ਚਾਂਗਝੂ— ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਦੀ ਮੁਹਿੰਮ ਇੱਥੇ 10 ਲੱਖ ਡਾਲਰ ਇਨਾਮੀ ਰਾਸ਼ੀ ਦੇ ਚਾਈਨਾ ਓਪਨ ਦੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਮੌਜੂਦਾ ਵਿਸ਼ਵ ਚੈਂਪੀਅਨ ਕੇਂਟੋ ਮੋਮੋਟਾ ਨਾਲ ਹਾਰ ਕੇ ਖਤਮ ਹੋ ਗਈ।

24 ਸਾਲਾ ਭਾਰਤੀ ਖਿਡਾਰੀ ਦਾ ਮੋਮੋਟਾ ਦੇ ਖਿਲਾਫ ਰਿਕਾਰਡ 3-7 ਸੀ ਪਰ ਉਨ੍ਹਾਂ ਦੇ ਕੋਲ ਜਾਪਾਨੀ ਖਿਡਾਰੀ ਦੇ ਸ਼ਾਟਸ ਦਾ ਕੋਈ ਜਵਾਬ ਨਹੀਂ ਸੀ ਅਤੇ ਉਹ ਇਕਤਰਫਾ ਮੁਕਾਬਲੇ 'ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਤੋਂ 9-21, 11-21 ਨਾਲ ਹਾਰ ਗਏ। ਸ਼੍ਰੀਕਾਂਤ ਜੂਨ ਅਤੇ ਜੁਲਾਈ 'ਚ ਮੋਮੋਟਾ ਤੋਂ ਕ੍ਰਮਵਾਰ ਮਲੇਸ਼ੀਆ ਓਪਨ ਅਤੇ ਇੰਡੋਨੇਸ਼ੀਆਈ ਓਪਨ ਹਾਰ ਗਏ ਸਨ।
ਖੇਡ ਰਤਨ ਮਾਮਲਾ: ਬਜਰੰਗ ਨੇ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY