ਪਰਥ— ਆਸਟ੍ਰੇਲੀਆ ਨੇ ਪਰਥ ਟੈਸਟ 'ਚ ਭਾਰਤ ਨੂੰ 146 ਦੌੜਾਂ ਨਾਲ ਹਰਾਇਆ ਹੈ। ਦੂਜੇ ਟੈਸਟ ਦੇ ਚੌਥੇ ਦਿਨ ਆਸਟ੍ਰੇਲੀਆ ਨੇ ਭਾਰਤ ਸਾਹਮਣੇ 287 ਦੌੜਾਂ ਦਾ ਟੀਚਾ ਰੱਖਿਆ ਹੈ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਥ ਬੇਹੱਦ ਖਰਾਬ ਰਹੀ। ਭਾਰਤ ਦੇ 2 ਬੱਲੇਬਾਜ਼ ਸਿਰਫ 13 ਦੌਡ਼ਾਂ 'ਤੇ ਪਵੇਲੀਅਨ ਪਰਤ ਗਏ ਹਨ। ਇਸ ਵਾਰ ਫਿਰ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਬਿਨਾ ਖਾਤਾ ਖੋਲ੍ਹਹੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਪੁਜਾਰਾ ਵੀ ਜ਼ਿਆਦਾ ਦੇਰ ਪਿਚ 'ਤੇ ਨਾ ਟਿਕ ਸਕੇ ਅਤੇ ਸਿਰਫ 4 ਦੌਡ਼ਾਂ ਬਣਾ ਕੇ ਹੇਜ਼ਲਵੁੱਡ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ 17 ਅਤੇ ਮੁਰਲੀ ਵਿਜੇ 20 ਦੌਡ਼ਾਂ ਬਣਾ ਕੇ ਪਵੇਲੀਅਨ ਪਰਤ ਗਏ। 5ਵੀਂ ਵਿਕਟ ਅਜਿੰਕਯ ਰਹਾਨੇ (30 ਦੌਡ਼ਾਂ) ਦੇ ਰੂਪ ਵਿਚ ਡਿੱਗਿਆ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 5 ਵਿਕਟਾਂ ਗੁਆ ਕੇ 112 ਦੌਡ਼ਾਂ ਬਣਾ ਲਈਆਂ ਹਨ। ਭਾਰਤ ਨੂੰ ਜਿੱਤ ਲਈ ਆਖਰੀ ਦਿਨ 175 ਦੌਡ਼ਾਂ ਦੀ ਲੋਡ਼ ਹੈ ਅਤੇ 5 ਵਿਕਟਾਂ ਹੱਥ ਵਿਚ ਹਨ।

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੀਰੀਜ਼ ਦਾ ਦੂਜਾ ਮੁਕਾਬਲਾ ਪਰਥ 'ਚ ਖੇਡਿਆ ਜਾ ਰਿਹਾ ਹੈ ਜਿੱਥੇ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 326 ਦੌੜਾਂ 'ਤੇ ਸਿਮਟ ਗਈ ਸੀ। ਇਸ ਤੋਂ ਬਾਅਦ ਪਹਿਲੀ ਪਾਰੀ ਖੇਡਣ ਉਤਰੀ ਟੀਮ ਇੰਡੀਆ 283 ਦੌੜਾਂ 'ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ ਆਸਟ੍ਰੇਲੀਆ ਨੂੰ 43 ਦੌੜਾਂ ਨਾਲ ਵਾਧਾ ਮਿਲਿਆ। ਦੂਜੀ ਪਾਰੀ 'ਚ ਆਸਟ੍ਰੇਲੀਆ ਨੇ 4 ਵਿਕਟਾਂ ਗੁਆ ਕੇ 190 ਦੌੜਾਂ ਬਣਾ ਲਈਆਂ ਹਨ। ਉਸਮਾਨ ਖੁਵਾਜਾ (67) ਅਤੇ ਟਿਮ ਪੇਨ (37) ਦੌੜਾਂ ਬਣਾ ਕੇ ਕ੍ਰੀਜ 'ਤੇ ਖੇਡ ਰਹੇ ਹਨ। ਭਾਰਤ ਖਿਲਾਫ ਦੂਜੇ ਟੈਸਟ ਦੇ ਤੀਜੇ ਦਿਨ ਆਪਣਾ ਪਲੜਾ ਕੁਝ ਭਾਰੀ ਰੱਖਿਆ। ਪਰਥ ਦੇ ਨਵੇਂ ਸਟੇਡੀਅਮ ਦੀ ਮੁਸ਼ਕਲ ਪਿੱਚ 'ਤੇ ਆਪਣੀ ਕੁਲ ਵਾਧੇ ਨੂੰ 175 ਦੌੜਾਂ ਤੱਕ ਪਹੁੰਚਾਉਣ 'ਚ ਸਫਲ ਰਹੀ।
