ਜਲੰਧਰ (ਜ. ਬ.)— ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਜਗ ਬਾਣੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਛੇਵੇਂ ਗੇੜ ਦੇ ਮੁਕਾਬਲੇ ਸਪੋਰਟਸ ਕਲੱਬ ਸ਼ੰਕਰ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ, ਜਿਨ੍ਹਾਂ 'ਚ ਵੱਖ-ਵੱਖ ਉਮਰ ਵਰਗ 'ਚ ਕੁਲ 13 ਫੁੱਟਬਾਲ ਟੀਮਾਂ ਵਲੋਂ ਭਾਗ ਲਿਆ ਗਿਆ। ਉਮਰ ਵਰਗ-12 ਦੇ ਫੁੱਟਬਾਲ ਦੇ 3 ਮੁਕਾਬਲਿਆਂ 'ਚ ਬਿਲਗਾ ਨੇ ਜਮਸ਼ੇਰ ਨੂੰ 4-3 ਨਾਲ, ਬੰਬੀਆਂਵਾਲ ਨੇ ਐੱਨ. ਆਰ. ਆਈ. ਫੁੱਟਬਾਲ ਕਲੱਬ ਸ਼ੰਕਰ ਨੂੰ 4-1 ਦੇ ਫਰਕ ਹਰਾਇਆ। ਉਮਰ ਵਰਗ ਅੰਡਰ-14 'ਚ ਖੁਸਰੋਪੁਰ ਨੇ ਮਾਸਟਰ ਸੁਖਦੇਵ ਰਾਜ ਫੁੱਟਬਾਲ ਕਲੱਬ ਸ਼ੰਕਰ ਨੂੰ 2-0 ਨਾਲ, ਜਮਸ਼ੇਰ ਨੇ ਚੱਕ ਮੁਗਲਾਣੀ ਨੂੰ 1-0 ਨਾਲ ਹਰਾਇਆ, ਜਦਕਿ ਭੋਡੇ ਸਪਰਾਏ ਤੇ ਬੰਬੀਆਂਵਾਲ ਵਿਚਾਲੇ ਮੁਕਾਬਲਾ ਬਰਾਬਰੀ 'ਤੇ ਰਿਹਾ ।
ਉਮਰ ਵਰਗ-16 ਵਿਚ ਖੁਸਰੋਪੁਰ ਨੇ ਬਿਲਗਾ ਨੂੰ 1-0 ਨਾਲ ਤੇ ਜਮਸ਼ੇਰ ਨੇ ਚੱਕ ਮੁਗਲਾਣੀ ਨੂੰ 1-0 ਨਾਲ ਹਰਾਇਆ। ਪਾਪਾ ਜੌਨਸ ਪੀਜਾ ਯੁਵਾ ਸੀ. ਟੀ. ਐੱਫ. ਏ. ਸ਼ੰਕਰ ਤੇ ਗੁਰਾਇਆ ਵਿਚਾਲੇ ਮੁਕਾਬਲਾ 0-0 ਨਾਲ ਬਰਾਬਰੀ 'ਤੇ ਰਿਹਾ। ਉਮਰ ਵਰਗ-19 'ਚ ਰੁੜਕਾ ਕਲਾਂ-ਏ ਨੇ ਚੱਕ ਮੁਗਲਾਣੀ ਨੂੰ 4-0, ਬੰਬੀਆਂਵਾਲ ਨੇ ਖੁਰਲਾ ਕਿੰਗਰਾ ਨੂੰ 1-0 ਨਾਲ, ਕੁਲਦੀਪ ਸਿੰਘ ਪੁਰੇਵਾਲ ਕਲੱਬ ਸ਼ੰਕਰ ਨੇ ਜਮਸ਼ੇਰ ਨੂੰ 3-1 ਦੇ ਫਰਕ ਨਾਲ ਹਰਾਇਆ।
ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਮੈਚ 'ਚੋਂ 2 ਖਿਡਾਰੀਆਂ ਨੂੰ ਵਧੀਆ ਖੇਡ ਦੇ ਹਿਸਾਬ ਨਾਲ ਸਨਮਾਨਿਤ ਕੀਤਾ ਗਿਆ, ਜਿਸ 'ਚ ਸੰਦੀਪ, ਲਵਪ੍ਰੀਤ, ਗੁਰਜੋਤ, ਚੰਦਨ ਅਰੋੜਾ, ਗੁਰਪਿੰਦਰ, ਰਾਮ ਰਤਨ, ਪ੍ਰਥਮ, ਗੁਰਸੇਵਕ, ਅਰਜਨ ਸ਼ਰਮਾ, ਮਨਦੀਪ, ਹਰਮਨਦੀਪ, ਮਲਕੀਤ, ਸਾਹਿਲ, ਆਰੀਅਨ, ਸਿਮਰਤਪਾਲ, ਮਨਪ੍ਰੀਤ , ਰੋਹਿਤ, ਵਿਪਨ ਕੁਮਾਰ, ਰਾਜਿੰਦਰ, ਮਨਿੰਦਰ ਸਿੰਘ, ਗੋਬਿੰਦਜੀਤ ਸਿੰਘ, ਅਨਿਲ, ਭੁਪਿੰਦਰ ਸਿੰਘ, ਗਗਨਦੀਪ ਨੂੰ ਵਧੀਆ ਪਲੇਅਰ ਐਲਾਨਿਆ ਗਿਆ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਸ਼ੰਕਰ ਵਲੋਂ ਗਗਨਦੀਪ, ਸਿੰਮਾ, ਦੀਪ, ਬਲਜੀਤ ਅਤੇ ਆਕਾਸ਼ਦੀਪ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗ੍ਰਾਮ ਪੰਚਾਇਤ ਸ਼ੰਕਰ ਵੱਲੋਂ ਸਰਪੰਚ ਅਸ਼ਵਨੀ ਕੁਮਾਰ, ਪੰਚ ਜਸਦੇਵ ਸਿੰਘ, ਰਾਜਾ ਪੰਚ, ਅਮਰ ਲਾਲ ਪੰਚ, ਅਜੇ ਕੁਮਾਰ, ਮੋਹਣ ਸਿੰਘ, ਜਸਵੰਤ ਸਿੰਘ, ਹੈਪੀ ਸੰਧੂ, ਦੀਸ਼ਾ ਪੁਰੇਵਾਲ, ਜਗ ਹੁੰਦਲ, ਸੁੱਖਾ ਤੱਖਰ, ਕੋਚ ਅਵਤਾਰ, ਕੋਚ ਅਜੇ ਕੁਮਾਰ ਕੇਸ਼ਾ, ਜੀਤਾ ਲੋਲਾ, ਬਿੱਟੂ ਪੁਰੇਵਾਲ, ਆਰ. ਪੀ. ਸਿੰਘ ਅਤੇ ਵਾਈ. ਐੱਫ. ਸੀ. ਮੈਂਬਰ ਹਾਜ਼ਰ ਸ
ਸ਼੍ਰੀਲੰਕਾਈ ਕ੍ਰਿਕਟਰਾਂ ਲਈ 'ਗੁਰੂ' ਬਣਿਆ ਧੋਨੀ
NEXT STORY