ਮੁੰਬਈ— ਭਾਰਤ ਦੇ ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਹੀ ਮਹਿੰਦਰ ਸਿੰਘ ਧੋਨੀ ਦੇ ਵਾਰੇ 'ਚ ਕੁਝ ਨਹੀਂ ਸੁਣਿਆ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਉਸਦੇ ਨਾਲ ਕੀ ਹੋ ਰਿਹਾ ਹੈ। ਆਈ. ਪੀ. ਐੱਲ. ਮੁਅੱਤਲ ਕਰ ਦਿੱਤਾ ਗਿਆ ਹੈ ਤੇ ਅਜਿਹੇ 'ਚ ਧੋਨੀ ਦੇ ਲਈ ਭਾਰਤੀ ਟੀਮ 'ਚ ਵਾਪਸੀ ਦੀ ਸੰਭਾਵਨਾ ਵੀ ਮੁਸ਼ਕਿਲ 'ਚ ਪੈ ਗਈ ਹੈ। ਉਨ੍ਹਾਂ ਨੇ ਕਈ ਮਹੀਨਿਆਂ ਤੋਂ ਕ੍ਰਿਕਟ ਨਹੀਂ ਖੇਡੀ ਹੈ। ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਦੇ ਨਾਲ ਇੰਸਟਾਗ੍ਰਾਮ ਚੈਟ 'ਚ ਰੋਹਿਤ ਨੇ ਕਿਹਾ ਕਿ ਉਸ ਨੂੰ ਧੋਨੀ ਦੇ ਵਾਰੇ 'ਚ ਕੋਈ ਖਬਰ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ। ਅਸੀਂ ਉਸਦੇ ਵਾਰੇ 'ਚ ਕੋਈ ਖਬਰ ਨਹੀਂ ਸੁਣੀ ਹੈ। ਵਿਸ਼ਵ ਕੱਪ ਦਾ ਆਖਰੀ ਮੈਚ ਜੁਲਾਈ 'ਚ ਸੀ। ਉਦੋਂ ਤੋਂ ਲੈ ਕੇ ਹੁਣ ਤਕ ਅਸੀਂ ਕੁਝ ਨਹੀਂ ਸੁਣਿਆ ਹੈ। ਮੈਨੂੰ ਕੁਝ ਪਤਾ ਨਹੀਂ ਹੈ।
ਰੋਹਿਤ ਨੇ ਕਿਹਾ ਕਿ ਜੇਕਰ ਕੋਈ ਧੋਨੀ ਦੇ ਵਾਰੇ 'ਚ ਜਾਨਣਾ ਚਾਹੁੰਦਾ ਹੈ ਤਾਂ ਉਸ ਨੂੰ ਉਸਦੇ ਨਾਲ ਨਿਜੀ ਸੰਪਰਕ ਕਰਨਾ ਚਾਹੀਦਾ। ਉਹ ਭੂਮੀਗਤ ਹੋ ਜਾਂਦੇ ਹਨ। ਜੋ ਵੀ ਉਸਦੇ ਵਾਰੇ 'ਚ ਜਾਨਣਾ ਚਾਹੁੰਦਾ ਹੈ ਤਾਂ ਆਪ ਸਿੱਧੇ ਉਸਦੇ ਕੋਲ ਜਾ ਸਕਦੇ ਹੋ। ਤੁਸੀਂ ਜਾਣਦੇ ਹੋ ਕਿ ਉਹ ਰਾਂਚੀ 'ਚ ਰਹਿੰਦਾ ਹੈ। ਰੋਹਿਤ ਨੇ ਕਿਹਾ ਕਿ ਤੁਸੀਂ ਸਾਰੇ ਨਹੀਂ ਜਾ ਸਕਦੇ ਪਰ ਲਾਕਡਾਊਨ ਖਤਮ ਹੋਣ ਤੋਂ ਬਾਅਦ ਕਾਰ, ਬਾਈਕ ਜਾਂ ਉਡਾਨ ਲੈ ਕੇ ਉਸ ਕੋਲ ਜਾਣਾ ਤੇ ਉਸ ਤੋਂ ਪੁੱਛਣਾ, ਤੁਹਾਡੀ ਕੀ ਯੋਜਨਾ ਹੈ। ਤੁਸੀਂ ਖੇਡੋਗੇ ਜਾਂ ਨਹੀਂ।
ਜਨਮ ਦਿਨ 'ਤੇ ਸਚਿਨ ਨੇ ਲਿਆ ਮਾਂ ਦਾ ਆਸ਼ੀਰਵਾਦ, ਮਿਲਿਆ ਖਾਸ ਤੋਹਫਾ
NEXT STORY