ਪਰਥ 'ਚ ਆਸਟਰੇਲੀਆ ਅਤੇ ਭਾਰਤ ਵਿਚਾਲੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖੇਡੀ ਗਈ। ਆਸਟਰੇਲੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ ਦੇ ਨੁਕਸਾਨ 'ਤੇ 132 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਨੂੰ 175 ਦੌੜਾਂ ਦੀ ਲੀਡ ਮਿਲ ਚੁੱਕੀ ਹੈ। ਅਜਿਹੇ 'ਚ ਭਾਰਤ ਨੂੰ ਵੱਡਾ ਟੀਚਾ ਮਿਲ ਸਕਦਾ ਹੈ। ਖੇਡ ਖਤਮ ਹੁੰਦੇ ਸਮੇਂ ਉਸਮਾਨ ਖਵਾਜਾ 41 ਅਤੇ ਟਿਮ ਪੇਨ 8 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਉਤਰੀ ਆਸਟਰੇਲੀਆ ਆਪਣੀ ਪਹਿਲੀ ਪਾਰੀ 'ਚ 326 ਦੌੜਾਂ 'ਤੇ ਮਿਸਟ ਗਈ। ਇਸ ਤੋਂ ਬਾਅਦ ਪਹਿਲੀ ਪਾਰੀ ਖੇਡਣ ਉਤਰੀ ਟੀਮ ਇੰਡੀਆ 283 ਦੌੜਾਂ 'ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ ਆਸਟਰੇਲੀਆ ਭਾਰਤ ਤੋਂ 43 ਦੌੜਾਂ ਨਾਲ ਅੱਗੇ ਹੋਇਆ। ਆਸਟਰੇਲੀਆ ਦਾ ਪਹਿਲਾ ਵਿਕਟ ਮਾਰਕਸ ਹੈਰਿਸ ਦੇ ਰੂਪ 'ਚ ਡਿੱਗਾ। ਮਾਰਕਸ ਹੈਰਿਸ ਨੇ 20 ਦੌੜਾਂ ਦੀ ਪਾਰੀ ਖੇਡੀ। ਮਾਰਕਸ ਨੂੰ ਬੁਮਰਾਹ ਨੇ ਬੋਲਡ ਕੀਤਾ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ਾਨ ਮਾਰਸ਼ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਸ਼ਾਨ ਮਾਰਸ਼ ਮੁਹੰਮਦ ਸ਼ਮੀ ਦੀ ਗੇਂਦ 'ਤੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ। ਆਸਟਰੇਲੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਪੀਟਰ ਹੈਂਡਸਕਾਂਬ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਹੈਂਡਸਕਾਂਬ ਨੂੰ ਇਸ਼ਾਂਤ ਸ਼ਰਮਾ ਨੇ ਐੱਲ.ਬੀ.ਡਬਲਿਊ. ਆਊਟ ਕੀਤਾ। ਆਸਟਰੇਲੀਆ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਟ੍ਰੇਵਿਸ ਹੇਡ 19 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਟ੍ਰੇਵਿਸ ਮੁਹੰਮਦ ਸ਼ਮੀ ਦੀ ਗੇਂਦ 'ਤੇ ਇਸ਼ਾਂਤ ਸ਼ਰਮਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਪਹਿਲਾਂ ਉਂਗਲ 'ਚ ਸੱਟ ਕਾਰਨ ਫਿੰਚ ਰਿਟਾਇਰਡ ਹਰਟ ਹੋ ਗਏ ਹਨ। ਸ਼ਮੀ ਦੀ ਗੇਂਦ ਫਿੰਚ ਦੀ ਉਂਗਲ 'ਤੇ ਲੱਗੀ ਸੀ। ਫਿੰਚ ਨੇ 25 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਮੈਚ ਦੇ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਦਾ 25ਵਾਂ ਸੈਂਕੜਾ ਜੜਿਆ। ਆਸਟਰੇਲੀਆ ਦੀ ਧਰਤੀ 'ਤੇ ਇਹ ਕੋਹਲੀ ਦਾ ਛੇਵਾਂ ਟੈਸਟ ਸੈਂਕੜਾ ਹੈ। ਵਿਰਾਟ ਕੋਹਲੀ 123 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਰਾਟ ਪੈਟ ਕਮਿੰਸ ਦੀ ਗੇਂਦ 'ਤੇ ਹੈਂਡਸਕਾਂਬ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮੁਹੰਮਦ ਸ਼ਮੀ ਵੀ 0 ਦੇ ਸਕੋਰ 'ਤੇ ਆਊਟ ਹੋ ਗਏ। ਇਸ਼ਾਂਤ ਸ਼ਰਮਾ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਪਹਿਲਾਂ ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਅਜਿੰਕਯ ਰਹਾਨੇ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਲਾਇਆ। ਪਰ ਉਹ 51 ਦੌੜਾਂ ਦੇ ਨਿੱਜੀ ਸਕੋਰ 'ਤੇ ਲਿਓਨ ਦੀ ਗੇਂਦ 'ਤੇ ਪੇਨ ਨੂੰ ਕੈਚ ਦੇ ਬੈਠੇ। ਹਨੁਮਾ ਵਿਹਾਰੀ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਪੇਨ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ।

ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਦੌਰਾਨ ਭਾਰਤ ਨੂੰ ਆਪਣੀ ਪਹਿਲੀ ਪਾਰੀ 'ਚ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮੁਰਲੀ ਵਿਜੇ ਸਿਫਰ ਦੇ ਸਕੋਰ 'ਤੇ ਆਊਟ ਹੋਏ। ਮੁਰਲੀ ਵਿਜੇ ਨੂੰ ਮਿਸ਼ੇਲ ਸਟਾਰਕ ਨੇ ਬੋਲਡ ਕੀਤਾ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਲੋਕੇਸ਼ ਰਾਹੁਲ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਲੋਕੇਸ਼ ਰਾਹੁਲ ਨੂੰ ਜੋਸ਼ ਹੇਜ਼ਲਵੁੱਡ ਨੇ ਬੋਲਡ ਕੀਤਾ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਚੇਤੇਸ਼ਵਰ ਪੁਜਾਰਾ 24 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪੁਜਾਰਾ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਟਿਮ ਪੇਨ ਨੂੰ ਕੈਚ ਦੇਕੇ ਪਵੇਲੀਅਨ ਪਰਤ ਗਏ।ਇਸ ਤੋਂ ਪਹਿਲਾਂ ਆਸਟਰੇਲੀਆ ਆਪਣੀ ਪਹਿਲੀ ਪਾਰੀ '326 ਦੌੜਾਂ 'ਤੇ ਆਲ ਆਊਟ ਹੋ ਗਈ ਹੈ। ਮੈਚ 'ਚ ਟਾਸ ਜਿੱਤਣ ਦੇ ਬਾਅਦ ਆਸਟਰੇਲੀਆ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਲਈ ਮਾਰਕਸ ਹੈਰਿਸ ਨੇ ਸਭ ਤੋਂ ਜ਼ਿਆਦਾ 70 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਟਰੇਵਿਸ ਹੇਡ 58 ਅਤੇ ਐਰੋਨ ਫਿੰਚ ਨੇ 50 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਪਹਿਲੇ ਦਿਨ ਦੀ ਖੇਡ ਦੌਰਾਨ ਆਸਟਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਆਰੋਨ ਫਿੰਚ 50 ਦੌੜਾਂ ਦੇ ਨਿੱਜੀ ਸਕੋਰ 'ਤੇ ਜਸਪ੍ਰੀਤ ਬੁਮਰਾਹ ਤੋਂ ਐਲ.ਬੀ.