ਸਪੋਰਟਸ ਡੈਸਕ– ਭਾਰਤੀ ਨਿਸ਼ਾਨੇਬਾਜ਼ ਮੇਰਾਜ ਅਹਿਮਦ ਖਾਨ ਕੋਰੀਆ ਦੇ ਚਾਂਗਵੋਨ ਵਿਚ ਆਈ. ਐੱਸ. ਐੱਸ. ਵਿਸ਼ਵ ਕੱਪ ਰਾਈਫਲ ਦੌਰਾਨ ਸਕੀਟ ਸ਼ੂਟਿੰਗ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਹੈ। 2 ਵਾਰ ਦੇ ਓਲੰਪੀਅਨ ਖਾਨ ਨੇ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਕੁਆਲੀਫਾਇੰਗ ਦੇ 2 ਦਿਨਾਂ ਵਿਚ ਪੁਰਸ਼ਾਂ ਦੀ ਸਕੀਟ ਵਿਚ 119-125 ਦਾ ਸਕੋਰ ਕੀਤਾ ਸੀ। 45 ਸਾਲਾ ਖਾਨ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦੇ ਪਿਤਾ ਇਲਿਯਾਸ ਅਹਿਮਦ ਸਟੇਟ ਲੈਵਲ ਟ੍ਰੈਪ ਸ਼ੂਟਰ ਰਹਿ ਚੁੱਕੇ ਹਨ। 1998 ਵਿਚ ਕਾਲਜ ਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਖਾਨ ਨੇ ਸ਼ੂਟਿੰਗ ਵਿਚ ਦਿਲਚਸਪੀ ਲੈਣਾ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ-ਫਾਈਨਲ ਦੀ ਟਿਕਟ ਲਈ ਕੀਵੀਆਂ ਨੂੰ ਢਾਹੁਣ ਉਤਰੇਗੀ ਟੀਮ ਇੰਡੀਆ, ਅੱਜ ਵਾਨਖੇੜੇ ’ਚ ਫਸਣਗੇ ਕੁੰਡੀਆਂ ਦੇ ਸਿੰਙ
ਖਾਨ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਸਾਲ 2003 ਵਿਚ ਇਟਲੀ ਦੇ ਲੋਨਾਟੋ ਵਿਚ ਆਈ. ਐੱਸ. ਐੱਸ. ਵਿਸ਼ਵ ਕੱਪ ਦੌਰਾਨ ਕੀਤੀ ਸੀ। ਉਸ ਨੂੰ ਟੋਕੀਓ ਓਲੰਪਿਕ ਵਿਚ ਪੁਰਸ਼ਾਂ ਦੀ ਸਕੀਟ ਵਿਚ ਪ੍ਰਤੀਯੋਗਿਤਾ ਕਰਦੇ ਦੇਖਿਆ ਗਿਆ ਸੀ। ਖਾਨ ਨੇ 2016 ਵਿਚ ਰੀਓ ਡੀ ਜਨੇਰੀਓ ਓਲੰਪਿਕ ਵਿਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਖਾਨ ਨੇ ਰੀਓ ਡੀ ਜੇਨੇਰੀਓ ਵਿਚ 2016 ਆਈ. ਐੱਸ. ਐੱਸ. ਵਿਸ਼ਵ ਕੱਪ ਵਿਚ ਚਾਂਦੀ ਤੇ ਦਿੱਲੀ ਵਿਚ 2010 ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ- ਟਿਕਟਾਂ ਦੀ ਕਾਲਾਬਾਜ਼ੀ ’ਚ ਇਕ ਗ੍ਰਿਫਤਾਰ
ਆਪਣੀਆਂ ਤਿਆਰੀਆਂ ’ਤੇ ਉਸ ਨੇ ਕਿਹਾ ਕਿ ਪ੍ਰਮਾਤਮਾ ਜੋ ਵੀ ਕਰਦਾ ਹੈ, ਚੰਗੇ ਲਈ ਕਰਦਾ ਹੈ। ਅਸੀਂ ਸਖਤ ਮਿਹਨਤ ਕਰਦੇ ਹਾਂ ਤੇ ਚੈਂਪੀਅਨਸ਼ਿਪ ਲਈ ਤਿਆਰੀ ਕਰਦੇ ਹਾਂ। ਹਰ ਖਿਡਾਰੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਚਾਹੁੰਦਾ ਹੈ ਪਰ ਇਹ ਸਭ ਤਦ ਸਾਹਮਣੇ ਆਉਂਦਾ ਹੈ ਜਦੋਂ ਸਾਰੀਆਂ ਤਿਆਰੀਆਂ ਰਣਨੀਤੀਆਂ ਤੇ ਮਾਨਸਿਕ ਸ਼ਕਤੀ ਦੀ ਪ੍ਰੀਖਿਆ ਲੈਂਦੀਆਂ ਹਨ। ਸਾਰੇ ਖਿਡਾਰੀ ਆਮ ਪੱਧਰ ਦੇ ਹਨ ਪਰ ਸਿਰਫ ਇਕ ਨੂੰ ਜਿੱਤਣਾ ਹੈ ਤੇ ਇੱਥੋਂ ਸਾਰੀ ਮਿਹਨਤ ਰੰਗ ਲਿਆਉਂਦੀ ਹੈ। ਖਾਨ ਨੇ ਕਿਹਾ ਕਿ ਓਲੰਪਿਕ ਵਰਗੇ ਵੱਡੇ
ਆਯੋਜਨਾਂ ਵਿਚ ਹਿੱਸਾ ਲੈਣ ਲਈ ਤੁਹਾਨੂੰ ਕਾਫੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਮੈਂ ਪਰਿਵਾਰ, ਦੋਸਤੀ ਸਭ ਕੁਝ ਛੱਡ ਦਿੱਤਾ ਹੈ। ਪਿਛਲੇ 25 ਸਾਲਾਂ ਤੋਂ ਸਿਰਫ ਘਰ ਤੇ ਸ਼ੂਟਿੰਗ ਵਿਚ ਹੀ ਰੁੱਝਿਆ ਰਹਿੰਦਾ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਟਿਕਟਾਂ ਦੀ ਕਾਲਾਬਾਜ਼ਾਰੀ ’ਚ ਇਕ ਗ੍ਰਿਫਤਾਰ
NEXT STORY