ਨਵੀਂ ਦਿੱਲੀ— ਭਾਰਤੀ ਡਬਲਿਊ.ਡਬਲਿਊ.ਈ. ਪ੍ਰਸ਼ੰਸਕਾਂ ਲਈ ਬੁਰੀ ਖਬਰ ਆਈ ਹੈ। ਖਬਰ ਹੈ ਕਿ ਕੰਪਨੀ ਨੇ 27 ਸਾਲਾ ਰੈਸਲਰ ਅਮਨਪ੍ਰੀਤ ਸਿੰਘ ਮਹਾਬਲੀ ਸ਼ੇਰਾ ਨੂੰ ਰਿਲੀਜ਼ ਕਰ ਦਿੱਤਾ ਹੈ। ਸ਼ੇਰਾ ਨੂੰ ਸਾਲ ਦੇ ਸ਼ੁਰੂ 'ਚ ਹੀ ਕੰਪਨੀ 'ਚ ਡਿਵੈਲਪਮੈਂਟ ਕਾਂਟਰੈਕਟ ਦੇ ਤਹਿਤ ਸਾਈਨ ਕੀਤਾ ਸੀ ਅਤੇ ਅਜੇ ਉਨ੍ਹਾਂ ਦਾ NXT 'ਚ ਡੈਬਿਊ ਨਹੀਂ ਹੋਇਆ ਸੀ। ਉਨ੍ਹਾਂ ਨੇ ਫਰਵਰੀ 2018 'ਚ ਕਾਂਟਰੈਕਟ ਸਾਈਨ ਕੀਤਾ ਸੀ। 1 ਮਾਰਚ ਨੂੰ ਉਨ੍ਹਾਂ NXT ਲਾਈਵ ਈਵੈਂਟ ਦੇ ਦੌਰਾਨ ਮਹਾਬਲੀ ਸ਼ੇਰਾ ਦੇ ਨਾਂ ਨਾਲ ਡੈਬਿਊ ਕੀਤਾ ਸੀ।

ਰਿਪੋਰਟ ਮੁਤਾਬਕ PWInsider ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਪਰ ਡਬਲਿਊ.ਡਬਲਿਊ.ਈ. ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਸੋਸ਼ਲ ਮੀਡੀਆ 'ਤੇ ਸ਼ੇਰਾ ਦੇ ਬਾਹਰ ਹੋਣ ਦੀਆਂ ਖਬਰਾਂ ਨੇ ਜ਼ੋਰ ਫੜਿਆ ਹੈ । ਜਦਕਿ ਸ਼ੇਰਾ ਨੇ ਵੀ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।
ਭਾਨਵਾਲ ਜੂਨੀਅਰ ਵਿਸ਼ਵ ਕੁਸ਼ਤੀ 'ਚ ਲਗਾਤਾਰ 2 ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
NEXT STORY