ਨਵੀਂ ਦਿੱਲੀ— 'ਵੈਰੀ-ਵੈਰੀ ਸਪੈਸ਼ਲ' ਦੇ ਨਾਂ ਨਾਲ ਮਸ਼ਹੂਰ ਵੀ. ਵੀ. ਐੱਸ. ਲਕਸ਼ਮਣ, ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਤੋਂ ਲੈ ਕੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤਕ ਕਈ ਕ੍ਰਿਕਟਰਾਂ ਨੇ ਗੁਰੂ ਪੂਰਨਿਮਾ 'ਤੇ ਆਪਣੇ ਗੁਰੂਆਂ ਨੂੰ ਯਾਦ ਕੀਤਾ ਹੈ।
ਸਚਿਨ ਨੇ ਗੁਰੂ ਪੂਰਨਿਮਾ 'ਤੇ ਟਵੀਟ ਕਰ ਆਪਣੇ ਬਚਪਨ ਦੇ ਕੋਚ ਰਮਾਕਾਂਤ ਆਚਰੇਕਰ ਦੇ ਪ੍ਰਤੀ ਸਤਿਕਾਰ ਕੀਤਾ, ਨਾਲ ਹੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਆਪਣੇ ਗੁਰੂ ਦੇ ਪੈਰ ਹੱਥ ਲਗਾਉਂਦਿਆ ਨਜ਼ਰ ਆ ਰਹੇ ਹਨ। ਇਸ ਮੌਕੇ 'ਤੇ ਉਸਦੇ ਨਾਲ ਕਰੀਬੀ ਦੋਸਤ ਅਤੁਲ ਰਾਣਾਡੇ ਵੀ ਹਨ।
ਉਨ੍ਹਾਂ ਨੇ ਲਿਖਿਆ ਹੈ 'ਅੱਜ ਗੁਰੂ ਪੂਰਨਿਮਾ ਹੈ, ਇਹ ਉਹ ਦਿਨ ਹੈ ਜਿਸ ਦਿਨ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ। ਜਿਨ੍ਹਾਂ ਨੇ ਸਾਨੂੰ ਆਪਣੇ ਆਪ 'ਚ ਵਧੀਆ ਹੋਣਾ ਸਿਖਾਇਆ। ਆਚਰੇਕਰ ਸਰ, ਮੈਂ ਤੁਹਾਡੇ ਬਿਨ੍ਹਾਂ ਇਹ ਸਭ ਕੁਝ ਹਾਸਲ ਨਹੀਂ ਕਰ ਸਕਦਾ। ਆਪਣੇ ਗੁਰੂਆਂ ਦਾ ਧੰਨਵਾਦ ਕਰਨਾ ਨਾ ਭੁੱਲੋਂ ਤੇ ਉਨ੍ਹਾਂ ਦਾ ਆਸ਼ੀਰਵਾਦ ਲਾਓ। ਅਤੁਲ ਰਾਣਾਡੇ ਤੇ ਮੈਂ ਹੁਣ ਕੀਤਾ।
ਵੀ. ਵੀ. ਐੱਸ. ਲਕਸ਼ਮਣ ਨੇ ਟੀਵਟ ਕਰ ਆਗਿਆ ਰੂਪੀ ਅੰਧਕਾਰ ਨੂੰ ਖਤਮ ਕਰਨ ਵਾਲੇ 'ਗੁਰੂ' ਦੇ ਮਹੱਤਵ ਨੂੰ ਦਰਸ਼ਾਇਆ ਹੈ।
ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਟਵੀਟ ਕਰ ਸਾਰੇ ਮਹਾਨ ਗੁਰੂਆਂ ਨੂੰ ਪ੍ਰਤੀ ਸ਼ਰਧਾਜਲੀ ਦਿੱਤੀ।
ਸਿਖਰ ਧਵਨ ਨੇ ਆਪਣੇ ਪਹਿਲੇ ਕੋਚ ਨੂੰ ਧੰਨਵਾਦ ਕੀਤਾ ਹੈ। ਜਿਸ ਦੀ ਵਜ੍ਹਾ ਨਾਲ ਉਹ ਕ੍ਰਿਕਟਰ ਬਣੇ।
ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਟੈਸਟ ਸੀਰੀਜ਼ 'ਚ ਕਲੀਨ ਸਵੀਪ
NEXT STORY