ਮੋਂਟੇ ਕਾਰਲ— ਚੋਟੀ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਅਮਰੀਕੀ ਖਿਡਾਰੀਆਂ ਵਿਰੁੱਧ ਜੇਤੂ ਮੁਹਿੰਮ ਜਾਰੀ ਰੱਖਦਿਆਂ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਜੋਕੋਵਿਚ ਨੇ ਟੇਲਰ ਫ੍ਰਿਟਜ ਨੂੰ ਸਿੱਧੇ ਸੈੱਟਾਂ ਵਿਚ 6-3, 6-0 ਨਾਲ ਹਰਾਇਆ। ਵਿੰਬਲਡਨ 2016 'ਚ ਸੈਮ ਕਵੈਰੀ ਦੇ ਵਿਰੁੱਧ ਸ਼ਿਕਸਤ ਤੋਂ ਬਾਅਦ 2 ਬਾਰ ਦੇ ਚੈਂਪੀਅਨ ਜੋਕੋਵਿਚ ਅਮਰੀਕੀ ਖਿਡਾਰੀਆਂ ਦੇ ਵਿਰੁੱਧ ਲਗਾਤਾਰ 9 ਮੈਚ ਜਿੱਤ ਚੁੱਕੇ ਹਨ।
ਇਸ ਤੋਂ ਪਹਿਲਾਂ ਛੇਵਾਂ ਦਰਜਾ ਪ੍ਰਾਪਤ ਸਟੀਫਾਨੋਸ ਸਿਟਪਾਸ ਨੂੰ ਡੇਨੀਅਲ ਮੇਦਵੇਦੇਵ ਵਿਰੁੱਧ 6-2, 1-6, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
IPL 2019 : ਹਾਰ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਨੇ ਦਿੱਤਾ ਵੱਡਾ ਬਿਆਨ
NEXT STORY