ਢਾਕਾ- ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.-2019) ਦੇ ਇਸ ਸੈਸ਼ਨ 'ਚ ਫੀਲਡ ਵਿਚ ਕਈ ਆਧੁਨਿਕ ਗੈਜੇਟਸ ਦੀ ਝੜੀ ਲਾ ਕੇ ਟੂਰਨਾਮੈਂਟ ਵਿਚ ਆਈ. ਪੀ. ਐੱਲ. ਤੇ ਆਸਟਰੇਲੀਆ ਦੀ ਬਿੱਗ ਬੈਸ਼ ਲੀਗ ਵਰਗਾ ਰੋਮਾਂਚ ਪੈਦਾ ਕਰ ਦਿੱਤਾ ਹੈ।
ਬੀ. ਪੀ. ਐੱਲ. ਨੇ ਐਡਵਾਂਸ ਟੈਕਨਾਲੋਜੀ ਦੇ ਜ਼ਬਰਦਸਤ ਡੋਜ਼ ਨਾਲ ਕ੍ਰਿਕਟ ਦੇ ਦੀਵਾਨਿਆਂ ਨੂੰ ਰੂ-ਬਰੂ ਕਰਵਾਇਆ ਹੈ। ਟੀ-20 ਲੀਗ ਵਿਚ ਇਸ ਵਾਰ ਕਈ ਕੌਮਾਂਤਰੀ ਸਿਤਾਰੇ ਆਪਣਾ ਜਲਵਾ ਬਿਖੇਰ ਰਹੇ ਹਨ। ਬੀ. ਪੀ. ਐੱਲ. ਦੇ ਕ੍ਰਿਕਟ ਮੈਚਾਂ ਦੇ ਪ੍ਰਸਾਰਣ ਨੂੰ ਦੇਖ ਕੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਅਜਿਹਾ ਲੱਗ ਰਿਹਾ ਹੈ, ਜਿਵੇਂ ਉਹ ਆਸਟਰੇਲੀਆ ਤੋਂ ਪ੍ਰਸਾਰਿਤ ਹੋਣ ਵਾਲੇ ਟੀ-20 ਮੈਚ ਦੇਖ ਰਹੇ ਹੋਣ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਇਸ ਸਾਲ ਦੇ ਬੀ. ਪੀ. ਐੱਲ. ਸੈਸ਼ਨ ਵਿਚ ਜ਼ਬਰਦਸਤ ਬਦਲਾਅ ਕੀਤੇ ਹਨ। ਬੀ. ਪੀ. ਐੱਲ. ਪ੍ਰਸਾਰਣ ਨੂੰ ਵਿਸ਼ਵ ਪੱਧਰ ਦੇ ਮਾਪਦੰਡਾਂ ਦੇ ਬਰਾਬਰ ਖੜ੍ਹਾ ਕਰਨ ਲਈ ਆਧੁਨਿਕ ਹਾਈਟੈੱਕ ਗੈਜੇਟਸ ਦਾ ਇਸਤੇਮਾਲ ਕਰ ਕੇ ਇਸ ਵਿਚ ਕੁਝ ਵੱਡੇ ਤੇ ਮਹੱਤਵਪੂਰਨ ਤਕਨੀਕੀ ਬਦਲਾਅ ਕੀਤੇ ਹਨ। ਲੇਟੈਸਟ ਸਟੰਪ ਕੈਮਰੇ ਤੋਂ ਲੈ ਕੇ ਸਪਾਈਡਰ ਕੈਮ ਤੇ ਸਟੇਡੀਅਮ ਵਿਚ ਡਰੋਨ ਦੇ ਇਸਤੇਮਾਲ ਨਾਲ ਇਸ ਸਾਲ ਦਾ ਬੀ. ਪੀ. ਐੱਲ. ਆਈ. ਪੀ. ਐੱਲ. ਤੇ ਬੀ. ਬੀ. ਐੱਲ. ਨੂੰ ਟੱਕਰ ਦੇਣ ਦੀ ਸਥਿਤੀ 'ਚ ਪਹੁੰਚ ਚੁੱਕਾ ਹੈ।
ਟਾਟਾ ਸਟੀਲ ਮਾਸਟਰਸ ਸ਼ਤਰੰਜ : ਆਨੰਦ ਦੀ ਮਮੇਘਾਰੋਵ 'ਤੇ ਸ਼ਾਨਦਾਰ ਜਿੱਤ
NEXT STORY