲ ਸਕਦੀ ਹੈ। ਇੰਡੋਨੇਸ਼ੀਆ 'ਚ ਚਲ ਰਹੀਆਂ ਏਸ਼ੀਆਈ ਖੇਡਾਂ 2018 ਦੇ ਰੋਇੰਗ (ਕਿਸ਼ਤੀ ਚਾਲਨ) ਲਾਈਟਵੇਟ ਡਬਲ ਸਕਲਜ਼ 'ਚ ਆਪਣੇ ਜੋੜੀਦਾਰ ਰੋਹਿਤ ਕੁਮਾਰ ਨਾਲ ਭਗਵਾਨ ਸਿੰਘ ਵੱਲੋਂ ਕਾਂਸੀ ਤਮਗਾ ਜਿੱਤਣ ਨਾਲ ਸੱਚਮੁੱਚ ਉਸ ਦੀ ਜ਼ਿੰਦਗੀ ਬਦਲ ਗਈ ਹੈ।
ਟਰੱਕ ਡਰਾਈਵਰ ਦਰਸ਼ਨ ਸਿੰਘ ਦੇ 19 ਸਾਲਾ ਪੁੱਤਰ ਭਗਵਾਨ ਸਿੰਘ ਦੀ ਇਸ ਪ੍ਰਾਪਤੀ ਨਾਲ ਪਿੰਡ ਅਤੇ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਭਗਵਾਨ ਸਿੰਘ ਦਾ ਪਰਿਵਾਰ ਇਸ ਸਮੇਂ ਖਰੜ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ। ਭਗਵਾਨ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ 12ਵੀਂ ਪਾਸ ਕਰਨ ਮਗਰੋਂ ਉਸ ਨੇ ਚੰਡੀਗੜ੍ਹ ਯੂਨੀਵਰਸਿਟੀ 'ਚ ਜਰਨਲਿਜ਼ਮ ਦੀ ਪੜ੍ਹਾਈ ਲਈ ਦਾਖਲਾ ਲਿਆ। ਭਗਵਾਨ ਘਰੇਲੂ ਹਾਲਾਤ ਕਾਰਨ ਪੱਤਰਕਾਰੀ ਦੀ ਪੜ੍ਹਾਈ ਛੱਡ ਕੇ 2012 'ਚ ਫੌਜ 'ਚ ਭਰਤੀ ਹੋ ਕੇ ਰੋਇੰਗ ਨੋਡ ਨਾਲ ਜੁੜ ਗਿਆ ਅਤੇ ਹੱਥ 'ਚ ਕਿਸ਼ਤੀ ਦਾ ਚੱਪੂ ਫੜ ਲਿਆ।
ਏਸ਼ੀਆਡ 'ਚ ਸੋਨਾ ਜਿੱਤਣਾ ਖੂਬਸੂਰਤ ਅਹਿਸਾਸ : ਬੋਪੰਨਾ
NEXT STORY