ਡਬਿਲਊ. ਆਊਟ ਹੋਏ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸਮਾਨ ਖਵਾਜਾ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਖਵਾਜਾ ਉਮੇਸ਼ ਯਾਦਵ ਦੀ ਗੇਂਦ 'ਤੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ। ਆਸਟਰੇਲੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਮਾਰਕਸ ਹੈਰਿਸ 70 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਹੈਰਿਸ ਨੇ ਆਪਣੀ ਪਾਰੀ ਦੇ ਦੌਰਾਨ 10 ਚੌਕੇ ਲਗਾਏ। ਹੈਰਿਸ ਹਨੁਮਾ ਵਿਹਾਰੀ ਦੀ ਗੇਂਦ 'ਤੇ ਅਜਿੰਕਯ ਰਹਾਨੇ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਆਸਟਰੇਲੀਆ ਦੇ ਪੀਟਰ ਹੈਂਡਸਕਾਂਬ 07 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਹੈਂਡਸਕਾਂਬ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਵਿਰਾਟ ਕੋਹਲੀ ਨੂੰ ਕੈਚ ਦੇ ਬੈਠੇ। ਆਸਟਰੇਲੀਆ ਦੇ ਸ਼ਾਨ ਮਾਰਸ਼ 45 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਉਹ ਹਨੁਮਾ ਵਿਹਾਰੀ ਦੀ ਗੇਂਦ 'ਤੇ ਅਜਿੰਕਯ ਰਹਾਨੇ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਸ਼ਾਨ ਮਾਰਸ਼ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਵੀ ਲਗਾਏ। ਟ੍ਰੇਵਿਸ ਹੇਡ 58 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਉਹ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਮੁਹੰਮਦ ਸ਼ਮੀ ਨੂੰ ਕੈਚ ਦੇ ਬੈਠੇ। ਕਪਤਾਨ ਟਿਮ ਪੇਨ ਅਤੇ ਪੈਟ ਕਮਿੰਸ ਵਿਚਾਲੇ 59 ਦੌੜਾਂ ਦੀ ਪਾਰਟਨਰਸ਼ਿਪ ਉਮੇਸ਼ ਯਾਦਵ ਨੇ ਤੋੜੀ। ਜਦੋਂ ਕਮਿੰਸ ਯਾਦਵ ਦੀ ਗੇਂਦ 'ਤੇ ਬੋਲਡ ਹੋ ਗਏ। ਪੈਟ ਕਮਿੰਸ ਨੇ 19 ਦੌੜਾਂ ਦੀ ਪਾਰੀ ਖੇਡੀ। ਟਿਮ ਪੇਨ ਨੂੰ 38 ਦੌੜਾਂ ਦੇ ਨਿੱਜੀ ਸਕੋਰ 'ਤੇ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ। ਭਾਰਤ ਵੱਲੋਂ ਇਸ਼ਾਂਤ ਸ਼ਰਮਾ ਨੇ 4 ਅਤੇ ਹਨੁਮਾ ਵਿਹਾਰੀ ਨੇ 2 ਵਿਕਟਾਂ ਜਦਕਿ ਜਸਪ੍ਰੀਤ ਬੁਮਰਾਹ ਨੇ 2 ਅਤੇ ਉਮੇਸ਼ ਯਾਦਵ ਨੇ 2 ਵਿਕਟ ਲਏ।
ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਨੇ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ।
ਆਸਟਰੇਲੀਆ : ਟਿਮ ਪੇਨ (ਕਪਤਾਨ ਅਤੇ ਵਿਕਟਕੀਪਰ), ਮਾਰਕਸ ਹੈਰਿਸ, ਐਰੋਨ ਫਿੰਚ, ਉਸਮਾਨ ਖਵਾਜਾ, ਟ੍ਰੇਵਿਸ ਹੇਡ, ਸ਼ਾਨ ਮਾਰਸ਼, ਪੀਟਰ ਹੈਂਡਸਕਾਂਬ, ਨਾਥਨ ਲਿਓਨ, ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ।
ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਲੈ ਕੇ ਉਤਸ਼ਾਹਤ ਬਿੰਦਰਾ
NEXT STORY